ਮੋਹਾਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵਿਲੱਖਣ ਪ੍ਰਦਰਸ਼ਨ
Published : Apr 19, 2025, 8:35 pm IST
Updated : Apr 19, 2025, 8:35 pm IST
SHARE ARTICLE
Unique performance by students of government schools in Mohali
Unique performance by students of government schools in Mohali

34 ਵਿਦਿਆਰਥੀਆਂ ਨੇ ਜੇ ਈ ਈ ਮੇਨਜ਼ ਵਿੱਚ ਸਫ਼ਲਤਾ ਹਾਸਲ ਕੀਤੀ

ਮੋਹਾਲੀ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਕੀ ਵਿਦਿਆਰਥੀਆਂ ਲਈ ਇੱਕ ਮਿਸਾਲ ਕਾਇਮ ਕਰਦੇ ਹੋਏ, ਮੋਹਾਲੀ ਜ਼ਿਲ੍ਹੇ ਦੇ 34 ਵਿਦਿਆਰਥੀਆਂ ਨੇ ਦੇਸ਼ ਦੀਆਂ ਨਾਮਵਰ ਇੰਜੀਨੀਅਰਿੰਗ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਲੈਣ ਦਾ ਆਪਣਾ ਰਾਹ ਪੱਧਰਾ ਕੀਤਾ ਹੈ।

ਵੇਰਵੇ ਸਾਂਝੇ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਕਿਹਾ ਕਿ ਰਿਤੂ ਸ਼ਰਮਾ ਦੀ ਅਗਵਾਈ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਹੇਠ, ਮੈਰੀਟੋਰੀਅਸ ਸਕੂਲ ਮੋਹਾਲੀ ਦੇ 28 ਅਤੇ ਮੋਹਾਲੀ ਦੇ ਹੋਰ ਸਰਕਾਰੀ ਸਕੂਲਾਂ ਦੇ 6 ਵਿਦਿਆਰਥੀਆਂ ਨੇ ਜੇ ਈ ਈ ਮੇਨਜ਼ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਦੇਸ਼ ਦੀਆਂ ਨਾਮਵਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਉਣ ਵਾਲੀਆਂ ਸੰਸਥਾਵਾਂ ਵਿੱਚ ਦਾਖਲਾ ਲੈਣ ਲਈ ਲਾਜ਼ਮੀ ਯੋਗਤਾ ਮਾਪਦੰਡ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰਮਨਪ੍ਰੀਤ ਸਿੰਘ ਨੇ 99.105, ਸਚਿਨ ਨੇ 92.83, ਜਸਪ੍ਰੀਤ ਕੌਰ ਨੇ 98.11 ਅਤੇ ਅਰਸ਼ਪ੍ਰੀਤ ਕੌਰ ਨੇ 89.37 ਪ੍ਰਤੀਸ਼ਤ ਪ੍ਰਸੈਂਟਾਈਲ ਪ੍ਰਾਪਤ ਕਰਕੇ ਮੈਰੀਟੋਰੀਅਸ ਸਕੂਲ ਮੋਹਾਲੀ ਦਾ ਨਾਮ ਰੌਸ਼ਨ ਕੀਤਾ ਹੈ।

ਬਿਹਤਰ ਭਵਿੱਖ ਵੱਲ ਸਫਲ ਉਡਾਣ ਭਰਨ ਵਾਲੇ ਜ਼ਿਲ੍ਹੇ ਦੇ ਹੋਰਨਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਖਰੜ ਤੋਂ ਨਿਸ਼ਠਾ, ਐਸ ਓ ਈ 3ਬੀ1, ਮੋਹਾਲੀ ਤੋਂ ਪ੍ਰਿਯਾਂਸ਼ੂ, ਐਸ ਓ ਈ ਬਨੂੜ ਤੋਂ ਕਰਨਵੀਰ ਸਿੰਘ, ਐਸ ਓ ਈ ਬਾਕਰਪੁਰ ਤੋਂ ਜਸ਼ਨ ਪ੍ਰੀਤ ਕੌਰ, ਸਿਆਲਬਾ ਤੋਂ ਸਾਹਿਲਪ੍ਰੀਤ ਸਿੰਘ ਅਤੇ ਬੂਟਾ ਸਿੰਘ ਵਾਲਾ ਤੋਂ ਨਿਸ਼ਾਂਤ ਥੰਮਣ ਸ਼ਾਮਲ ਹਨ।

 ਪ੍ਰੋਜੈਕਟ ਡਾਇਰੈਕਟਰ ਸ਼੍ਰੀਮਤੀ ਰਣਜੀਤ ਕੌਰ ਅਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਬਲਵਿੰਦਰ ਸਿੰਘ ਸੈਣੀ ਨੂੰ ਵਧਾਈ ਦਿੰਦੇ ਹੋਏ, ਡਾ. ਦੁੱਗਲ ਨੇ ਕਿਹਾ ਕਿ ਸ਼ਾਨਦਾਰ ਪ੍ਰਦਰਸ਼ਨ ਨੇ ਹੋਰ ਵਿਦਿਆਰਥੀਆਂ ਵਿੱਚ ਉੱਚ ਪੱਧਰ ਪ੍ਰਾਪਤ ਕਰਨ ਲਈ ਉਤਸ਼ਾਹ ਪੈਦਾ ਕੀਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement