ਹਾਈ ਕੋਰਟ ਦੇ ਫ਼ੈਸਲੇ ਨੂੰ  ਲੈ ਕੇ ਅਗਲੇ ਕਦਮ ਲਈ ਕੈਪਟਨ ਸਰਕਾਰ ਹਾਲੇ ਵੀ ਜੱਕੋ-ਤੱਕੀ ਵਿਚ
Published : Apr 19, 2021, 6:51 am IST
Updated : Apr 19, 2021, 6:51 am IST
SHARE ARTICLE
image
image

ਹਾਈ ਕੋਰਟ ਦੇ ਫ਼ੈਸਲੇ ਨੂੰ  ਲੈ ਕੇ ਅਗਲੇ ਕਦਮ ਲਈ ਕੈਪਟਨ ਸਰਕਾਰ ਹਾਲੇ ਵੀ ਜੱਕੋ-ਤੱਕੀ ਵਿਚ


ਚੰਡੀਗੜ੍ਹ, 18 ਅਪ੍ਰੈਲ (ਗੁਰਉਪਦੇਸ਼ ਭੁੱਲਰ): ਕੋਟਕਪੂਰਾ ਗੋਲੀਕਾਂਡ ਸਬੰਧੀ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਰੀਪੋਰਟ ਹਾਈ ਕੋਰਟ ਵਲੋਂ ਪਿਛਲੇ ਦਿਨੀਂ ਰੱਦ ਕਰ ਦੇਣ ਦੇ ਫ਼ੈਸਲੇ ਨੂੰ  ਲੈ ਕੇ ਚੁੱਕੇ ਜਾਣ ੁਵਾਲੇ ਅਗਲੇ ਕਦਮ ਨੂੰ  ਲੈ ਕੇ ਕੈਪਟਨ ਸਰਕਾਰ ਕਈ ਦਿਨ ਲੰਘ ਜਾਣ ਬਾਅਦ ਵੀ ਜੱਕੋ-ਤੱਕੀ ਵਿਚ ਹੈ | ਇਸ ਫ਼ੈਸਲੇ ਤੋਂ ਬਾਅਦ ਕੁੁੰਵਰ ਵਿਜੇ ਪ੍ਰਤਾਪ ਅਪਣੀ ਨੌਕਰੀ ਤੋਂ ਵੀ ਅਸਤੀਫ਼ਾ ਦੇ ਚੁੱਕੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਲੇ ਇਸ ਬਾਰੇ ਅਪਣਾ ਮਨ ਨਹੀਂ ਬਣਾ ਸਕੇ ਕਿ ਇਸ ਅਤੀ ਸੰਵੇਦਨਸ਼ੀਲ ਮੁੱਦੇ ਨੂੰ  ਲੈ ਕੇ ਅੱਗੇ ਕੀ ਕੀਤਾ ਜਾਵੇ | 
ਇਸ ਮੁੱਦੇ ਨੂੰ  ਲੈ ਕੇ ਹਾਈ ਕੋਰਟ ਦੇ ਫ਼ੈਸਲੇ ਬਾਅਦ ਜਿਥੇ ਵਿਰੋਧੀ ਧਿਰਾਂ ਸਰਕਾਰ ਨੂੰ  ਲਗਾਤਾਰ ਨਿਸ਼ਾਨੇ ਉਤੇ ਲੈ ਰਹੀਆਂ ਹਨ, ਉਥੇ ਪੰਜਾਬ ਕਾਂਗਰਸ ਅੰਦਰ ਵੀ ਕਾਫ਼ੀ ਹਿਲ ਜੁੱਲ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਪਹਿਲਾਂ ਬਾਦਲ ਸਰਕਾਰ ਨੂੰ  ਵੀ ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਵਿਚ ਕਾਰਵਾਈ ਨਾ ਕਰਨ ਕਾਰਨ 2017 ਦੀਆਂ ਚੋਣਾਂ ਵਿਚ ਵੱਡੀ 

ਖ਼ਮਿਆਜਾ ਭੁਗਤਣਾ ਪਿਆ ਸੀ ਅਤੇ ਹੁਣ ਚਾਰ ਸਾਲ ਤੋਂ ਉਪਰ ਦਾ ਸਮਾਂ ਲੰਘ ਜਾਣ ਉਤੇ ਕਾਂਗਰਸ ਸਰਕਾਰ ਵਿਚ ਵੀ ਬੇਅਦਬੀ ਤੇ ਗੋਲੀਕਾਂਡ ਦਾ ਮਾਮਲਾ ਸਿਰੇ ਨਾ ਲੱਗਣ ਉਤੇ ਉਲਟਾ ਹਾਈ ਕੋਰਟ ਦੇ ਫ਼ੈਸਲੇ ਬਾਅਦ ਹੁਣ ਤਕ ਦੀ ਸਾਰੀ ਕਾਰਵਾਈ ਉਤੇ ਪਾਣੀ ਫਿਰ ਜਾਣ ਕਾਰਨ ਕਾਂਗਰਸ ਨੂੰ  ਵੀ 2022 ਦੀਆਂ ਚੋਣਾਂ ਵਿਚ ਵੱਡੇ ਨੁਕਸਾਨ ਦਾ ਡਰ ਆਗੂਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ | 
ਇਸ ਸਮੇਂ ਕੈਪਟਨ ਸਰਕਾਰ ਕੋਲ ਹਾਈ ਕੋਰਟ ਦੇ ਫ਼ੈਸਲੇ ਸਬੰਧੀ ਦੋ ਹੀ ਫ਼ੈਸਲੇ ਨੂੰ  ਹਾਈ ਕੋਰਟ ਦੇ ਡਬਲ ਬੈਂਚ ਜਾਂ ਸੁਪਰੀਮ ਕੋਰਟ ਵਿਚ ਚੁਣੌਤੀ ਉਤੇ ਜਾਂ ਫਿਰ ਨਵੀਂ ਸਿਟ ਬਣਾ ਕੇ ਪੁਰਾਣੀ ਜਾਂਚ ਰੀਪੋਰਟ ਨੂੰ  ਅੱਗੇ ਵਧਾ ਕੇ ਦੋ ਮਹੀਨਿਆਂ ਦੇ ਸਮੇਂ ਵਿਚ ਮੁੜ ਜਾਂਚ ਮੁਕੰਮਲ ਕਰਨਾ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪਿਛਲੇ ਦਿਨੀਂ ਇਨਾਂ ਵਿਕਲਪਾਂ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੁੱਝ ਮੰਤਰੀਆਂ ਤੇ ਵਿਧਾਇਕਾਂ ਨਾਲ ਐਡਵੋਕੇਟ ਜਨਰਲ ਦੀ ਮੌਜੂਦਗੀ ਵਿਚ ਮੀਟਿੰਗ ਕਰ ਕੇ ਵਿਚਾਰ ਕਰ ਚੁੱਕੇ ਹਨ ਪਰ ਇਸ ਮੀਟਿੰਗ ਵਿਚ ਵੀ ਕਿਸੇ ਵਿਕਲਪ ਉਤੇ ਸਹਿਮਤੀ ਨਹੀਂ ਬਣੀ ਸੀ | ਹਾਲੇ ਹਾਈ ਕੋਰਟ ਦੇ ਫ਼ੈਸਲੇ ਦੀ ਵਿਸਥਾਰਤ ਲਿਖਤੀ ਕਾਪੀ ਵੀ ਬਾਹਰ ਨਹੀਂ ਆਈimageimage ਤੇ ਸਰਕਾਰ ਪੂਰੀ ਜਜਮੈਂਟ ਬਾਹਰ ਆਉਣ ਬਾਅਦ ਹੀ ਅਗਲੇ ਕਦਮ ਦਾ ਕੋਈ ਫ਼ੈਸਲਾ ਕਰੇਗੀ |


 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement