ਟਾਇਰ ਤੇ ਪਟਰੌਲ ਨਾਲ ਲਾਸ਼ ਦਾ ਅੰਤਮ ਸਸਕਾਰ, ਵੀਡੀਉ ਵਾਇਰਲ ਹੋਣ ਤੋਂ ਬਾਅਦ 5 ਪੁਲਿਸ ਮੁਲਾਜ਼ਮ ਮੁਅੱਤਲ
Published : May 19, 2021, 12:14 am IST
Updated : May 19, 2021, 12:14 am IST
SHARE ARTICLE
image
image

ਟਾਇਰ ਤੇ ਪਟਰੌਲ ਨਾਲ ਲਾਸ਼ ਦਾ ਅੰਤਮ ਸਸਕਾਰ, ਵੀਡੀਉ ਵਾਇਰਲ ਹੋਣ ਤੋਂ ਬਾਅਦ 5 ਪੁਲਿਸ ਮੁਲਾਜ਼ਮ ਮੁਅੱਤਲ

ਬਲੀਆ, 18 ਮਈ : ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਫੇਫਨਾ ਥਾਣਾ ਖੇਤਰ ਦੇ ਮਾਲਦੇਪੁਰ ਪਿੰਡ ’ਚ ਗੰਗਾ ਨਦੀ ਕਿਨਾਰੇ ਪੁਲਿਸ ਮੁਲਾਜਮਾਂ ਦੀ ਮੌਜੂਦਗੀ ’ਚ ਟਾਇਰ ਅਤੇ ਪਟਰੌਲ ਦਾ ਸਹਾਰਾ ਲੈ ਕੇ ਨਦੀ ’ਚੋਂ ਮਿਲੀ ਇਕ ਲਾਸ਼ ਦਾ ਅੰਤਮ ਸਸਕਾਰ ਕਰਨ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਇਸ ਤੋਂ ਬਾਅਦ ਪੁਲਿਸ ਸੁਪਰਡੈਂਟ ਨੇ ਸੰਵੇਦਨਹੀਣਤਾ ਵਰਤਣ ਦੇ ਦੋਸ਼ੀ 5 ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿਤੇ ਹਨ।
ਪੁਲਿਸ ਸੁਪਰਡੈਂਟ ਡਾ. ਵਿਪਿਨ ਤਾਡਾ ਨੇ ਮੰਗਲਵਾਰ ਨੂੰ ਦਸਿਆ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਉ ਆਇਆ ਸੀ, ਜਿਸ ’ਚ ਪÇੁਲਸ ਮੁਲਾਜ਼ਮ ਇਕ ਲਾਸ਼ ਦਾ ਅੰਤਮ ਸਸਕਾਰ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜਮਾਂ ਨੇ ਅੰਤਮ ਸਸਕਾਰ ’ਚ ਸੰਵੇਦਨਹੀਣਤਾ ਵਰਤੀ ਹੈ, ਇਸ ਮਾਮਲੇ ’ਚ ਦੋਸ਼ੀ 5 ਪੁਲਿਸ ਮੁਲਾਜਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿਤੇ ਗਏ ਹਨ। ਉਨ੍ਹਾਂ ਦਸਿਆ ਕਿ ਐਡੀਸ਼ਨਲ ਪੁਲਸ ਸੁਪਰਡੈਂਟ ਸੰਜੇ ਯਾਦਵ ਇਸ ਮਾਮਲੇ ਦੀ ਪੂਰੀ ਜਾਂਚ ਕਰ ਕੇ ਅਪਣੀ ਰਿਪੋਰਟ ਦੇਣਗੇ। ਫੇਫਨਾ ਥਾਣਾ ਦੇ ਇੰਚਾਰਜ ਸੰਜੇ ਤਿ੍ਰਪਾਠੀ ਨੇ ਦਸਿਆ ਕਿ ਫੇਫਨਾ ਥਾਣਾ ਖੇਤਰ ਦੇ ਮਾਲਦੇਪੁਰ ਪਿੰਡ ’ਚ ਗੰਗਾ ਨਦੀ ’ਚੋਂ ਇਕ ਲਾਸ਼ ਦਾ 15 ਮਈ ਨੂੰ ਅੰਤਮ ਸਸਕਾਰ ਕੀਤਾ ਗਿਆ ਸੀ। ਅੰਤਿਮ ਸੰਸਕਾਰ ਕਰਦੇ ਸਮੇਂ ਡੋਮ (ਅੰਤਮ ਸਸਕਾਰ ਕਰਨ ਵਾਲੇ ਵਿਅਕਤੀ) ਨੇ ਲਾਸ਼ ’ਤੇ ਟਾਇਰ ਰੱਖ ਦਿਤਾ ਅਤੇ ਪਟਰੌਲ ਸੁੱਟ ਦਿਤਾ। ਸੋਸ਼ਲ ਮੀਡੀਆ ’ਤੇ ਸੋਮਵਾਰ ਨੂੰ ਆਏ ਵੀਡੀਉ ’ਚ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ’ਚ ਟਾਇਰ ਅਤੇ ਪਟਰੌਲ ਦਾ ਸਹਾਰਾ ਲੈ ਕੇ ਲਾਸ਼ ਦਾ ਅੰਤਮ ਸਸਕਾਰ ਕੀਤਾ ਜਾਂਦਾ ਦਿਖਾਈ ਦੇ ਰਿਹਾ ਹੈ।        (ਏਜੰਸੀ)

SHARE ARTICLE

ਏਜੰਸੀ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement