
ਭਾਰਤ : 92 ਦਿਨਾਂ 'ਚ ਟੀਕਿਆਂ ਦੀਆਂ 12 ਕਰੋੜ ਤੋਂ ਵੱਧ ਖ਼ੁਰਾਕਾਂ ਲਗਾਈਆਂ ਗਈਆਂ
ਨਵੀਂ ਦਿੱਲੀ, 18 ਅਪ੍ਰੈਲ : ਭਾਰਤ 'ਚ ਸਿਰਫ਼ 92 ਦਿਨਾਂ 'ਚ ਟੀਕਿਆਂ ਦੀ 12 ਕਰੋੜ ਖ਼ੁਰਾਕਾਂ ਲਗਾਈਆਂ ਜਾ ਚੁਕੀਆਂ ਹਨ ਅਤੇ ਉਹ ਇਸ ਟੀਚੇ ਨੂੰ ਸੱਭ ਤੋਂ ਤੇਜ਼ੀ ਨਾਲ ਹਾਸਲ ਕਰਨ ਵਾਲਾ ਦੇਸ਼ ਬਣਾ ਗਿਆ ਹੈ | ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ | ਭਾਰਤ ਦੇ ਬਾਅਦ ਅਮਰੀਕਾ ਹੈ ਜਿਸ ਨੂੰ ਇਸ ਟੀਚੇ ਨੂੰ ਹਾਸਲ ਕਰਨ 'ਚ 97 ਦਿਨ ਲੱਗੇ ਅਤੇ ਚੀਨ ਨੂੰ 108 ਦਿਨ ਦਾ ਸਮਾਂ ਲੱਗਾ | ਮੰਤਰਾਲੇ ਨੇ ਕਿਹਾ ਕਿ ਵਿਸ਼ਵ ਦੀ ਸੱਭ ਦੀ ਵੱਡੀ ਟੀਕਾਕਰਨ ਮੁਹਿੰਮ ਤਹਿਤ ਕੋਵਿਡ 19 ਟੀਕੇ ਦੀ ਕੁੱਲ 12 ਕਰੋੜ ਤੋਂ ਵੱਧ ਖ਼ੁਰਾਕਾਂ ਲਗਾਈਆਂ ਗਈਆਂ ਹਨ | ਉਨ੍ਹਾਂ ਦਸਿਆ ਕਿ ਸਵੇਰੇ ਸੱਤ ਵਜੇ ਤਕ ਦੀ ਰੀਪੋਰਟ ਮੁਤਾਬਕ 18,15,325 ਸੈਸ਼ਨਾਂ 'ਚ ਟੀਕਿਆਂ ਦੀ ਕੁਲ 12,26,22,590 ਖ਼ੁਰਾਕਾਂ ਲਗਾਈਆਂ ਗਈਆਂ ਹਨ | ਮੰਤਰਾਲੇ ਨੇ ਦਸਿਆ ਕਿ ਦੇਸ਼ 'ਚ ਟੀਕਿਆਂ ਦੀਆਂ ਕੁਲ ਖ਼ੁਰਾਕਾਂ ਵਿਚੋਂ 59.9 ਫ਼ੀ ਸਦੀ ਖ਼ੁਰਾਕਾਂ ਅੱਠ ਰਾਜਾਂ 'ਚ ਲਗਾਈਆਂ ਗਈਆਂ ਹਨ | (ਏਜੰਸੀ)
image