ਪਾਕਿਸਤਾਨ ਵੀ ਕੰਗਾਲੀ ਵਲ ਵਧਣ ਲੱਗਾ, ਡਾਲਰ ਮੁਕਾਬਲੇ ਪਾਕਿ ਰੁਪਿਆ ਬੁਰੀ ਤਰ੍ਹਾਂ ਡਿੱਗਾ
Published : May 19, 2022, 12:27 am IST
Updated : May 19, 2022, 12:27 am IST
SHARE ARTICLE
image
image

ਪਾਕਿਸਤਾਨ ਵੀ ਕੰਗਾਲੀ ਵਲ ਵਧਣ ਲੱਗਾ, ਡਾਲਰ ਮੁਕਾਬਲੇ ਪਾਕਿ ਰੁਪਿਆ ਬੁਰੀ ਤਰ੍ਹਾਂ ਡਿੱਗਾ

ਇਸਲਾਮਾਬਾਦ, 18 ਮਈ : ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨ ਰੁਪਏ ਦਾ ਫਿਸਲਣਾ ਜਾਰੀ ਹੈ। ਖ਼ਦਸ਼ਾ ਹੈ ਕਿ ਇਸ ਮਹੀਨੇ ਦੇ ਅੰਤ ਤਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ 200 ਨੂੰ ਪਾਰ ਕਰ ਜਾਵੇਗੀ। ਸੋਮਵਾਰ ਨੂੰ ਇੰਟਰਬੈਂਕ ਮਾਰਕਿਟ ’ਚ ਇਕ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਵੈਲਿਊ 194 ਦੇ ਇਤਿਹਾਸਿਕ ਹੇਠਲੇ ਪੱਧਰ ’ਤੇ ਪਹੁੰਚ ਗਈ। ਇਸ ਹਾਲਤ ’ਚ ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ਦੀ ਨਵੀਂ ਸ਼ਾਹਬਾਜ਼ ਸਰਕਾਰ ਦੇ ਹੱਥ ਪੈਰ ਫੁਲ ਰਹੇ ਹਨ ਕਿ ਸਥਿਤੀ ਨੂੰ ਕਿਸ ਤਰ੍ਹਾਂ ਕੰਟਰੋਲ ’ਚ ਕੀਤਾ ਜਾਵੇ।
ਪਾਕਿਸਤਾਨੀ ਅਖ਼ਬਾਰ ਟ੍ਰਿਬਿਊਨ ਦੇ ਮੁਤਾਬਕ ਪਾਕਿਸਤਾਨੀ ਕੇਂਦਰੀ ਬੈਂਕ ਦੇ ਮੁਤਾਬਕ ਸ਼ੁੱਕਰਵਾਰ ਨੂੰ ਰੁਪਿਆ 192.53 ਰੁਪਏ ’ਤੇ ਬੰਦ ਹੋਇਆ ਸੀ। ਪਰ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ 1.70 ਰੁਪਏ ਦੀ ਗਿਰਾਵਟ ਦੇ ਨਾਲ 194.23 ਰੁਪਏ ਨੂੰ ਛੂਹ ਗਿਆ। ਵਿਸ਼ੇਸ਼ਕਾਂ ਮੁਤਾਬਕ ਊਰਜਾ ਦੀਆਂ ਕੀਮਤਾਂ ’ਚ ਸੰਭਾਵਿਤ ਵਾਧੇ ਦੇ ਵਿਚਾਲੇ ਭੁਗਤਾਨ ਸੰਤੁਲਨ ਸੰਕਟ ਹੋਰ ਖ਼ਰਾਬ ਹੋ ਸਕਦਾ ਹੈ ਅਤੇ ਇਸ ਨਾਲ ਰੁਪਏ ’ਤੇ ਦਬਾਅ ਵਧ ਰਿਹਾ ਹੈ। ਇਹ ਸੰਭਾਵਿਤ ਵਾਧਾ ਪਾਕਿਸਤਾਨ ਨੂੰ ਮਹੱਤਵਪੂਰਨ ਰੂਪ ਨਾਲ ਪ੍ਰਭਾਵਤ ਕਰੇਗਾ ਕਿਉਂਕਿ ਪਾਕਿਸਤਾਨ ਆਯਾਤਿਤ ਊਰਜਾ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਚਾਲੂ ਵਿੱਤ ਸਾਲ 2022 ਦੇ ਪਹਿਲੇ 10 ਮਹੀਨਿਆਂ ’ਚ ਊਰਜਾ ਆਯਾਤ ਬਿੱਲ ਪਹਿਲੇ ਹੀ 72 ਫ਼ੀ ਸਦੀ ਵਧ ਗਿਆ ਹੈ। 
ਇਕ ਰਿਪੋਰਟ ਮੁਤਾਬਕ ਪਾਕਿਸਤਾਨੀ ਰੁਪਏ ਦੀ ਤਰ੍ਹਾਂ ਹੀ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ 22 ਮਹੀਨੇ ਦੇ ਹੇਠਲੇ ਪੱਧਰ 10.3 ਅਰਬ ਡਾਲਰ ’ਤੇ ਆ ਗਿਆ ਹੈ। ਇਸ ਲਈ ਆਮ 90 ਦਿਨਾਂ ਦੇ ਆਯਾਤ ਕਵਰ ਦੀ ਤੁਲਨਾ ’ਚ ਪਾਕਿਸਤਾਨ ਦਾ ਆਯਾਤ ਕਵਰ ਵਰਤਮਾਨ ’ਚ ਘਟਾ ਕੇ ਸਿਰਫ਼ 45 ਦਿਨ ਕਰ ਦਿਤਾ ਗਿਆ ਹੈ। ਉਧਰ ਪਾਕਿਸਤਾਨ ਦੇ ਕੋਲ ਹੁਣ ਸਿਰਫ਼ ਇਕ ਮਹੀਨੇ ਲਈ ਵਿਦੇਸ਼ਾਂ ਤੋਂ ਸਮਾਨ ਆਯਾਤ ਕਰਨ ਦਾ ਪੈਸਾ ਬਚਿਆ ਹੈ।
ਇਸ ਤੋਂ ਇਲਾਵਾ ਅਗਲੇ ਦੋ ਮਹੀਨਿਆਂ ’ਚ ਪਾਕਿਸਤਾਨ ਨੂੰ ਵੱਖ ਤੋਂ 4.4 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਚੁਕਾਉਣਾ ਹੈ ਅਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਹੋਰ ਵੀ ਜ਼ਿਆਦਾ ਕਮੀ ਆ ਜਾਵੇਗੀ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਪਾਕਿਸਤਾਨ ਨੂੰ ਫ਼ੌਰਨ ਮਦਦ ਨਹੀਂ ਮਿਲਦੀ ਹੈ ਤਾਂ ਪਾਕਿਸਤਾਨ ਦੀ ਸਥਿਤੀ ਵੀ ਸ਼੍ਰੀਲੰਕਾ ਦੀ ਤਰ੍ਹਾਂ ਹੋ ਸਕਦੀ ਹੈ ਅਤੇ ਬਿਜਲੀ ਦੇ ਨਾਲ-ਨਾਲ ਪਾਕਿਸਤਾਨ ਨੂੰ ਵੀ ਜ਼ਰੂਰੀ ਸਮਾਨਾਂ ਲਈ ਸੰਘਰਸ਼ ਕਰਨਾ ਪਵੇਗਾ।  (ਏਜੰਸੀ)
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement