
Phagwara Accident News: ਮ੍ਰਿਤਕਾ ਵਿਚ ਇਕ ਬੱਚੀ ਵੀ ਸ਼ਾਮਲ
Phagwara Accident News in punjabi : ਸ਼ੁੱਕਰਵਾਰ ਰਾਤ ਨੂੰ ਕਰੀਬ 12:30 ਵਜੇ ਫਗਵਾੜਾ ਤੋਂ ਹੁਸ਼ਿਆਰਪੁਰ ਸੜਕ 'ਤੇ ਤੂੜੀ ਨਾਲ ਭਰੀ ਇੱਕ ਟਰਾਲੀ ਅਤੇ ਇੱਕ ਕਾਰ ਦੀ ਟੱਕਰ ਹੋ ਗਈ। ਜਿਸ ਕਾਰਨ ਤੂੜੀ ਦੀ ਭਰੀ ਟਰਾਲੀ ਪਲਟ ਗਈ, ਨੇੜੇ ਤੋਂ ਲੰਘ ਰਿਹਾ ਇੱਕ ਈ-ਰਿਕਸ਼ਾ ਵੀ ਇਸ ਦੀ ਲਪੇਟ ਵਿੱਚ ਆ ਗਿਆ।
ਹਾਦਸੇ ਵਿਚ ਪਤੀ-ਪਤਨੀ ਦੇ ਨਾਲ-ਨਾਲ ਉਨ੍ਹਾਂ ਦੇ ਡੇਢ ਸਾਲ ਦੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਦੀ ਸੂਚਨਾ ਰਾਤ ਦੇ ਕਰੀਬ 12:30 ਵਜੇ ਮਿਲੀ। ਮੌਕੇ 'ਤੇ ਪਹੁੰਚ ਕੇ ਜਾਂਚ ਕਰਨ 'ਤੇ ਪਤਾ ਲੱਗਾ ਕਿ ਕਾਰ ਅਤੇ ਟਰਾਲੀ ਦੀ ਟੱਕਰ ਵਿੱਚ ਈ-ਰਿਕਸ਼ਾ ਲਪੇਟ ਵਿੱਚ ਆ ਗਿਆ ।
ਜਿਸ ਨਾਲ ਪਤੀ-ਪਤਨੀ ਅਤੇ ਉਨ੍ਹਾਂ ਦੇ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਤੋਂ ਬਾਅਦ ਪਰਿਵਾਰ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।