ਪੰਜਾਬ 'ਚ ਕੁਲ 63.14 ਫੀਸਦੀ ਵੋਟਾਂ ਪਈਆਂ
Published : May 19, 2019, 7:07 pm IST
Updated : May 19, 2019, 9:13 pm IST
SHARE ARTICLE
Vote
Vote

ਬਠਿੰਡਾ 70.86 ਫ਼ੀਸਦੀ ਨਾਲ ਸਭ ਤੋਂ ਅੱਗੇ ਰਿਹਾ, ਜਦੋਂ ਕਿ 56.35 ਫ਼ੀਸਦੀ ਵੋਟਾਂ ਨਾਲ ਅੰਮ੍ਰਿਤਸਰ ਸਭ ਤੋਂ ਪਿੱਛੇ ਰਿਹਾ

ਜਲੰਧਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣ ਦਾ ਕੰਮ ਪੂਰਾ ਹੋ ਗਿਆ। ਸੂਬੇ 'ਚ ਸ਼ਾਮ 6 ਵਜੇ ਤੱਕ 63.14 ਫ਼ੀਸਦੀ ਵੋਟਾਂ ਪਈਆਂ। ਇਸ ਦੌਰਾਨ ਬਠਿੰਡਾ 70.86 ਫ਼ੀਸਦੀ ਨਾਲ ਸਭ ਤੋਂ ਅੱਗੇ ਰਿਹਾ ਹੈ, ਜਦੋਂ ਕਿ 56.35 ਫ਼ੀਸਦੀ ਵੋਟਾਂ ਨਾਲ ਅੰਮ੍ਰਿਤਸਰ ਸਭ ਤੋਂ ਪਿੱਛੇ ਰਿਹਾ। ਸੂਬੇ 'ਚ ਕਈ ਥਾਵਾਂ 'ਤੇ ਈ.ਵੀ.ਐਮ. ਮਸ਼ੀਨਾਂ ਖ਼ਰਾਬ ਹੋਈਆਂ, ਜਿਨ੍ਹਾਂ ਨੂੰ ਬਾਅਦ 'ਚ ਸਹੀ ਕਰ ਦਿੱਤਾ ਗਿਆ। ਪੰਜਾਬ 'ਚ ਕਈ ਪੋਲਿੰਗ ਬੂਥਾਂ 'ਤੇ ਝੜਪਾਂ ਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵਾਪਰੀਆਂ।

Voting precentageVoting percentage

ਗੁਰਦਾਸਪੁਰ 'ਚ 66.45 ਫੀਸਦੀ ਵੋਟਿੰਗ, ਅੰਮ੍ਰਿਤਸਰ 'ਚ 56.35 ਫੀਸਦੀ ਵੋਟਿੰਗ, ਖਡੂਰ ਸਾਹਿਬ 'ਚ 64.17 ਫੀਸਦੀ ਵੋਟਿੰਗ, ਜਲੰਧਰ 'ਚ 62.46 ਫੀਸਦੀ ਵੋਟਿੰਗ, ਹੁਸ਼ਿਆਰਪੁਰ 'ਚ 59.39 ਫੀਸਦੀ ਵੋਟਿੰਗ, ਆਨੰਦਪੁਰ ਸਾਹਿਬ 'ਚ 60.55 ਫੀਸਦੀ ਵੋਟਿੰਗ, ਲੁਧਿਆਣਾ 'ਚ 59.31 ਫ਼ੀਸਦੀ ਵੋਟਿੰਗ, ਫ਼ਤਿਹਗੜ੍ਹ ਸਾਹਿਬ 'ਚ 62.42 ਫ਼ੀਸਦੀ ਵੋਟਿੰਗ, ਫ਼ਰੀਦਕੋਟ 'ਚ 59.64 ਫੀਸਦੀ ਵੋਟਿੰਗ, ਫ਼ਿਰੋਜ਼ਪੁਰ 'ਚ 65.81 ਫ਼ੀਸਦੀ ਵੋਟਿੰਗ, ਬਠਿੰਡਾ 'ਚ 70.86 ਫੀਸਦੀ ਵੋਟਿੰਗ, ਸੰਗਰੂਰ 'ਚ 69.13 ਫ਼ੀਸਦੀ ਵੋਟਿੰਗ, ਪਟਿਆਲਾ 'ਚ 64.18 ਫ਼ੀਸਦੀ ਵੋਟਿੰਗ ਹੋਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement