
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੌਕਡਾਊਨ ਦੇ ਚੋਥੇ ਪੜਾਅ ਨੂੰ ਲੈ ਕੇ ਕੁਝ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਗਏ ਹਨ।
ਚੰਡੀਗੜ੍ਹ : ਦੇਸ਼ ਵਿਚ ਲੌਕਡਾਊਨ ਦਾ ਚੋਥਾ ਪੜਾਅ ਲਾਗੂ ਹੋ ਚੁੱਕਾ ਹੈ ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਇਸ ਨਵੇਂ ਲੌਕਡਾਊਨ ਨੂੰ ਲੈ ਕੇ ਕੁਝ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿਚ ਪਹਿਲਾਂ ਨਾਲੋਂ ਕਾਫੀ ਰਾਹਤਾਂ ਦਿੱਤੀਆਂ ਗਈਆਂ ਹਨ।
ਇਨ੍ਹਾਂ ਦਿਸ਼ਾਂ ਨਿਰਦੇਸ਼ਾਂ ਅਨੁਸਾਰ :-
Lockdown
- ਚੰਡੀਗੜ੍ਹ ਵਿਚ ਜ਼ਿਆਦਤਰ ਬਾਜ਼ਾਰ ਖੁੱਲੇ ਰਹਿਣਗੇ।
- ਚੰਡੀਗੜ੍ਹ-ਪੰਚਕੁਲਾ ਅਤੇ ਮੁਹਾਲੀ ਵਿਚਾਲੇ ਨਾਨ ਏਸੀ ਬੱਸ ਸੇਵਾ ਚਾਲੂ ਕੀਤੀ ਜਾਵੇਗੀ। ਇਸ ਦਾ ਕਿਰਾਇਆ 20 ਰੁਪਏ ਰਹੇਗਾ।
- ਸੈਕਟਰ -17 ਸ਼ਾਪਿੰਗ ਸੈਂਟਰ, ਸੈਕਟਰ -34 ਅਤੇ ਸੈਕਟਰਾਂ ਨੂੰ ਵੰਡਣ ਵਾਲੀਆਂ ਸਾਰੀਆਂ ਸੜਕਾਂ ਤੇ ਆਉਂਦੀਆਂ ਦੁਕਾਨਾਂ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ।
Lockdown
- ਚੰਡੀਗੜ੍ਹ ਦੇ ਸੈਕਟਰਾਂ ਦੇ ਸਾਰੇ ਅੰਦਰੂਨੀ ਬਾਜ਼ਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੇ। ਹੁਣ ਇਨ੍ਹਾਂ ਦੁਕਾਨਾਂ ਤੇ Odd-Even ਫਾਰਮੂਲਾ ਲਾਗੂ ਨਹੀਂ ਹੋਵੇਗਾ।
lockdown
- ਕਾਰ, ਟੈਕਸੀ ਚੱਲ ਸਕੇਗੀ ਪਰ ਸਿਰਫ ਤਿੰਨ ਯਾਤਰੀ ਹੀ ਹੋਣਗੇ। ਆਟੋ ਵੀ ਚੱਲਣਗੇ ਪਰ ਸਿਰਫ ਇੱਕ ਸਵਾਰੀ ਦੇ ਨਾਲ। ਦੋ ਪਹੀਆ ਵਾਹਨ ਤੇ ਸਿਰਫ ਇੱਕ ਵਿਅਕਤੀ ਸਵਾਰ ਹੋਵੇਗਾ।
- ਮਿੱਠਾਈ ਦੀਆਂ ਦੁਕਾਨਾਂ, ਬੇਕਰੀ ਖੁੱਲੀਆਂ, ਪਰ ਡਾਈਨਿੰਗ ਸਰਵਿਸ ਨਹੀਂ।
lockdown
- ਉਸਾਰੀ ਯਾਨੀ ਕੰਸਟਰਕਸ਼ਨ ਅਤੇ ਈ-ਕਾਮਰਸ, ਭਾਵ ਹੋਮ ਡਿਲਵਰੀ ਨੂੰ ਪ੍ਰਵਾਨਗੀ ਦਿੱਤੀ ਗਈ।
ਸਲੂਨ ਬੰਦ ਰਹਿਣਗੇ।
lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।