
ਪਰਿਵਾਰ ਤੇ ਕੋਰੋਨਾ ਨੇ ਢਾਹਿਆ ਕਹਿਰ
ਫਰੀਦਕੋਟ ( ਸੁਖਜਿੰਦਰ ਸਹੋਤਾ) ਫਰੀਦਕੋਟ ਜਿਲ੍ਹੇ ਦੇ ਸ਼ਹਿਰ ਕੋਟਕਪੂਰਾ ਸਥਿਤ ਡਾ.ਓਮ ਪ੍ਰਕਾਸ ਗਰੋਵਰ ਵਾਲੀ ਗਲੀ ਵਿਚ ਸਥਿਤ ਘਰ 'ਚ ਰਹਿਣ ਵਾਲੇ ਇਕੋ ਪਰਿਵਾਰ ਤੇ ਕੋਰੋਨਾ ਨੇ ਕਹਿਰ ਢਾਹਿਆ। ਪਰਿਵਾਰ ਦੇ ਤਿੰਨ ਜੀਆਂ ਦੀ ਮਹਾਮਾਰੀ ਕਾਰਨ ਮੌਤ ਹੋ ਗਈ।
Gagan Goyal
ਮਿਲੀ ਜਾਣਕਾਰੀ ਮੁਤਾਬਕ ਲਗਭਗ ਪੰਜ ਦਿਨ ਪਹਿਲਾਂ ਇਸ ਪਰਿਵਾਰ ਦੇ ਕਰੀਬ 40 ਸਾਲ ਨੌਜਵਾਨ ਗਗਨ ਗੋਇਲ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਪਰਿਵਾਰ ’ਤੇ ਮੁਸੀਬਤ ਦਾ ਹੋਰ ਪਹਾੜ ਉਦੋਂ ਡਿੱਗਿਆ ਜਦੋਂ ਮ੍ਰਿਤਕ ਦੇ ਪਿਤਾ ਪਵਨ ਗੋਇਲ ਨੂੰ ਕੋਰੋਨਾ ਨੇ ਆਪਣੀ ਚਪੇਟ ਵਿਚ ਲੈ ਲਿਆ।
Gagan Goyal's Parents
ਇਸ ਤੋਂ ਬਾਅਦ ਇਸ ਮਹਾਮਾਰੀ ਨੇ ਮ੍ਰਿਤਕ ਦੀ ਮਾਂ ਸੰਤੋਸ਼ ਗੋਇਲ ਨੂੰ ਵੀ ਨਹੀਂ ਛੱਡਿਆ ਅਤੇ ਉਨ੍ਹਾਂ ਦੀ ਵੀ ਮੌਤ ਹੋ ਗਈ। ਪਹਿਲਾਂ ਪੁੱਤਰ ਦੀ ਮੌਤ, ਮਗਰੋਂ ਪਿਤਾ ਤੇ ਫ਼ਿਰ ਮਾਂ ਨੇ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ’ਚ ਦਮ ਤੋੜ ਦਿੱਤਾ। ਸਥਾਨਕ ਰਾਮ ਬਾਗ ਵਿਖੇ ਦੁਪਹਿਰ ਵੇਲੇ ਪਿਤਾ ਅਤੇ ਸ਼ਾਮ ਨੂੰ ਮਾਂ ਦਾ ਸਸਕਾਰ ਕੀਤਾ।
Gagan Goyal
ਇਸ ਮੌਕੇ ਪ੍ਰਸ਼ਾਸਨ ਵੱਲੋਂ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ ਕੋਟਕਪੂਰਾ ਸੁਖਦੀਪ ਸਿੰਘ ਬਰਾੜ , ਸੈਨੇਟਾਈਜ਼ਰ ਕਰਨ ਲਈ ਸੈਨੇਟਰੀ ਇੰਸਪੈਕਟਰ ਦੀਪਕ ਕੁਮਾਰ ਤੇ ਹੋਰ ਅਧਿਕਾਰੀਆਂ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਈ ਗਈ।
Corona Death
ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਲੜਕੇ ਗਗਨ ਗੋਇਲ ਜਿਸ ਦੀ ਉਮਰ ਕਰੀਬ 40 ਸਾਲ ਸੀ ਜਿਸਦੀ ਪਿਛਲੇ ਹਫ਼ਤੇ ਉਸ ਦੀ ਕੋਰੋਨਾ ਬਿਮਾਰੀ ਦੇ ਚਲਦੇ ਮੌਤ ਗਈ। ਉਹਨਾਂ ਦੱਸਿਆ ਕਿ ਗਗਨ ਮੋਬਾਇਲ ਕੰਪਨੀ 'ਚ ਕੰਮ ਕਰਦਾ ਸੀ ਜੋ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੇਟੀਆਂ ਨੂੰ ਛੱਡ ਗਿਆ।ਉਨ੍ਹਾਂ ਦੱਸਿਆ ਕਿ ਗਗਨ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਹੈ ਜੋ ਆਪਣੇ ਪੇਕੇ ਘਰ ਘਰ 'ਚ ਇਕਾਂਤਵਾਸ ਹੈ।