
ਅਜਿਹੀ ਸਥਿਤੀ ਵਿੱਚ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਭੇਜਣ ਲਈ...
ਚੰਡੀਗੜ੍ਹ: ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਵਿਚ ਬੱਸਾਂ ਚਲਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮੁਤਾਬਕ ਕੱਲ ਯਾਨੀ 20-5-2020 ਨੂੰ ਬੱਸਾਂ ਚਲਾਈਆਂ ਜਾਣਗੀਆਂ। ਬੱਸਾਂ ਦੀ ਸਰਵਿਸ ਸ਼ੁਰੂ ਕਰਨ ਸਮੇਂ ਸਰਕਾਰ ਵੱਲੋਂ ਸਮੇਂ ਸਿਰ ਕੋਵਿਡ-19 ਤੋਂ ਬੱਚਣ ਲਈ ਕੁੱਝ ਹਦਾਇਤਾਂ ਅਤੇ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ।
Notification
ਬੱਸ ਸਰਵਿਸ ਕਿਸੇ ਵੀ ਰੂਟ ਤੇ ਉਸ ਦੇ Originating Point ਤੋਂ Terminating Point ਤਕ ਹੀ ਚਲਾਈ ਜਾਣੀ ਹੈ ਅਤੇ ਇਸ ਦਰਮਿਆਨ ਆਉਂਦੇ ਹੋਏ ਕਿਸੇ ਵੀ ਬੱਸ ਅੱਡੇ ਤੇ ਖੜ੍ਹੀ ਸਵਾਰੀ ਬੱਸ ਵਿਚ ਨਹੀਂ ਚੜ੍ਹਾਈ ਜਾਵੇਗੀ ਕੇਵਲ ਜ਼ਿਲ੍ਹੇ ਦੇ ਹੈੱਡਕੁਆਰਟਰ ਤੇ ਸਵਾਰੀਆਂ ਨੂੰ ਉਤਾਰਿਆ ਜਾ ਸਕਦਾ ਹੈ।
Notification
ਬੱਸ ਦੇ ਰੂਟ ਤੇ ਜਾਣ ਤੋਂ ਪਹਿਲਾਂ ਸਵਾਰੀਆਂ ਦੀਆਂ ਟਿਕਟਾਂ ਐਡਵਾਂਸ ਬੁਕਿੰਗ ਏਜੰਟ ਵੱਲੋਂ ਜਾਂ ਕੰਡਕਟਰ ਬੱਸ ਸਟੈਂਡ ਤੇ ਹੀ ਕੱਟੀਆਂ ਜਾਣ ਅਤੇ ਫਰੀ ਜਾਂ ਰਿਆਇਤ ਦਰਾਂ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਇੰਦਰਾਜ ਵੀ ਮੌਕੇ ਤੇ ਬੱਸ ਸਟੈਂਡ ਵਿਖੇ ਹੀ ਕਰਨਾ ਯਕੀਨੀ ਬਣਾਇਆ ਜਾਵੇਗਾ। ਟਿਕਟ ਕੱਟਣ ਵਾਲੇ ਐਡਵਾਂਸ ਬੁੱਕਰ/ਕੰਡਕਟਰ ਵੱਲੋਂ ਟਿਕਟ ਕੱਟਣ ਤੋਂ ਪਹਿਲਾਂ ਅਤੇ ਬਾਅਦ ਵਿਚ ਸਾਬਣ ਤੇ ਪਾਣੀ ਨਾਲ ਹੱਥ ਧੋਏ ਜਾਣ।
Notification
ਐਡਵਾਂਸ ਬੁੱਕਰਾਂ ਦੇ ਕੈਬਿਨਾਂ ਦੀ ਪਲਾਸਟਿਕ/ਸ਼ੀਸ਼ੇ ਨਾਲ ਪਾਰਟੀਸ਼ਨ ਕੀਤੀ ਜਾਵੇ। ਦਸ ਦਈਏ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਲਈ ਕੇਂਦਰ ਸਰਕਾਰ ਵੱਲੋਂ ਰੇਲਗੱਡੀਆਂ ਚਲਾਈਆਂ ਗਈਆਂ ਹਨ। ਦਰਅਸਲ ਵਿਸ਼ਵਵਿਆਪੀ ਮਹਾਂਮਾਰੀ ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਵਿਚ ਲਾਕਡਾਊਨ ਜਾਰੀ ਹੈ। ਜਿਸ ਦੇ ਤਹਿਤ ਰੇਲਵੇ, ਬੱਸਾਂ, ਹਵਾਈ ਯਾਤਰਾ ਸਮੇਤ ਸਾਰੇ ਜਨਤਕ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ।
Notification
ਅਜਿਹੀ ਸਥਿਤੀ ਵਿੱਚ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਭੇਜਣ ਲਈ ਵਿਸ਼ੇਸ਼ ਲੇਬਰ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪੈਦਲ ਅਪਣੇ ਘਰਾਂ ਨੂੰ ਜਾ ਰਹੇ ਮਜ਼ਦੂਰਾਂ ਨੂੰ ਤਾਜ਼ਾ ਭੋਜਨ ਖਵਾਉਣ ਲਈ ਦਿੱਲੀ ਵਿਚ 10 ਥਾਵਾਂ ਤੇ ‘ਲੰਗਰ ਆਨ ਵੀਲਸ’ ਦੀ ਵਿਵਸਥਾ ਸ਼ੁਰੂ ਕੀਤੀ ਹੈ।
Notification
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਨੋਇਡਾ, ਗਾਜ਼ੀਆਬਾਦ, ਸਾਹਿਬਾਬਾਦ, ਸੀਲਮਪੁਰ, ਸ਼ਾਹਦਰਾ ਅਤੇ ਹੋਰ ਕਈ ਥਾਵਾਂ ਤੇ ‘ਮੋਬਾਇਲ ਲੰਗਰ’ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ।
Notification
ਸਿਰਸਾ ਨੇ ਦਸਿਆ ਕਿ ਇਹ ਵਿਵਸਥਾ ਦਿੱਲੀ ਵਿਚ ਉੱਤਰ ਪ੍ਰਦੇਸ਼ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਤੇ ਕੀਤੀ ਗਈ ਹੈ ਜਿੱਥੋਂ ਜ਼ਿਆਦਾਤਰ ਮਜ਼ਦੂਰ ਪਰਿਵਾਰ ਸਮੇਤ ਪੈਦਲ ਅਪਣੇ ਘਰ ਨੂੰ ਜਾ ਰਹੇ ਹਨ। ਇਹਨਾਂ ਥਾਵਾਂ ਤੇ ਮੋਬਾਇਲ ਲੰਗਰ ਵੈਨ ਖੜ੍ਹੀ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।