
ਪਠਾਨਕੋਟ ਦੇ ਲੋਕਾਂ ਵੱਲੋਂ ਆਪਣੇ ਸਾਂਸਦ ਮੈਂਬਰ ਖਿਲਾਫ ਰੋਸ ਪ੍ਰਗਟ ਕਰਨ ਲਈ ਇਕ ਵੱਖਰਾ ਤਰੀਕਾ ਅਪਣਾਇਆ ਗਿਆ।
ਪਠਾਨਕੋਟ ਦੇ ਲੋਕਾਂ ਵੱਲੋਂ ਆਪਣੇ ਸਾਂਸਦ ਮੈਂਬਰ ਖਿਲਾਫ ਰੋਸ ਪ੍ਰਗਟ ਕਰਨ ਲਈ ਇਕ ਵੱਖਰਾ ਤਰੀਕਾ ਅਪਣਾਇਆ ਗਿਆ। ਜਿਸ ਤਹਿਤ ਸੁਜਾਨਪੁਰ ਵਿਚ ਜੰਮੂ ਨੈਸ਼ਨਲ ਹਾਈਵੇਅ ਉਤੇ ਲੋਕ ਸਨੀ ਦਿਓਲ ਨੂੰ ਲੱਭਦੇ ਹੋਏ ਦਿੱਖਾਈ ਦਿੱਤੇ। ਇਹ ਲੋਕ ਗੁਰਦਾਸਪੁਰ ਨੂੰ ਜਾਣ ਵਾਲੇ ਵਾਹਨਾਂ ਮੋਟਰਸਾਈਕਲ, ਕਾਰ ਅਤੇ ਟਰੱਕ ਆਦਿ ਨੂੰ ਰੋਕ ਕੇ ਪੁੱਛ ਰਹੇ ਸਨ ।
photo
ਕਿ ਕਿਤੇ ਉਨ੍ਹਾਂ ਨੇ ਸਾਡਾ ਸਾਂਸਦ ਮੈਂਬਰ ਸਨੀ ਦਿਓਲ ਦੇਖਿਆ ਹੈ। ਦੱਸ ਦੱਈਏ ਕਿ ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਦੇ ਹੱਥਾਂ ਵਿਚ ਸਨੀ ਦਿਓਲ ਗੁੰਮਸ਼ੁਦਗੀ ਦੇ ਪੋਸਟਰ ਵੀ ਫੜੇ ਹੋਏ ਸਨ। ਇਸ ਤੋਂ ਇਲਾਵਾ ਕਈ ਲੋਕਾਂ ਵੱਲੋਂ ਸਨੀ ਦਿਓਲ ਦੀ ਗੁੰਮ ਸ਼ੁਦਗੀ ਦੇ ਪੋਸਟਰਾਂ ਨੂੰ ਕੰਧਾਂ ਉਪਰ ਵੀ ਚਿਪਕਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਫੈਲੀ ਹੋਈ ਹੈ।
Photo
ਜਿਸ ਕਾਰਨ ਲੋਕ ਇਸ ਸੰਕਟ ਦੇ ਸਮੇਂ ਵਿਚ ਭੁੱਖੇ ਮਰ ਰਹੇ ਹਨ ਪਰ ਉਨ੍ਹਾਂ ਦੇ ਸਾਂਸਦ ਮੈਂਬਰ ਵੱਲੋਂ ਕੋਈ ਇਨ੍ਹਾਂ ਲੋੜਵੰਦ ਲੋਕਾਂ ਲਈ ਰਾਸ਼ਨ ਜਾਂ ਕਿਸੇ ਹੋਰ ਸਹਾਇਤਾ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਸਾਡੇ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਹਨ।
Sunny Deol
ਜੋ ਕਿ ਲੋੜਵੰਦਾਂ ਨੂੰ ਰਾਸ਼ਨ ਅਤੇ ਉਨ੍ਹਾਂ ਦਾ ਹਾਲ – ਚਾਲ ਪੁਛ ਰਹੇ ਹਨ। ਉਧਰ ਸਥਾਨਕ ਕਾਂਗਰਸ ਵਰਕਰਾਂ ਵੱਲੋਂ ਵੀ ਇਲਜ਼ਾਮ ਲਗਾਏ ਗਏ ਹਨ ਕਿ ਹਲਕੇ ਦਾ ਸਾਂਸਦ ਮੈਂਬਰ ਗੁੰਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਇਸ ਸੰਕਟ ਦੇ ਸਮੇਂ ਵਿਚ ਸਾਂਸਦ ਮੈਂਬਰ ਦੇ ਵੱਲੋਂ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਗਈ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।