
ਸੇਵਾ ਨੂੰ ਸਲਾਮ
ਲੁਧਿਆਣਾ (ਆਰ.ਪੀ ਸਿੰਘ): ਸਿੱਖ ਪੁਲਿਸ ਮੁਲਾਜ਼ਮ ਦੀ ਦਰਿਆਦਿਲੀ ਤੁਹਾਡੇ ਵੀ ਦਿਲ ਨੂੰ ਛੂਹ ਜਾਵੇਗੀ ਅਤੇ ਸੈਲਿਊਟ ਕਰਨ ਨੂੰ ਦਿਲ ਕਰੇਗਾ। ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਇਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਪੁਲਿਸ ਮੁਲਾਜ਼ਮ ਅਪਾਹਿਜ ਔਰਤ ਨੂੰ ਅਪਣੇ ਮੋਢਿਆਂ ’ਤੇ ਚੁੱਕ ਕੇ ਟਿਕਟ ਬੁਕਿੰਗ ਸੈਂਟਰ ਵਿਚ ਛੱਡ ਕੇ ਆਉਂਦਾ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ ਉਪਰ ਪੁਲਿਸ ਅਧਿਕਾਰੀ ਵਲੋਂ ਔਰਤ ਦੀ ਮਦਦ ਕੀਤੀ ਜਾ ਰਹੀ ਹੈ।
Sikh police officer
ਸ਼ਕਲ ਸੂਰਤ ਤੋਂ ਸਖ਼ਤ ਦਿਖਾਈ ਦੇਣ ਵਾਲੇ ਸਿੱਖ ਪੁਲਿਸ ਮੁਲਾਜ਼ਮ ਦਾ ਨਰਮ ਦਿਲ ਉਸ ਸਮੇਂ ਵਿਖਾਈ ਦਿੰਦਾ ਹੈ ਜਦੋਂ ਉਹ ਇਕ ਅਪਾਹਿਜ ਔਰਤ ਜਿਸ ਤੋਂ ਤੁਰਿਆ ਨਹੀਂ ਸੀ ਜਾ ਰਿਹਾ ਨੂੰ ਅਪਣੇ ਮੋਢਿਆਂ ਉੱਤੇ ਚੁੱਕ ਕੇ ਟਿਕਟ ਬੁਕਿੰਗ ਸੈਂਟਰ ਵਿਚ ਛੱਡ ਕੇ ਆਉਂਦਾ ਹੈ
Ticket
ਅਤੇ ਜਦੋਂ ਇਸ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਪਹਿਲੀ ਵਾਰ ਨਹੀਂ ਕਰ ਰਹੇ ਜਦੋਂ ਵੀ ਕਿਸੇ ਬਜ਼ੁਰਗ ਜਾਂ ਜ਼ਰੂਰਤਮੰਦ ਨੂੰ ਵੇਖਦੇ ਹਨ ਤਾਂ ਮਦਦ ਕਰਦੇ ਹਨ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਹਰ ਜ਼ਰੂਰਤਮੰਦ ਦੀ ਮਦਦ ਕਰਨੀ ਚਾਹੀਦੀ ਹੈ।