ਪਠਾਨਕੋਟ 'ਚ ਵੋਟ ਪਾਉਣ ਆਏ 108 ਸਾਲਾ ਬਾਬੇ ਨੂੰ ਦਿੱਤਾ ਵਿਸ਼ੇਸ਼ ਸਨਮਾਨ
Published : May 19, 2019, 11:18 am IST
Updated : May 19, 2019, 1:26 pm IST
SHARE ARTICLE
KaramChand Singh
KaramChand Singh

ਚੋਣ ਕਮਿਸ਼ਨ ਨੇ ਪ੍ਰਸ਼ੰਸਾ ਪੱਤਰ ਦੇ ਕੇ ਦਿੱਤਾ ਵਿਸ਼ੇਸ਼ ਸਨਮਾਨ

ਪਠਾਨਕੋਟ: ਹਲਕਾ ਭੋਆ ਦੇ ਪਿੰਡ ਭਗਵਾਂਸਰ ਵਿਚ 108 ਸਾਲ ਦੇ ਇੱਕ ਬਜ਼ੁਰਗ ਕਰਮਚੰਦ ਨੇ ਵੋਟ ਪਾਈ ਹੈ। ਇਸ ਬਾਬੇ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸਬੰਧੀ ਗੱਲ ਕਰਦਿਆਂ ਬਜ਼ੁਰਗ ਕਰਮਚੰਦ ਨੇ ਦੱਸਿਆ ਕਿ ਉਨ੍ਹਾਂ ਦੇਸ਼ ਆਜ਼ਾਦ ਹੋਣ 'ਤੇ ਪਹਿਲੀ ਵਾਰ ਵੋਟ ਪਾਈ ਸੀ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ।

ਇਸ ਦੇ ਨਾਲ ਵੋਟਾਂ ਪੁਆ ਰਹੇ ਅਧਿਆਪਕ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਕਰਮਚੰਦ ਇੱਥੋਂ ਦੇ ਸਭ ਤੋਂ ਉਮਰਦਰਾਜ਼ ਵੋਟਰ ਹਨ। ਇਸ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਵਿਚ ਜਿਨ੍ਹਾਂ 59 ਖੇਤਰਾਂ ਵਿਚ ਚੋਣਾਂ ਹੋਣੀਆਂ ਸਨ, ਉਨ੍ਹਾਂ ਵਿਚ ਪੰਜਾਬ ਦੀਆਂ 13 ਅਤੇ ਹਿਮਾਚਲ ਦੀਆਂ 4 ਸੀਟਾਂ ਤੋਂ ਇਲਾਵਾ ਚੰਡੀਗੜ੍ਹ ਦੀ ਇੱਕਮਾਤਰ ਸੀਟ ਵੀ ਸ਼ਾਮਿਲ ਹੈ।

ਸੱਤਵੇਂ ਅਤੇ ਆਖ਼ਰੀ ਪੜਾਅ ਵਿਚ ਚੰਡੀਗੜ, ਮੰਡੀ, ਹਮੀਰਪੁਰ,  ਗੁਰਦਾਸਪੁਰ, ਪਟਿਆਲਾ ਅਤੇ ਬਠਿੰਡਾ ਵਰਗੀਆਂ ਸੀਟਾਂ ਸ਼ਾਮਲ ਹਨ। ਜਿਨ੍ਹਾਂ ਨੂੰ ਕੁੱਝ ਲੋਕ ਹਾਟ ਸੀਟਾਂ ਕਹਿ ਰਹੇ ਹਨ ਅਤੇ ਕੁੱਝ ਦੀਆਂ ਨਜਰਾਂ ਵਿਚ ਇਹ ਵੀਆਈਪੀ ਸੀਟਾਂ ਬਣੀਆਂ ਹੋਈਆਂ ਹਨ ਅਤੇ ਕੁੱਝ ਇਸ ਸੀਟਾਂ ਨੂੰ ਸੈਲੀਬ੍ਰਿਟੀ ਸੀਟਜ ਵੀ ਕਹਿ ਰਹੇ ਹਨ। 

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement