
ਸ਼ਹਿਰ ਦੀ ਬਿੰਦਰਾ ਕਾਲੋਨੀ ਵਿਚ ਨਿਊ ਜੇਨਸ ਨਾਂਅ ਦੀ ਚਾਰ ਮੰਜ਼ਿਲਾ ਫੈਕਟਰੀ ਨੂੰ ਅੱਗ ਲੱਗ ਗਈ। ਦਸ ਦੇਈਏ ਇਸ ਵਿਚ ਹੌਜ਼ਰੀ ਦਾ ਸਮਾਨ ਤਿਆਰ.......
ਲੁਧਿਆਣਾ: ਸ਼ਹਿਰ ਦੀ ਬਿੰਦਰਾ ਕਾਲੋਨੀ ਵਿਚ ਨਿਊ ਜੇਨਸ ਨਾਂਅ ਦੀ ਚਾਰ ਮੰਜ਼ਿਲਾ ਫੈਕਟਰੀ ਨੂੰ ਅੱਗ ਲੱਗ ਗਈ। ਦਸ ਦੇਈਏ ਇਸ ਵਿਚ ਹੌਜ਼ਰੀ ਦਾ ਸਮਾਨ ਤਿਆਰ ਕੀਤਾ ਜਾਂਦਾ ਸੀ। ਅੱਗ ਏਨੀ ਜ਼ਿਆਦਾ ਭਿਆਨਕ ਹੋ ਗਈ ਕਿ ਫੈਕਟਰੀ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਗਿਆ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਫੈਕਟਰੀ ਰਿਹਾਇਸ਼ੀ ਇਲਾਕੇ ਵਿਚ ਹੋਣ ਕਾਰਨ ਅੱਗ ਬੁਝਾਊ ਦਸਤਿਆਂ ਨੂੰ ਕਾਬੂ ਵਿਚ ਕਰਨ ਲਈ ਕਾਫੀ ਮਿਹਨਤ ਕਰਨੀ ਪੈ ਰਹੀ ਹੈ।
Factory Fireਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰ 6 ਵਜੇ ਅੱਗ ਪਹਿਲਾਂ ਇਮਾਰਤ ਦੀ ਸਿਖਰਲੀ ਮੰਜ਼ਿਲ ਨੂੰ ਅਤੇ ਬਾਅਦ ਵਿਚ ਪੂਰੀ ਫੈਕਟਰੀ ਨੂੰ ਲੱਗ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਬੜੀ ਜੱਦੋਜਿਹਦ ਨਾਲ ਅੱਗ ਤੇ ਕਾਬੂ ਪਾਇਆ। ਰਸੋਈ ਗੈਸ ਵਾਲੇ ਸਿਲੰਡਰ ਨੂੰ ਵੀ ਠੀਕ ਹਾਲਤ ਵਿਚ ਬਾਹਰ ਕੱਢ ਲਿਆ ਗਿਆ ,ਜਿਸ ਨਾਲ ਵੱਡੇ ਹਾਦਸੇ ਟਲ ਗਿਆ । ਅਜੇ ਤਕ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਮੁਢਲੀ ਪੜਤਾਲ ਵਿਚ ਸ਼ਾਰਟ ਸਰਕਿਟ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਸਹਾਇਕ ਡਵੀਜ਼ਨਲ ਫਾਇਰ ਅਫ਼ਸਰ ਬੀ.ਐਸ. ਸੰਧੂ ਨੇ ਕਿਹਾ ਕਿ ਅੱਗ ‘ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ।