
ਜਾਣੋ ਏਰੀਆ ਵਾਈਜ਼ ਅੰਕੜੇ
ਫਿਰੋਜ਼ਪੁਰ: ਪੰਜਾਬ ਦੀ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸ਼ਾਮ 5 ਵਜੇ ਤੱਕ 54.89 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ। ਇੱਥੇ ਵੱਖ-ਵੱਖ ਬੂਥਾਂ ’ਤੇ ਅਜੇ ਵੀ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਦੱਸ ਦਈਏ ਕਿ ਪੰਜਾਬ ਵਿਚ ਅੱਜ 7ਵੇਂ ਤੇ ਆਖ਼ਰੀ ਗੇੜ ਤਹਿਤ ਵੋਟਿੰਗ ਪ੍ਰਕਿਰਿਆ ਜਾਰੀ ਹੈ।
Lok Sabha Election
ਫਿਰੋਜ਼ਪੁਰ ਹਲਕੇ ਦੇ ਸ਼ਹਿਰੀ ਖੇਤਰ ਵਿਚ ਹੁਣ ਤੱਕ 42.82 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਦਿਹਾਤੀ ਖੇਤਰ ਵਿਚ 54.89 ਫ਼ੀ ਸਦੀ, ਗੁਰੂਹਰਸਹਾਏ ’ਚ 60 ਫ਼ੀ ਸਦੀ, ਜਲਾਲਾਬਾਦ ’ਚ 56 ਫ਼ੀ ਸਦੀ, ਫ਼ਾਜ਼ਿਲਕਾ ’ਚ 56.73 ਫ਼ੀ ਸਦੀ, ਅਬੋਹਰ ֹ’ਚ 55 ਫ਼ੀ ਸਦੀ, ਬੱਲੂਆਨਾ ’ਚ 67.12 ਫ਼ੀ ਸਦੀ, ਮਲੋਟ ’ਚ 52.77 ਫ਼ੀ ਸਦੀ ਤੇ ਸ਼੍ਰੀ ਮੁਕਤਸਰ ਸਾਹਿਬ ’ਚ 49.38 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ।