
Kotkapura News : ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਗਿਰਦਾਵਰੀਆਂ ਕਰਨ ਦੇ ਦਿੱਤੇ ਆਦੇਸ਼, ਬਿਜਲੀ ਦੀਆਂ ਢਿੱਲੀਆਂ ਤਾਰਾਂ ਬਾਰੇ ਦਿੱਤੀ ਜਾਵੇ ਜਾਣਕਾਰੀ
Kotkapura News in Punjabi : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲਾਈਵ ਹੋ ਕੇ ਦੱਸਿਆ ਕਿ ਕੱਲ੍ਹ ਸ਼ਾਮ ਪਿੰਡ ਦੇਵੀ ਵਾਲਾ ਕੋਟਕਪੁਰਾ ਵਿਚ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਜਿਥੇ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਸੀ ਅਤੇ ਕਈ ਥਾਈਂ ਗੜ੍ਹੇਮਾਰੀ ਕਾਰਨ ਫ਼ਸਲਾਂ ਨੁਕਸਾਨੀਆਂ ਗਈਆਂ ਹਨ। ਉਸ ਦੀ ਰਿਪੋਰਟ ਮੰਗੀ ਹੈ। ਇਸ ਸਬੰਧੀ ਪ੍ਰਸ਼ਾਸਨ ਨੂੰ ਗਿਰਦਵਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਕੁਲਤਾਰ ਸੰਧਵਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਹਾਂ। ਸਰਕਾਰ ਵਲੋਂ ਬਣਦੀ ਮਦਦ ਕਰਵਾਵਾਂਗੇ।
ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਦਿਨਾਂ ਵਿਚ ਧਿਆਨ ਰੱਖਿਆ ਜਾਵੇ ਜਿਥੇ ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਸਪਾਰਕ ਹੁੰਦੀਆਂ ਹਨ ਉਨ੍ਹਾਂ ਦੀ ਰਿਪੋਰਟ ਕੀਤੀ ਜਾਵੇ। ਇਸ ਬਾਰੇ ’ਚ ਬਿਜਲੀ ਮਹਿਕਮੇ ਨੂੰ ਰਿਪੋਰਟ ਕੀਤੀ ਗਈ ਹੈ। ਜਿੰਨੀ ਦੇਰ ਕਣਕਾਂ ਵੱਡੀਆਂ ਨਹੀਂ ਜਾਂਦੀਆਂ ਉਦੋਂ ਤੱਕ ਬਿਜਲੀ ਮਹਿਕਮੇ ਨੂੰ ਕੱਟ ਲਗਾਉਣ ਲਈ ਵੀ ਕਿਹਾ ਗਿਆ ਹੈ। ਜੇਕਰ ਤੁਹਾਡੇ ਹੋਰ ਵੀ ਕੋਈ ਸੁਝਾਅ ਹਨ ਤਾਂ ਉਹ ਦੇ ਸਕਦੇ ਹੋ। ਬਾਕੀ ਮੈਂ ਖੁਦ ਵੀ ਪਿੰਡ ਵਿਚ ਸ਼ਿਰਕਤ ਕਰਾਂਗਾ।
(For more news apart from Compensation will be given for crops damaged due to weather in Kotkapura: Speaker Kultar Singh Sandhwan News in Punjabi, stay tuned to Rozana Spokesman)