Haryana News: ਕਿਸਾਨਾਂ ਦੇ ਕਣਕ ਦੇ 31 ਏਕੜ ਸੜ ਕੇ ਹੋਏ ਸੁਆਹ, ਠੇਕੇ 'ਤੇ ਜ਼ਮੀਨ ਲੈ ਕੇ ਕੀਤੀ ਸੀ ਖੇਤੀ
Published : Apr 19, 2024, 3:34 pm IST
Updated : Apr 19, 2024, 3:42 pm IST
SHARE ARTICLE
31 acres of farmers' wheat burnt to ashes Haryana News
31 acres of farmers' wheat burnt to ashes Haryana News

Haryana News: ਖੇਤ ਵਿੱਚ ਖੜ੍ਹੀ ਪਿਕਅੱਪ ਗੱਡੀ ਦੇ ਟਾਇਰ ਵੀ ਸੜੇ

31 acres of farmers' wheat burnt to ashes Haryana News: ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਨਰਵਾਣਾ ਇਲਾਕੇ ਦੇ ਪਿੰਡ ਉਝਾਨਾ 'ਚ ਵੀਰਵਾਰ ਰਾਤ ਨੂੰ ਖੇਤਾਂ 'ਚ ਅੱਗ ਲੱਗ ਗਈ, ਜਿਸ 'ਚ ਕਰੀਬ 31 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਖੇਤ ਵਿੱਚ ਖੜ੍ਹੀ ਪਿਕਅੱਪ ਗੱਡੀ ਨੂੰ ਵੀ ਅੱਗ ਲੱਗ ਗਈ, ਜਿਸ ਕਾਰਨ ਉਸ ਦੇ ਟਾਇਰ ਸੜ ਗਏ। ਪਿੰਡ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਭਾਰੀ ਮੀਂਹ ਨਾਲ ਹੋ ਰਹੀ ਗੜੇਮਾਰੀ, ਦਿਨ ਵਿਚ ਹੀ ਛਾ ਗਏ ਕਾਲੇ ਬੱਦਲ, ਵੀਡੀਓ

ਰਾਤ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਖੇਤਾਂ ਵੱਲ ਭੱਜੇ। ਅੱਗ 'ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਪਿੰਡ ਵਾਸੀਆਂ ਨੂੰ ਖੇਤਾਂ ਵਿੱਚ ਲਿਆਉਣ ਲਈ ਕਿਸਾਨ ਨੇ ਆਪਣੀ ਪਿਕਅੱਪ ਗੱਡੀ ਵਿੱਚ ਪਿੰਡ ਤੋਂ ਖੇਤਾਂ ਤੱਕ ਕਈ ਚੱਕਰ ਲਾਏ। ਇਸ ਦੌਰਾਨ ਕਣਕ ਦੇ ਖੇਤਾਂ ਨੂੰ ਲੱਗੀ ਅੱਗ ਨੇ ਪਿੱਕਅੱਪ ਗੱਡੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਕਾਰਨ ਪਿਕਅੱਪ ਗੱਡੀ ਦੇ ਟਾਇਰ ਸੜ ਗਏ।

ਇਹ ਵੀ ਪੜ੍ਹੋ: Sri Muktsar Sahib News: ਨਾਜਾਇਜ਼ ਸਬੰਧਾਂ ਕਰਕੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ  

ਪਿੰਡ ਵਾਸੀਆਂ ਨੇ ਦੱਸਿਆ ਕਿ ਕਣਕ ਦੇ ਨਾਲ-ਨਾਲ ਕਿਸਾਨਾਂ ਦੀਆਂ ਇੱਛਾਵਾਂ ਵੀ ਅੱਗ ਨਾਲ ਸੜ ਗਈਆਂ ਹਨ। ਕਿਸਾਨਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕੀਤੀ ਸੀ। ਇਸ ਕਾਰਨ ਉਨ੍ਹਾਂ ਨੂੰ ਭਾਰੀ ਮਾਲੀ ਨੁਕਸਾਨ ਝੱਲਣਾ ਪਵੇਗਾ। ਕਿਸਾਨਾਂ ਦੀ ਮੰਗ ਹੈ ਕਿ ਨੁਕਸਾਨ ਦੀ ਭਰਪਾਈ ਲਈ ਸਰਕਾਰ ਤੁਰੰਤ ਨੁਕਸਾਨ ਦਾ ਜਾਇਜ਼ਾ ਲੈ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from 31 acres of farmers' wheat burnt to ashes Haryana News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement