ਅੰਮਿ੍ਤਸਰ ਵਿਚ ਹੋਈ ਕਿਸਾਨ-ਮਜ਼ਦੂਰਾਂ ਦੀ ਮਹਾਂ ਰੈਲੀ
Published : Apr 19, 2021, 6:53 am IST
Updated : Apr 19, 2021, 6:53 am IST
SHARE ARTICLE
image
image

ਅੰਮਿ੍ਤਸਰ ਵਿਚ ਹੋਈ ਕਿਸਾਨ-ਮਜ਼ਦੂਰਾਂ ਦੀ ਮਹਾਂ ਰੈਲੀ


ਮੰਗਾਂ ਦੀ ਪੂਰਤੀ ਤਕ ਬੇਸ਼ੱਕ 2024 ਤਕ ਸੰਘਰਸ਼ ਕਰਨਾ ਪਵੇ, ਕੀਤਾ ਜਾਵੇਗਾ : ਪੰਧੇਰ

ਅੰਮਿ੍ਤਸਰ, 18 ਅਪ੍ਰੈਲ (ਸੁਰਜੀਤ ਸਿੰਘ ਖ਼ਾਲਸਾ, ਸੁਖਵਿੰਦਰਜੀਤ ਸਿੰਘ ਬਹੋੜੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਅੰਮਿ੍ਤਸਰ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਅਤੇ ਸ਼ਹੀਦ ਨਵਰੀਤ ਸਿੰਘ ਡਿਬਡਿਬਾ ਸਮੇਤ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ  ਸਮਰਪਤ ਮਹਾਂ ਰੈਲੀ ਕਰ ਕੇ ਕਿਸਾਨੀ ਘੋਲ ਦੇ ਸ਼ਹੀਦਾਂ ਨੂੰ  ਦੋ ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਤੇ ਕਾਲੇ ਕਾਨੂੰਨਾਂ ਵਿਰੁਧ ਅੰਦੋਲਨ ਹੋਰ ਤਿੱਖਾ ਕਰਨ ਦਾ ਅਹਿਦ ਲਿਆ | ਮਹਾਂ ਰੈਲੀ ਨੂੰ  ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜੱਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ, ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿਚ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਦੀ ਆੜ ਵਿਚ ਦਿੱਲੀ ਮੋਰਚੇ ਨੂੰ  ਜਬਰੀ ਚੁਕਵਾਉਣ ਦੇ ਸੁਪਨੇ ਦੇਖ ਰਹੀ ਹੈ, ਇਹ ਕਿਸਾਨ-ਮਜ਼ਦੂਰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ |
ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ, ਮੁਦਰਾ ਕੋਸ਼ ਫ਼ੰਡ, ਵਰਲਡ ਬੈਂਕ ਦੀ ਨੀਤੀ ਨੂੰ  ਲਾਗੂ ਕਰਨ ਲਈ ਬਜ਼ਿੱਦ ਹੈ ਤੇ ਖੇਤੀ ਮੰਡੀ ਤੇ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ | 

ਇਹ ਕਿਸਾਨਾਂ ਦੇ ਬੱਚਿਆ ਦੇ ਆਉਣ ਵਾਲੇ ਭਵਿੱਖ ਦਾ ਸਵਾਲ ਹੈ | ਇਸ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰ ਕੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਨੂੰ  ਰੱਦ ਕਰਾਉਣ, ਐਮ.ਐਸ.ਪੀ. ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ, ਬਿਜਲੀ ਸੋਧ ਬਿਲ 2020, ਪਰਾਲੀ ਪ੍ਰਦਸ਼ਣ ਐਕਟ 2020 ਖ਼ਤਮ ਕਰਾਉਣ, ਕੈਪਟਨ ਸਰਕਾਰ ਦੇ ਚੋਣ ਵਾਅਦੇ ਮੁਤਾਬਕ ਸਮੁੱਚਾ ਕਰਜ਼ਾ ਖ਼ਤਮ ਕਰਾਉਣ ਅਤੇ ਕੀਤੇ ਨਾਜਾਇਜ਼ ਪਰਚੇ ਰੱਦ ਕਰਾਉਣ ਆਦਿ ਮੰਗਾਂ ਦੀ ਪੂਰਤੀ ਤਕ ਬੇਸ਼ੱਕ 2024 ਤਕ ਸੰਘਰਸ਼ ਕਰਨਾ ਪਵੇ, ਕੀਤਾ ਜਾਵੇਗਾ | 
ਇਸ ਮੌਕੇ ਬੀਬੀਆਂ ਦੇ ਬੇਮਿਸਾਲ ਇਕੱਠ ਨੂੰ  ਮੁਖਾਤਿਬ ਹੁੰਦਿਆਂ ਆਗੂਆਂ ਨੇ ਕਿਹਾ ਕਿ ਹੁਣ ਦਿੱਲੀ ਮੋਰਚੇ ਦੀ ਕਮਾਨ ਬੀਬੀਆਂ ਨੂੰ  ਖ਼ੁਦ ਸੰਭਾਲਣੀ ਚਾਹੀਦੀ ਹੈ | ਇਸ ਮਹਾਂ ਰੈਲੀ ਦੇ ਭਾਰੀ ਇਕੱਠ ਨੇ ਮੰਗ ਕੀਤੀ ਕਿ ਕਣਕ ਦੀ ਖ਼ਰੀਦ ਬਿਨਾਂ ਕਿਸੇ ਸ਼ਰਤ ਨਿਰਵਿਘਨ ਕਰਾਈ ਜਾਵੇ, ਜਮ੍ਹਾਂਬੰਦੀ, ਫ਼ਰਦਾਂ ਲੈਣ ਦੀ ਸ਼ਰਤ ਖ਼ਤਮ ਕੀਤੀ ਜਾਵੇ, ਬਾਰਦਾਨੇ ਦੀ ਘਾਟ ਨੂੰ  ਤੁਰਤ ਪੂਰਾ ਕਰ ਕੇ ਮੰਡੀਆਂ ਵਿਚ ਕਣਕ ਦੀ ਲਿਫ਼ਟਿੰਗ ਜਲਦੀ ਕਰਵਾਈ ਜਾਵੇ | ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪਿੰਡ ਪੱਧਰ ਉਤੇ 21 ਤੋਂ 25 ਅਪ੍ਰੈਲ ਤਕ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ |
 ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿਤਾ ਜਾਵੇ |  ਇਸ ਮੌਕੇ ਹਰਦੀਪ ਸਿੰਘ ਡਿੱਬਡਿੱਬਾ, ਲਖਵਿੰਦਰ ਸਿੰਘ ਵimageimageਰਿਆਮ, ਰਣਜੀਤ ਸਿੰਘ ਕਲੇਰ ਬਾਲਾ, ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ, ਬਾਜ ਸਿੰਘ ਸਾਰੰਗੜਾ, ਕੋਮਲਪ੍ਰੀਤ ਕੌਰ ਮਾਨ, ਨਵਦੀਪ ਕੌਰ ਵਾਹਲਾ, ਮਾਰਕੀਟ ਕਮੇਟੀ ਮੁਲਾਜ਼ਮ ਆਗੂ ਕੁਲਦੀਪ ਸਿੰਘ ਕਾਹਲੋ, ਦਿਲਬਾਗ ਸਿੰਘ ਬੱਸ ਯੂਨੀਅਨ ਵਰਕਰ ਆਦਿ ਹਾਜ਼ਰ ਸਨ | 

SHARE ARTICLE

ਏਜੰਸੀ

Advertisement

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM

Punjabi Family ਨਾਲ Rajasthan ’ਚ ਹਾਦਸਾ, 2 ਮਹੀਨੇ ਪਹਿਲਾਂ ਵਿਆਹੇ ਪੁੱਤ-ਨੂੰਹ ਸਮੇਤ 4 ਜੀਆਂ ਦੀ ਮੌ*ਤ...

28 Mar 2024 10:22 AM
Advertisement