Faridkot News: ਚੁੱਲ੍ਹੇ ’ਤੇ ਚਾਹ ਬਣਾ ਰਹੀ ਨੂੰਹ ਨੂੰ ਸਹੁਰਿਆ ਨੇ ਤੇਲ ਪਾ ਕੇ ਸਾੜਿਆ 

By : BALJINDERK

Published : Apr 19, 2024, 2:29 pm IST
Updated : Apr 19, 2024, 2:29 pm IST
SHARE ARTICLE
 ਅੱਗ
ਅੱਗ

Faridkot News: ਸਹੁਰੇ ਨੇ ਛਿੜਕਿਆ ਪੈਟਰੋਲ, ਸੱਸ ਨੇ ਲਗਾ ਦਿੱਤੀ ਅੱਗ, ਰੌਲਾ ਪਾਉਣ ’ਤੇ ਚਾਚਾ-ਚਾਚੀ ਨੇ ਅੱਗ ਬੁਝਾ ਹਸਪਤਾਲ ਦਾਖ਼ਲ ਕਰਵਾਇਆ

Faridkot News: ਫ਼ਰੀਦਕੋਟ ਨੇੜਲੇ ਪਿੰਡ ਭਾਣਾ ਵਿਖੇ ਇਕ ਵਿਆਹੁਤਾ ਨੂੰ ਸੱਸ ਸਹੁਰੇ ਵੱਲੋਂ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਇਲਾਜ ਅਧੀਨ ਵਿਆਹੁਤਾ ਦੇ ਬਿਆਨਾਂ ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਜੇਰੇ ਇਲਾਜ ਵਿਆਹੁਤਾ ਨਿਮਰਤ ਕੌਰ ਪਤਨੀ ਪਰਵਿੰਦਰ ਸਿੰਘ ਵਾਸੀ ਪਿੰਡ ਭਾਣਾ ਨੇ ਦੋਸ਼ ਲਗਾਇਆ ਕਿ ਉਸਦੇ ਸੱਸ ਤੇ ਸਹੁਰਾ ਅਕਸਰ ਉਸ ਨਾਲ ਝਗੜਾ ਕਰਕੇ ਘਰੋਂ ਨਿਕਲ ਜਾਣ ਲਈ ਆਖਦੇ ਰਹਿੰਦੇ ਹਨ। 

ਇਹ ਵੀ ਪੜੋ:Election Officer Sibin C : ਚੋਣ ਅਧਿਕਾਰੀ ਸਿਬਿਨ ਸੀ ਪੰਜਾਬ 'ਚ ਹੋਏ ਲਾਈਵ 


ਪੀੜਤ ਦੇ ਬਿਆਨਾਂ ਅਨੁਸਾਰ ਜਦੋਂ ਉਹ ਚੁੱਲ੍ਹੇ ’ਤੇ ਚਾਹ ਬਣਾ ਰਹੀ ਸੀ ਤਾਂ ਉਸਦੇ ਸਹੁਰੇ ਨਿਰਮਲ ਸਿੰਘ ਬੱਗਾ ਨੇ ਉਸ ’ਤੇ ਪੈਟਰੋਲ ਛਿੜਕ ਦਿੱਤਾ ਅਤੇ ਉਸਦੀ ਸੱਸ ਅਮਨਦੀਪ ਕੌਰ ਨੇ ਉਸ ਨੂੰ ਅੱਗ ਲਗਾ ਦਿੱਤੀ ਜਿਸ ’ਤੇ ਉਸ ਵੱਲੋਂ ਰੌਲਾ ਪਾਉਣ ’ਤੇ ਉਸਦੇ ਚਾਚਾ-ਚਾਚੀ ਨੇ ਅੱਗ ਬੁਝਾ ਕੇ ਉਸਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ। ਫ਼ਿਲਹਾਲ ਪੁਲਿਸ ਵਲੋਂ ਪੀੜਤਾ ਦਾ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਇਹ ਵੀ ਪੜੋ:Moga Bypass Accident: ਮੋਗਾ-ਬਰਨਾਲਾ ਬਾਈਪਾਸ 'ਤੇ ਵਾਪਰਿਆ ਦਰਦਨਾਕ ਹਾਦਸਾ, ਡਰਾਈਵਰ ਦੀ ਮੌਤ 

(For more news apart from The father-in-law burnt the daughter-in-law with oil news in punjabi News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement