
ਪਾਕਿ ’ਚ ਪੋਲੀਉ ਅਭਿਆਨ ਨਾਲ ਜੁੜੇ ਈਸਾਈ ਡਾਕਟਰ ਤੇ ਉਸ ਦੇ ਸਹਿਯੋਗੀ ਨੂੰ ਕੀਤਾ ਅਗ਼ਵਾ
ਇਸਲਾਮਾਬਾਦ, 18 ਮਈ : ਪਾਕਿਸਤਾਨ ਦੇ ਵਜੀਰੀਸਤਾਨ ਇਲਾਕੇ ਦੇ ਕਸਬਾ ਮਿਰਾਲੀ ਤੋਂ ਅਣਪਛਾਤੇ ਲੋਕਾਂ ਨੇ ਪੋਲੀਉ ਅਭਿਆਨ ਨਾਲ ਸਬੰਧਤ ਇਕ ਡਾਕਟਰ ਅਤੇ ਉਸ ਦੇ ਸਹਿਯੋਗੀ ਨੂੰ ਅਗ਼ਵਾ ਕਰ ਲਿਆ। ਸੂਤਰਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਅਗ਼ਵਾ ਕੀਤਾ ਗਿਆ, ਉਨ੍ਹਾਂ ’ਚ ਇਕ ਦੀ ਪਛਾਣ ਈਸਾਈ ਡਾਕਟਰ ਜੀਸ਼ਾਨ ਦੇ ਰੂਪ ਵਿਚ ਹੋਈ ਹੈ।
ਡਾ. ਜੀਸ਼ਾਨ ਅਤੇ ਉਸ ਦੇ ਸਹਿਯੋਗੀ ਬਰਕਤ ਮਸੀਹ ਨੂੰ ਉਸ ਸਮੇਂ ਅਗ਼ਵਾ ਕੀਤਾ ਗਿਆ, ਜਦ ਉਹ ਪਿੰਡ ਹੈਦਰਖੇਲ ਵਿਚ ਪੋਲੀਉ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾ ਰਹੇ ਸੀ। ਅਗਵਾ ਕਰਨ ਵਾਲੇ ਦੋਸ਼ੀ ਦੋਹਾਂ ਨੂੰ ਇਕ ਵਾਹਨ ’ਚ ਬਿਠਾ ਕੇ ਅਪਣੇ ਨਾਲ ਲੈ ਗਏ। (ਏਜੰਸੀ)