
ਦੇਸ਼ 'ਚ ਕੋਰੋਨਾ ਦੇ ਇਕ ਦਿਨ ਵਿਚ ਰੀਕਾਰਡ ਢਾਈ ਲੱਖ ਤੋਂ ਵੱਧ ਨਵੇਂ ਮਾਮਲੇ ਆਏ
ਹਾਲਾਤ ਗੰਭੀਰ--ਕੇਜਰੀਵਾਲ ਨੇ ਦਿੱਲੀ ਵਿਚ ਮੋਦੀ ਤੋਂ ਮਦਦ ਮੰਗੀ
ਨਵੀਂ ਦਿੱਲੀ, 18 ਅਪ੍ਰੈਲ : ਭਾਰਤ ਵਿਚ ਕੋਰੋਨਾ ਵਾਇਰਸ ਦੇ ਪਿਛਲੇ 24 ਘੰਟਿਆਂ ਦੌਰਾਨ 2,61,500 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1,501 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ | ਨਵੇਂ ਦਰਜ ਕੀਤੇ ਗਏ ਕੇਸਾਂ 'ਚ ਮਹਾਰਾਸ਼ਟਰ, ਉਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਸੱਭ ਤੋਂ ਅੱਗੇ ਹੈ | ਕੁਲ ਮਾਮਲੇ ਵੱਧ ਕੇ 1,47,88,109 ਹੋ ਗਏ ਹਨ ਅਤੇ ਉਥੇ ਹੀ ਮਿ੍ਤਕਾਂ ਦੀ ਗਿਣਤੀ 1,77,150'ਤੇ ਪਹੁੰਚ ਗਈ ਹੈ |
ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਹੁਣ ਤਕ 1,28,09,643 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ | ਲਾਗ ਦੇ ਮਾਮਲਿਆਂ 'ਚ ਲਗਾਤਾਰ 39ਵੇਂ ਦਿਨ ਵਾਧਾ ਹੋਇਆ ਹੈ | ਦੇਸ਼ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 18,01,316 ਹੋ ਗਈ ਹੈ ਜੋ ਲਾਗ ਦੇ ਕੁਲ ਮਾਮਲਿਆਂ ਦਾ 12.18 ਫ਼ੀ ਸਦੀ ਹੈ ਜਦਕਿ ਪੀੜਤ ਲਕੋਾ ਦੇ ਸਿਹਤਯਾਬ ਹੋਣ ਦੀ ਦਰ ਘੱਟ ਕੇ 86.62 ਫ਼ੀ ਸਦੀ ਰਹਿ ਗਈ ਹੈ | ਅੰਕੜਿਆਂ ਮੁਤਾਬਕ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,28,09,643 ਹੋ ਗਈ ਅਤੇ ਮੌਤ ਕਰ ਘੱਟ ਕੇ 1.20 ਫ਼ੀ ਸਦੀ ਹੋ ਗਈ ਹੈ | ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਮੁਤਾਬਕ 17 ਅਪ੍ਰੈਲ ਤਕ 26,65,38,416 ਸੈਂਪਲਾਂ ਦੀ ਜਾਂਚ ਹੋ ਚੁਕੀਆਂ ਹਨ | ਜਿਨ੍ਹਾਂ ਵਿਚੋਂ 15,66,394 ਸੈਂimageਪਲਾਂ ਦੀ ਜਾਂਚ ਸਨਿਚਰਵਾਰ ਨੂੰ ਕੀਤੀ ਗਈੇ |
(ਏਜੰਸੀ)