
ਯੂਪੀ ਸਰਕਾਰ ਵੱਲੋਂ ਰਾਜ ਵਿਚ ਦਾਖਲ ਹੋਣ ਦੀ ਆਗਿਆ ਨਾ ਦਿੱਤੇ ਜਾਣ ਤੋਂ ਬਾਅਦ ਲਗਭਗ 980 ਬੱਸਾਂ ਭਰਤਪੁਰ, ਅਲਵਰ ਅਤੇ ਰਾਜਸਥਾਨ ਦੇ ਹੋਰ ਹਿੱਸਿਆਂ ਵਿਚ ਪਰਤ ਗਈਆਂ ਹਨ।
ਨਵੀਂ ਦਿੱਲੀ: ਯੂਪੀ ਸਰਕਾਰ ਵੱਲੋਂ ਰਾਜ ਵਿਚ ਦਾਖਲ ਹੋਣ ਦੀ ਆਗਿਆ ਨਾ ਦਿੱਤੇ ਜਾਣ ਤੋਂ ਬਾਅਦ ਲਗਭਗ 980 ਬੱਸਾਂ ਭਰਤਪੁਰ, ਅਲਵਰ ਅਤੇ ਰਾਜਸਥਾਨ ਦੇ ਹੋਰ ਹਿੱਸਿਆਂ ਵਿਚ ਪਰਤ ਗਈਆਂ ਹਨ। ਕਾਂਗਰਸ ਨਵੀਂ ਅਰਜ਼ੀ ਦੇਣ ਲਈ ਤਿਆਰ ਹੈ ਅਤੇ ਇਸ ਦੇ ਨੇਤਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਿਲਣ ਦੀ ਯੋਜਨਾ ਬਣਾ ਰਹੇ ਹਨ।
Priyanka Gandhi
ਯੂਪੀ ਸਰਕਾਰ ਨੇ ਕਿਹਾ ਹੈ ਕਿ ਉਹਨਾਂ ਨੂੰ ਕਾਂਗਰਸ ਵੱਲੋਂ ਬੱਸਾਂ ਦੀ ਸੂਚੀ ਨਹੀਂ ਮਿਲੀ ਹੈ, ਪਾਰਟੀ ਨੇਤਾਵਾਂ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਦਫ਼ਤਰ ਵਿਚ ਜਾ ਕੇ ਸੂਚੀ ਦੇਣਗੇ। ਯੂਪੀ ਕਾਂਗਰਸ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਨੇ ਕਿਹਾ, 'ਪਿਛਲੇ ਤਿੰਨ ਦਿਨਾਂ ਤੋਂ ਪ੍ਰਿਯੰਕਾ ਗਾਂਧੀ ਜੀ ਸੂਬੇ ਵਿਚ ਬੱਸਾਂ ਦੀ ਇਜਾਜ਼ਤ ਲੈਣ ਲਈ ਯੂਪੀ ਦੇ ਸੀਐਮ ਨੂੰ ਲਿਖ ਰਹੀ ਹੈ, ਪਰ ਇਜਾਜ਼ਤ ਨਹੀਂ ਦਿੱਤੀ ਗਈ ਤੇ 12 ਘੰਟਿਆਂ ਬਾਅਦ ਬੱਸਾਂ ਨੂੰ ਵਾਪਸ ਜਾਣਾ ਪਿਆ'।
Priyanka Gandhi
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਯੋਗੀ ਸਰਕਾਰ ਕੋਲ ਸੂਬਿਆਂ ਵਿਚ ਬੱਸਾਂ ਦੀ ਐਂਟਰੀ ਕਰਨ ਲਈ ਇਜਾਜ਼ਤ ਲੈਣ ਲਈ ਬੇਨਤੀ ਕੀਤੀ ਸੀ, ਉਹਨਾਂ ਨੇ ਯੂਪੀ ਦੇ ਮੁੱਖ ਮੰਤਰੀ ਨੂੰ ਇਕ ਵੀਡੀਓ ਅਪੀਲ ਜਾਰੀ ਕੀਤੀ ਸੀ।
Photo
ਲਗਭਗ 400 ਬੱਸਾਂ ਬਹਿਜ-ਗੋਵਰਧਨ ਬਾਡਰ 'ਤੇ ਪਹੁੰਚ ਗਈਆਂ ਸਨ ਅਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਬੱਸਾਂ ਵਿਚ ਪ੍ਰਵਾਸੀ ਮਜ਼ਦੂਰ ਵੀ ਸਨ। ਦਰਅਸਲ ਪ੍ਰਿਯੰਕਾ ਗਾਂਧੀ ਨੇ ਰਾਜਸਥਾਨ ਦੇ ਅਲਵਰ ਅਤੇ ਭਰਤਪੁਰ ਤੋਂ ਪ੍ਰਵਾਸੀਆਂ ਨੂੰ ਲਿਜਾਉਣ ਲਈ 500 ਬੱਸਾਂ ਦੀ ਵਿਵਸਥਾ ਕੀਤੀ ਸੀ।
Photo
ਪਰ ਕਾਂਗਰਸ ਦਾ ਕਹਿਣਾ ਹੈ ਕਿ ਯੂਪੀ ਦੀ ਯੋਗੀ ਸਰਕਾਰ ਨੇ ਸੂਬੇ ਵਿਚ ਬੱਸਾਂ ਦੀ ਐਂਟਰੀ ਦੀ ਇਜਾਜ਼ਤ ਨਹੀਂ ਦਿੱਤੀ। ਸ਼ਨੀਵਾਰ ਨੂੰ ਔਰਈਆ ਵਿਚ ਪ੍ਰਵਾਸੀ ਮਜ਼ਦੂਰਾਂ ਨਾਲ ਵਾਪਰੇ ਹਾਦਸੇ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਮੁੱਖ ਮੰਤਰੀ ਯੋਗੀ ਨੂੰ 1000 ਬੱਸਾਂ ਨੂੰ ਇਜਾਜ਼ਤ ਦੇਣ ਲਈ ਪੱਤਰ ਲਿਖਿਆ ਸੀ। ਇਹਨਾਂ ਬੱਸਾਂ ਦਾ ਖਰਚਾ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਸੀ।