ਸਿਖਿਆ ਬੋਰਡ 'ਚ 400 ਤੋਂ ਵੱਧ ਅਸਾਮੀਆਂ ਨੂੰ ਕੀਤਾ ਖ਼ਤਮ
Published : May 19, 2020, 6:41 am IST
Updated : May 19, 2020, 6:41 am IST
SHARE ARTICLE
File Photo
File Photo

ਬੋਰਡ ਦੀਆਂ ਵੱਖ-ਵੱਖ ਬ੍ਰਾਚਾਂ ਦਾ ਰਲੇਵਾ ਕਰਦਿਆਂ 5 ਬ੍ਰਾਚਾਂ ਬਣਾਈਆਂ

ਐਸ.ਏ.ਐਸ ਨਗਰ, 18 ਮਈ (ਸੁਖਦੀਪ ਸਿੰਘ ਸੋਈਂ) : ਪੰਜਾਬ ਸਕੂਲ ਸਿਖਿਆ ਬੋਰਡ ਆਫ਼ ਡਾਇਰੈਕਟਰ ਦੀ ਹੋਈ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਰੀਸਟਰਕਚਰਿੰਗ ਕਮੇਟੀ ਦੀਆਂ ਸਿਫ਼ਾਰਸਾਂ ਪ੍ਰਵਾਨ ਕਰ ਕੇ ਬੋਰਡ ਦੇ ਵੱਖ-ਵੱਖ ਕੇਡਰ ਦੀਆਂ 400 ਤੋਂ ਵਧ ਅਸਾਮੀਆਂ ਖ਼ਤਮ ਕਰਨ ਅਤੇ ਬੋਰਡ ਦੀਆਂ ਵੱਖ ਵੱਖ ਬ੍ਰਾਚਾਂ ਦਾ ਰਲੇਵਾ ਕਰਦਿਆਂ 5 ਬ੍ਰਾਚਾਂ ਬਣਾÀਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਵਿਚ ਖ਼ਤਮ ਕੀਤੀਆਂ ਅਸਾਮੀਆਂ ਵਿਚ ਡਿਪਟੀ ਡਾਇਰੈਕਟਰ ਅਕਾਦਮਿਕ ਦੀ ਇਕੋ ਇਕ ਅਸਾਮੀ, ਡਾਇਰੈਕਟਰ ਕੰਪਿਊਟਰ ਇਕੋ ਇਕ ਅਸਾਮੀ ਖ਼ਤਮ ਕਰ ਦਿਤੀ ਗਈ ਹੈ, ਜ਼ਿਕਰਯੋਗ ਹੈ ਕਿ ਕੰਪਿਊਟਰ ਡਾਇਰੈਕਟਰ ਦੀ ਕੰਟਰੈਕਟ ਆਧਾਰ ਉਤੇ ਭਰਤੀ ਹੋਈ ਹੈ, ਜਿਸ ਦਾ ਅਦਾਲਤ ਵਿਚ ਕੇਸ ਚਲ ਰਿਹਾ।  

ਇਸੇ ਤਰ੍ਹਾਂ ਜੁਆਇੰਟ ਸਕੱਤਰ ਦੀਆਂ ਪ੍ਰਵਾਨਿਤ 3 ਅਸਾਮੀਆਂ ਵਿਚੋਂ 2 ਖ਼ਾਲੀ ਪਈਆਂ ਅਤੇ ਡਿਪਟੀ ਸਕੱਤਰ ਦੀਆਂ ਪ੍ਰਵਾਨਿਤ 9 ਅਸਾਮੀਆਂ ਵਿਚੋਂ 8 ਖ਼ਤਮ ਕਰ ਦਿਤੀਆਂ ਹਨ। ਡਿਪਟੀ ਡਾਇਰੈਕਟਰ ਪਬਲੀਕੇਸ਼ਨ, ਡਿਪਟੀ ਡਾਇਰੈਕਟਰ ਫੀਲਡ ਪ੍ਰੋਗਰਾਮ, ਡਿਪਟੀ ਡਾਇਰੈਕਟਰ ਪੰਜਾਬੀ ਸੈਲ, ਕਾਰਜਕਾਰੀ ਇੰਜਨੀਅਰ, ਐਕਸ਼ਨ ਆਦਿ ਦੀਆਂ ਪ੍ਰਵਾਨਿਤ ਖ਼ਾਲੀ ਪਈਆਂ ਇਕੋ-ਇਕ ਅਸਾਮੀ ਖ਼ਤਮ ਕਰ ਦਿਤੀ ਗਈ ਹੈ। ਸੀਨੀਅਰ ਮੈਨੇਜਰ ਦੀਆਂ 1 ਅਸਾਮੀ, ਜ਼ਿਲ੍ਹਾ ਮੈਨੇਜਰਾਂ ਦੀਆਂ ਪ੍ਰਵਾਨਿਤ 21 ਵਿਚੋਂ 8 ਅਸਾਮੀਆਂ ਖ਼ਤਮ ਕਰ ਦਿਤੀਆਂ, ਸਹਾਇਕ ਸਕਤਰ ਦੀਆਂ 11 ਅਸਾਮੀਆਂ,

File photoFile photo

ਹੈਲਪਰ ਦੀਆਂ 184 ਪਵਾਨਿਤ ਅਸਾਮੀਆਂ ਵਿਚੋਂ 114 ਖ਼ਾਲੀ ਅਸਾਮੀਆਂ ਖ਼ਤਮ, ਡਰਾਈਵਰ ਦੀਆਂ 10 ਖ਼ਾਲੀ ਪਈਆਂ ਅਸਾਮੀਆਂ ਵਿਚੋਂ 8 ਖ਼ਤਮ, ਬਸ ਹੈਲਪਰ ਦੀਆਂ 2 ਅਸਾਮੀਆਂ ਖ਼ਤਮ, ਦਫ਼ਤਰੀ ਕਰਮਚਾਰੀ ਦੀਆਂ ਪ੍ਰਵਾਨਿਤ 32 ਅਸਾਮੀਆਂ ਵਿਚੋਂ 24 ਅਸਾਮੀਆਂ ਖ਼ਤਮ, ਮਸ਼ੀਨਮੈਨ ਦੀਆਂ 5 ਅਸਾਮੀਆਂ ਵਿਚੋਂ 3 ਖ਼ਤਮ, ਸੀਨੀਅਰ ਸਹਾਇਕ ਦੀਆਂ ਕੁਲ ਅਸਾਮੀਆਂ 340 ਹਨ, ਜਿਨ੍ਹਾਂ ਤੇ  408 ਕਰਮਚਾਰੀ ਕੰਮ ਕਰਦੇ ਹਨ, ਜਿਸ ਵਿਚ 68 ਵਾਧੂ ਅਸਾਮੀਆਂ ਤੋਂ ਇਲਾਵਾ 50 ਹੋਰ ਨੂੰ ਅਸਾਮੀਆਂ ਖਤਮ ਕਰਦਿਆਂ ਸੀਨੀਅਰ ਸਹਾਇਕ ਦੀਆਂ ਕੁਲ 118 ਅਸਾਮੀਆਂ ਖ਼ਤਮ ਕਰ ਦਿਤੀਆਂ ਗਈਆਂ ਹਨ।

ਪਰੂਫ ਰੀਡਰ ਦੀਆਂ ਸਾਰੀਆਂ ਖ਼ਾਲੀ ਪਈਆਂ 7 ਅਸਾਮੀਆਂ ਖ਼ਤਮ, ਸਵੀਪਰ ਕਮ ਚੌਕੀਦਾਰ ਦੀਆਂ 10 ਅਸਾਮੀਆਂ ਵਿਚੋਂ 5 ਭਰੀਆਂ ਹੋਈਆਂ ਹਨ ਤੇ 5 ਖ਼ਾਲੀ ਸਨ, ਇਹ 10 ਦੀਆਂ 10 ਅਸਾਮੀਆਂ ਖ਼ਤਮ ਕਰ ਦਿ.ਤੀਆਂ ਗਈਆਂ ਹਨ। ਕਲਰਕ ਕਮ ਡਾਟਾ ਐਂਟਰੀ ਅਪਰੇਟਰ 425 ਅਸਾਮੀਆਂ ਵਿਚੋਂ 172 ਭਰੀਆਂ ਹੋਈਆਂ ਹਨ ਜਿਸ ਵਿਚੋਂ 253 ਖ਼ਾਲੀ ਸਨ ਜਿਨ੍ਹਾਂ ਵਿਚੋਂ 125 ਅਸਾਮੀਆਂ ਖ਼ਤਮ ਕਰ ਦਿਤੀਆਂ ਗਈਆਂ ਹਨ। ਜੂਨੀਅਰ ਸਕੇਲ ਸਟੈਨੋਗ੍ਰਾਫਰ ਪ੍ਰਵਾਨਿਤ 16 ਖ਼ਾਲੀ ਪਈਆਂ ਅਸਾਮੀਆਂ ਨੂੰ ਖ਼ਤਮ, ਸ਼ਪਰਡੈਂਟ ਦੀਆਂ ਪ੍ਰਵਾਨਿਤ 92 ਅਸਾਮੀਆਂ ਵਿਚੋਂ 14 ਖ਼ਾਲੀ ਪਈਆਂ ਅਸਾਮੀਆਂ ਖ਼ਤਮ,

 ਲਾਇਬਰੇਰੀਅਨ ਦੀ ਇਕ ਖ਼ਤਮ, ਜੂਨੀਅਰ ਇੰਜੀਅਨਰ ਦੀਆਂ ਇਕ ਖ਼ਾਲੀ ਪਈ ਅਸਾਮੀ ਖ਼ਤਮ ਕਰ ਦਿਤੀ ਗਈ ਹੈ। ਮਾਲੀ ਦੀਆਂ 6 ਅਸਾਮੀਆਂ ਖ਼ਤਮ, ਪਬਲੀਕੇਸ਼ਨ ਅਫ਼ਸਰ ਦੀਆਂ 2 ਖ਼ਾਲੀ ਪਈਆਂ ਅਸਾਮੀਆਂ ਖ਼ਤਮ, ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਪ੍ਰਵਾਨਿਤ 14 ਅਸਾਮੀਆਂ ਵਿਚੋਂ 9 ਅਸਾਮੀਆਂ ਖ਼ਤਮ, ਸਹਾਇਕ ਪਬਲੀਕੇਸ਼ਨ ਅਫਸਰ, ਜੂਨੀਅਰ ਆਰਟਿਕ ਕਮ ਲੇਆਊਟ ਐਕਸਪਰਟ, ਸਪਰਡੈਂਟ ਗੈਸਟ ਹਾਊਸ ਦੀ ਖ਼ਾਲੀ ਪਈ ਅਸਾਮੀ ਆਦਿ ਦੀ ਇਕ-ਇਕ ਅਸਾਮੀਆਂ ਖ਼ਤਮ ਕਰ ਦਿਤੀਆਂ ਗਈਆਂ ਹਨ। ਪੀਏ ਗ੍ਰੇਡ 1 ਦੀ ਖ਼ਾਲੀ ਪਈ ਅਸਾਮੀ ਖ਼ਤਮ ਕਰ ਦਿਤੀ ਗਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement