ਮੰਗਾਂ ਮਨਵਾਉਣ ਖ਼ਾਤਰ ਬਾਬਾ ਲਾਭ ਸਿੰਘ ਰਿਹਾ ਤਿੰਨ ਦਿਨ ਭੁੱਖਾ
Published : May 19, 2022, 7:12 am IST
Updated : May 19, 2022, 7:12 am IST
SHARE ARTICLE
image
image

ਮੰਗਾਂ ਮਨਵਾਉਣ ਖ਼ਾਤਰ ਬਾਬਾ ਲਾਭ ਸਿੰਘ ਰਿਹਾ ਤਿੰਨ ਦਿਨ ਭੁੱਖਾ

 

ਮੋਹਾਲੀ ਮੋਰਚੇ ਦੀ ਸਫ਼ਲਤਾ 'ਤੇ ਕਿਸਾਨ ਅਤੇ ਸਰਕਾਰ ਬਾਗ਼ੋ-ਬਾਗ਼

ਚੰਡੀਗੜ੍ਹ, 18 ਮਈ (ਬਠਲਾਣਾ): ਦਿੱਲੀ ਕਿਸਾਨ ਮੋਰਚੇ ਦੌਰਾਨ ਮਟਕਾ ਚੌਕ ਤੇ ਲੰਮੇ ਸਮੇਂ ਤਕ ਧਰਨਾ ਦੇਣ ਤੋਂ ਚਰਚਾ ਵਿਚ ਆਏ ਬਾਬਾ ਲਾਭ ਸਿੰਘ ਮੋਰਚੇ ਦੀ ਸਫ਼ਲਤਾ 'ਤੇ ਖ਼ੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੂੰ  ਸ਼ਾਬਾਸ਼ ਵੀ ਦਿਤੀ |
ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਬਾਬਾ ਲਾਭ ਸਿੰਘ ਨੇ ਦਸਿਆ ਕਿ ਉਹ ਪਿਛਲੇ ਤਿੰਨ ਦਿਨ ਤੋਂ ਰੋਟੀ ਛੱਡੀ ਬੈਠੇ ਹਨ | ਉਨ੍ਹਾਂ ਦਾ ਧੁੱਪ ਵਿਚ ਸੜਕ 'ਤੇ ਨੰਗੇ ਸਰੀਰ ਪੈਣਾ ਸਫ਼ਲ ਹੋ ਗਿਆ | ਅੱਜ ਇਕ ਹੋਰ ਕਿਸਾਨ ਗਿਆਨ ਸਿੰਘ ਮੰਡ (ਲੁਧਿਆਣਾ) ਵੀ ਬਾਬਾ ਲਾਭ ਨਾਲ ਨੰਗੇ ਸਰੀਰ ਸੜਕ 'ਤੇ ਬੈਠਾ | ਫ਼ਿਰੋਜ਼ਪੁਰ ਤੋਂ ਆਈ ਬਲਜੀਤ ਕੌਰ ਜੋ ਐਮ ਏ ਅਰਥ-ਸ਼ਾਸਤਰ ਦੀ ਪੜ੍ਹਾਈ ਕਰ ਰਹੀ ਹੈ, ਨੇ ਦਸਿਆ ਕਿ ਉਹ ਮੁੱਖ ਮੰਤਰੀ ਦੇ ਵਿਚਾਰਾਂ ਨਾਲ ਸਹਿਮਤ ਜ਼ਰੂਰ ਹਨ ਪਰ ਸਰਕਾਰ ਹੋਰ ਫ਼ਸਲਾਂ ਤੇ ਐਮ ਐਸ ਪੀ ਦਾ ਐਲਾਨ ਕਰੇ ਉਹ ਝੋਨੇ ਦਾ ਰਕਬਾ ਘਟਾਉਣ ਲਈ ਤਿਆਰ ਹਨ | ਬਲਾੜੀ ਕਲਾਂ (ਫ਼ਤਿਹਗੜ੍ਹ ਸਾਹਿਬ) ਤੋਂ 75 ਸਾਲਾ ਹਜ਼ੂਰਾ ਸਿੰਘ ਮੰਨਦੇ ਹਨ ਕਿ 'ਆਪ' ਸਰਕਾਰ ਨੇ ਮੰਗਾਂ ਮੰਨ ਕੇ ਵਿਰੋਧੀਆਂ ਨੰੂ ਚਿੱਤ ਕਰ ਦਿਤਾ ਹੈ | ਉਹ ਪਾਣੀ ਬਚਾਉਣ ਦੀ ਮੁਹਿੰਮ ਵਿਚ ਸਰਕਾਰ ਨਾਲ ਹਨ | ਫ਼ਿਰੋਜ਼ਪੁਰ ਤੋਂ ਆਏ ਨੰਬਰਦਾਰ ਗੁਰਮੀਤ ਸਿੰਘ ਨੇ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਉਨ੍ਹਾਂ ਨੂੰ  ਸੰਭਾਲਣ ਦੀ ਗੱਲ ਕੀਤੀ |
ਨੌਜਵਾਨ ਸਭਾ ਨੇ ਲਾਈ ਛਬੀਲ: ਤਪਦੀ ਧੁੱਪ ਵਿਚ ਨੌਜਵਾਨ ਸਭਾ ਭੁੱਖੜੀ (ਖਰੜ) ਵਲੋਂ ਛਬੀਲ ਲਾਈ ਗਈ | ਸਭਾ ਪ੍ਰਧਾਨ ਸ਼ੇਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਦਿੱਲੀ ਮੋਰਚੇ ਵਿਚ ਵੀ ਲੰਗਰ ਦੀ ਸੇਵਾ ਕੀਤੀ ਸੀ | ਕਿਸਾਨੀ ਮੋਰਚੇ ਵਿਚ ਦਿੱਲੀ ਬਾਰਡਰ ਤੇ ਖਿਚੜੀ ਬਣਾਉਣ ਕਰ ਕੇ ਚਰਚਾ ਵਿਚ ਆਏ ਜੰਡਪੁਰ (ਖਰੜ) ਦੇ ਕਿਸਾਨਾਂ ਨੇ ਮੋਹਾਲੀ ਮੋਰਚੇ ਵਿਚ ਲੰਗਰ ਦੀ ਸੇਵਾ ਕੀਤੀ |

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement