
Kapurthala News : ਦੋਹਾਂ ਪਾਰਟੀਆਂ ਦਾ ਹੋ ਚੁੱਕਾ ਹੈ ਰਾਜ਼ੀਨਾਮਾ : ਥਾਣਾ ਮੁਖੀ
ASI beats and abuses Gursikh youth, video goes viral Latest News in Punjabi : ਕਪੂਰਥਲਾ ’ਚ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਅਧੀਨ ਆਉਂਦੇ ਪਿੰਡ ਫੱਤੂ ਢੀਂਗਾ ਦੇ ਥਾਣੇ ਦੇ ਇਕ ਏਐਸਆਈ ਵਲੋਂ ਇਕ ਗੁਰਸਿੱਖ ਨੌਜਵਾਨ ਨਾਲ ਗਾਲੀ ਗਲੋਚ ਕਰ ਕੇ ਕੁੱਟ ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਉਹ ਸੁਰਖਪੁਰ ਦੀ ਮੰਡੀ ਵਿਚ ਆੜਤੀਏ ਦੇ ਕੋਲ ਕੰਮ ਕਰਦਾ ਹੈ। ਜਿੱਥੇ ਥਾਣਾ ਫੱਤੂ ਢਿੰਗਾ ਤੋਂ ਏਐਸਆਈ ਰਜਿੰਦਰ ਕੁਮਾਰ ਉੱਥੇ ਕਿਸੇ ਮਾਮਲੇ ਨੂੰ ਲੈ ਕੇ ਪਹੁੰਚਿਆ ਹੋਇਆ ਸੀ।
ਪੀੜਿਤ ਨੌਜਵਾਨ ਨੇ ਦਸਿਆ ਕਿ ਜਿਸ ਵੇਲੇ ਉਹ ਉਸ ਮੰਡੀ ਵਿਚ ਕੰਮ ਕਰ ਰਿਹਾ ਸੀ ਉਸ ਵੇਲੇ ਏਐਸਆਈ ਨੇ ਉਸ ਨੂੰ ਗਾਲ ਕੱਢ ਕੇ ਬੁਲਾਇਆ। ਜਿਸ ਮਗਰੋਂ ਨੌਜਵਾਨ ਨੇ ਗਾਲ ਕੱਢਣ ਬਾਰੇ ਪੁੱਛਿਆ ਕਿ ਆਖ਼ਰ ਉਸ ਨੂੰ ਗਾਲ ਕਿਉਂ ਕੱਢੀ ਗਈ। ਜਿਸ ਮਗਰੋਂ ਗੁੱਸੇ ਵਿਚ ਆਏ ਏਐਸਆਈ ਨੇ ਨੌਜਵਾਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਅਤੇ ਗਾਲੀ ਗਲੋਚ ਕਰਨਾ ਵੀ ਸ਼ੁਰੂ ਕਰ ਦਿਤਾ।
ਨੌਜਵਾਨ ਦਾ ਕਹਿਣਾ ਹੈ ਕਿ ਕੁੱਟਮਾਰ ਦੇ ਦੌਰਾਨ ਏਐਸਆਈ ਵਲੋਂ ਉਸ ਦੇ ਸ੍ਰੀ ਸਾਹਿਬ ਨੂੰ ਖਿੱਚ ਕੇ ਉਸ ਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ। ਫਿਲਹਾਲ ਮਾਮਲੇ ਸਬੰਧੀ ਜਦੋਂ ਥਾਣੇ ਦੇ ਮੁਖੀ ਸੋਨਮਦੀਪ ਕੌਰ ਨੂੰ ਕਾਰਵਾਈ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਦਾ ਆਪਸ ਵਿਚ ਰਾਜ਼ੀਨਾਮਾ ਹੋ ਚੁੱਕਾ ਹੈ।