ਚੰਡੀਗੜ੍ਹ 'ਚ ਅਗਲੇ ਦੋ ਹਫ਼ਤੇ ਲਈ ਤਾਲਾਬੰਦੀ ਰਹੇਗੀ ਜਾਰੀ
Published : May 19, 2020, 11:54 am IST
Updated : May 19, 2020, 11:54 am IST
SHARE ARTICLE
ਚੰਡੀਗੜ੍ਹ 'ਚ ਅਗਲੇ ਦੋ ਹਫ਼ਤੇ ਲਈ ਤਾਲਾਬੰਦੀ ਰਹੇਗੀ ਜਾਰੀ
ਚੰਡੀਗੜ੍ਹ 'ਚ ਅਗਲੇ ਦੋ ਹਫ਼ਤੇ ਲਈ ਤਾਲਾਬੰਦੀ ਰਹੇਗੀ ਜਾਰੀ

ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੁਕਾਨਾਂ ਲਈ ਆਡ-ਈਵਨ ਖ਼ਤਮ, ਸਵੇਰੇ 10 ਤੋਂ 6 ਵਜੇ ਤਕ ਖੁਲ੍ਹਣਗੀ ਦੁਕਾਨਾਂ

ਚੰਡੀਗੜ੍ਹ, 18 ਮਈ (ਤਰੁਣ ਭਜਨੀ): ਕੇਂਦਰ ਸਰਕਾਰ ਵਲੋਂ ਕੋਰੋਨਾ ਸੰਕਰਮਣ ਤੇ ਸ਼ਿਕੰਜਾ ਕਸਣ ਲਈ ਤਾਲਾਬੰਦੀ- 4 ਵੀ ਲਗਾ ਦਿਤਾ ਹੈ। ਚੰਡੀਗੜ੍ਹ ਵਿਚ ਇਸ ਤਾਲਾਬੰਦੀ ਵਿਚ ਲੋਕਾਂ ਨੂੰ ਕੁੱਝ ਰਾਹਤ ਦਿਤੀ ਗਈ ਹੈ। ਸੋਮਵਾਰ ਸ਼ਹਿਰ ਵਿਚ ਉਚ ਅਧਿਕਾਰੀਆਂ ਦੀ ਇਕ ਅਹਿਮ ਬੈਠਕ ਹੋਈ, ਜਿਸ ਵਿਚ ਕੋਰੋਨਾ ਸੰਕਰਮਣ ਤੋਂ ਪੀੜਤ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਨੇ ਕਈ ਅਹਿਮ ਫ਼ੈਸਲੇ ਲਏ ਹਨ।

ਐਮਐਚਏ ਨੇ ਯੂਟੀ ਅਤੇ ਰਾਜਾਂ 'ਤੇ ਹੀ ਛੱਡਿਆ ਹੈ ਕਿ ਉਹ ਅਪਣੇ ਸ਼ਹਿਰ ਨੂੰ ਕਿਵੇਂ 5 ਜ਼ੋਨ ਵਿਚ ਵੰਡਣਗੇ। ਜਿਵੇਂ ਰੈਡ ਜ਼ੋਨ, ਆਰੇਂਜ ਜ਼ੋਨ, ਗਰੀਨ ਜ਼ੋਨ, ਬੱਫ਼ਰ ਜ਼ੋਨ ਅਤੇ ਕੰਟੇਨਮੈਂਟ ਜ਼ੋਨ। ਬਾਪੂਧਾਮ ਅਤੇ ਸੈਕਟਰ-30 ਨੂੰ ਛੱਡ ਕੇ ਬਾਕੀ ਥਾਵਾਂ 'ਤੇ ਕੰਟੇਨਮੈਂਟ ਜ਼ੋਨ ਹਟਾਇਆ ਗਿਆ ਹੈ। ਬਾਪੂਧਾਮ ਅਤੇ ਸੈਕਟਰ-30 ਵਿਚ ਸਖਤੀ ਜਾਰੀ ਰਹੇਗੀ। ਇਥੇ 1 ਜੂਨ ਤਕ ਲੋਕਾਂ ਦੇ ਬਾਹਰ ਨਿਕਲਣ ਤੇ ਰੋਕ ਜਾਰੀ ਹੈ। ਸੈਕਟਰ-38 ਅਤੇ ਹੋਰ ਕੋਰੋਨਾ ਕੇਸ ਵਾਲੀ ਜਗ੍ਹਾ ਨੂੰ ਆਰੇਂਜ ਜ਼ੋਨ ਵਿਚ ਬਦਲਿਆ ਗਿਆ ਹੈ।

ਬਾਪੂਧਾਮ ਕਾਲੋਨੀ 'ਚ ਕੋਈ ਰਿਆਇਤ ਨਹੀਂ : ਸ਼ਹਿਰ ਵਿਚ ਆਉਣ ਵਾਲੇ ਸਭਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਕੇਸਾਂ ਵਾਲੀ ਥਾਂ ਬਾਪੂਧਾਮ ਕਾਲੋਨੀ ਵਿਚ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਦਿਤੀ ਗਈ ਹੈ। ਇੱਥੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਣ ਲਈ ਸੀਆਰਪੀਐਫ ਅਤੇ ਪੁਲਿਸ ਦੇ ਜਵਾਨਾਂ ਨੂੰ ਲਗਾਇਆ ਗਿਆ ਹੈ। ਇਸਦੇ ਬਾਵਜੂਦ ਲੋਕ ਸੜਕ ਉੱਤੇ ਨਿਕਲਣ ਵਲੋਂ ਰੁਕ ਨਹੀਂ ਰਹੇ ਹਨ।

ਇਹ ਸੱਭ ਥਾਵਾਂ ਖੁਲ੍ਹੀਆਂ : ਦੁਕਾਨਾਂ ਤੇ ਆਡ-ਈਵਨ ਸਿਸਟਮ ਖਤਮ। ਰੋਜ਼ਾਨਾ 10 ਤੋਂ 6 ਦੁਕਾਨਾਂ ਖੁੱਲ ਸਕਣਗੀਆਂ। ਨਾਇਟ ਕਰਫਿਊ ਜਾਰੀ ਰਹੇਗਾ। ਸ਼ਾਮੀ 7 ਵਜੇ ਤੋਂ ਲੈਕੇ ਸਵੇਰੇ 7 ਵਜੇ ਤਕ ਘਰ ਤੋਂ ਬਾਹਰ ਨਿਕਲਣ ਤੇ ਪਾਬੰਦੀ। ਬੇਵਜਾਹ ਬਾਹਰ ਨਹੀਂ ਘੁੰਮਿਆ ਜਾ ਸਕੇਗਾ। ਸਾਰੇ ਰੈਸਟੋਰੇਂਟ , ਈਟਿੰਗ ਪੁਆਇੰਟ ਤੇ ਹੋਮ ਡਿਲਿਵਰੀ ਦੀ ਇਜਾਜਤ। ਦੋ ਪਹੀਆ ਵਾਹਨ ਤੇ ਕੇਵਲ ਇਕ ਹੀ ਬੈਠੇਗਾ।

ਸਰਕਾਰੀ ਦਫਤਰਾਂ ਵਿਚ ਪਬਲਿਕ ਡਿਲਿੰਗ ਸ਼ੁਰੂ ਹੋਈ। 11 ਤੋਂ 12 ਵਜੇ ਦੇ ਵਿਚਕਾਰ ਅਧਿਕਾਰੀਆਂ ਨੂੰ ਮਿਲਿਆ ਜਾ ਸਕਦਾ ਹੈ। ਸੰਪਰਕ ਸੈਂਟਰ, ਰਜਿਸਟਰੀਆਂ ਆਦਿ ਖੁਲ੍ਹੀਆਂ। ਪਬਲਿਕ ਟਰਾਂਸਪੋਰਟ ਖੁਲ੍ਹਿਆ। ਇੰਟਰ ਸਟੇਟ ਬਸਾਂ ਚੱਲੀਆਂ। ਟੈਕਸੀ ਸਰਵਿਸ ਵੀ ਸ਼ੁਰੂ ਹੋਈ। ਬੱਸਾਂ ਵਿਚ 50 ਫ਼ੀ ਸਦੀ ਸਵਾਰੀਆਂ ਹੀ ਬੈਠਾਉਣ ਦੇ ਆਦੇਸ਼। ਨਾਨ ਏਸੀ ਬੱਸਾਂ ਸ਼ੁਰੂ। ਟਿਕਟ 20 ਰੁਪਏ ਦੀ ਹੋਵੇਗੀ।

ਆਟੋ ਵਿਚ ਇਕ ਸਵਾਰੀ ਬੈਠਾਉਣ ਦੀ ਇਜਾਜਤ ਰੇਹੜੀ ਮਾਰਕੀਟ ਖੁਲ੍ਹੀ ਪਰ ਸਖ਼ਤ ਕਾਇਦੇ ਹੋਣਗੇ। ਇਥੇ ਆਡ -ਈਵਨ ਲਾਗੂ ਰਹੇਗਾ। ਸਪੋਰਟਸ ਸਟੇਡਿਅਮ ਪ੍ਰੈਕਟਿਸ ਲਈ ਖੋਲ੍ਹੇ ਗਏ ਹਨ। ਸ਼ਰਾਬ ਦੇ ਠੇਕੇ ਖੁੱਲੇ ਰਹਿਣਗੇ, ਕੰਸਟਰਕਸ਼ਨ ਦਾ ਕੰਮ ਹੋਇਆ ਸ਼ੁਰੂ।

ਇਹ ਸਭ ਥਾਵਾਂ ਰਹਿਣਗੀਆਂ ਬੰਦ: ਵੱਡੇ ਸ਼ਾਪਿੰਗ ਮਾਲ, ਸਿਨੇਮਾ ਹਾਲ, ਜਿਮ, ਬਾਰ, ਆਡੀਟੋਰਿਅਮ, ਸਕੂਲ, ਕਾਲਜ਼, ਨਿਜੀ ਸਿਖਿਆ ਅਦਾਰੇ ਆਦੀ। ਧਾਰਮਿਕ, ਸਮਾਜਕ ਅਤੇ ਸਿਆਸੀ ਗਤੀਵਿਦੀਆਂ ਤੇ ਰੋਕ।

ਸੈਲੂਨ, ਨਾਈ ਅਤੇ ਮਸਾਜ ਪਾਰਲਰ ਬੰਦ ਰਹਿਣਗੇ। ਮਿਠਾਈਆਂ ਅਤੇ ਬੇਕਰੀ ਦੀ ਦੁਕਾਨਾਂ ਅਤੇ ਰੈਸਟੋਰੈਂਟ ਤੇ ਕੇਵਲ ਹੋਮ ਡਿਲੀਵਰੀ। ਅਪਣੀ ਮੰਡੀ ਵੀ ਰਹੇਗੀ ਬੰਦ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement