ਗੈਂਗਸਟਰ ਹਰਸਿਮਰਨਦੀਪ ਸਿੰਘ ਸਿੱਮਾ ਬਹਿਬਲ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਦੀ ਨਕਦੀ ਬਰਾਮਦ 

By : KOMALJEET

Published : May 19, 2023, 11:33 am IST
Updated : May 19, 2023, 11:33 am IST
SHARE ARTICLE
‘Unaccounted’ Rs 39.60L seized during NIA raid
‘Unaccounted’ Rs 39.60L seized during NIA raid

ਬਠਿੰਡਾ ਜੇਲ 'ਚ ਬੰਦ ਹੈ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਿਤ ਇਹ ਗੈਂਗਸਟਰ 

NIA ਟੀਮ ਨੇ ਥਾਣਾ ਬਾਜਾਖਾਨਾ 'ਚ ਜਮ੍ਹਾ ਕਰਵਾਈ ਬਰਾਮਦ ਕੀਤੀ ਰਕਮ 
ਫ਼ਰੀਦਕੋਟ :
ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜ਼ਿਲ੍ਹੇ ਵਿਚ ਕੈਟਾਗਰੀ-ਏ ਦੇ ਗੈਂਗਸਟਰ ਹਰਸਿਮਰਨਦੀਪ ਸਿੰਘ ਉਰਫ਼ ਸਿੱਮਾ ਬਹਿਬਲ ਦੇ ਘਰੋਂ 39 ਲੱਖ 60 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਿਸ ਨਾਲ ਤਾਲਮੇਲ ਵਿਚ, ਐਨ.ਆਈ.ਏ. ਨੇ ਕੋਟਕਪੂਰਾ ਵਿਚ ਬੰਬੀਹਾ ਗਰੁੱਪ ਦੇ ਤਿੰਨ ਗੈਂਗਸਟਰਾਂ ਬਹਿਬਲ, ਅਜੈ ਕੁਮਾਰ ਅਤੇ ਲਖਵਿੰਦਰ ਸਿੰਘ ਦੇ ਘਰਾਂ ਵਿਚ ਛਾਪਾ ਮਾਰਿਆ।

ਹਰਸਿਮਰਨਦੀਪ ਸਿੰਘ ਸਿੱਮਾ ਬਹਿਬਲ ਜਨਵਰੀ 2018 ਤੋਂ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਬਠਿੰਡਾ ਕੇਂਦਰੀ ਜੇਲ ਵਿਚ ਬੰਦ ਹੈ ਅਤੇ ਦੋ ਦਰਜਨ ਤੋਂ ਵੱਧ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਜਬਰੀ ਵਸੂਲੀ ਦੇ ਕਈ ਮਾਮਲੇ ਸ਼ਾਮਲ ਹਨ। 

ਇਹ ਵੀ ਪੜ੍ਹੋ: ਦੇਸ਼ ਤੋਂ ਬਾਹਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੋਵੇਗੀ ਮਹਿੰਗੀ,  ਭਰਨਾ ਪਵੇਗਾ 20 ਫ਼ੀ ਸਦੀ ਟੈਕਸ

ਫ਼ਰੀਦਕੋਟ ਦੇ ਐਸ.ਪੀ. ਜਸਮੀਤ ਸਿੰਘ ਨੇ ਦਸਿਆ ਕਿ ਐਨ.ਆਈ.ਏ. ਦੀ ਛਾਪੇਮਾਰੀ ਸਮੇਂ ਬਹਿਬਲ ਦੇ ਪਿਤਾ ਅਤੇ ਦਾਦੀ ਘਰ ਵਿਚ ਮੌਜੂਦ ਸਨ। ਐਨ.ਆਈ.ਏ. ਅਤੇ ਪੁਲਿਸ ਨੂੰ ਉਥੇ ਵੱਡੀ ਗਿਣਤੀ ਵਿਚ ਨਕਦੀ ਮਿਲਣ ਤੋਂ ਬਾਅਦ, ਬਹਿਬਲ ਦਾ ਪ੍ਰਵਾਰ ਬਰਾਮਦ ਕੀਤੀ ਇਸ ਰਕਮ ਦੇ ਸਰੋਤ ਅਤੇ ਵੇਰਵੇ ਪ੍ਰਦਾਨ ਨਹੀਂ ਕਰ ਸਕਿਆ। ਜਾਂਚ ਏਜੰਸੀ ਐਨ.ਆਈ.ਏ. ਦੀ ਟੀਮ ਨੇ ਇਹ ਰਕਮ ਬਾਜਾਖਾਨਾ ਪੁਲਿਸ ਨੂੰ ਸੌਂਪ ਦਿਤੀ ਹੈ ਅਤੇ ਪੁਲਿਸ ਨੇ ਆਈ.ਟੀ. ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਹੈ।

ਪੁਲਿਸ ਅਨੁਸਾਰ, ਗੈਂਗਸਟਰ ਹਰਸਿਮਰਨਦੀਪ ਸਿੰਘ ਸਿੱਮਾ ਬਹਿਬਲ ਸਲਾਖਾਂ ਦੇ ਪਿਛੇ ਤੋਂ ਇਕ ਫਿਰੌਤੀ ਰੈਕੇਟ ਚਲਾ ਰਿਹਾ ਹੈ ਅਤੇ ਉਸ ਦੇ ਕਈ ਸਾਥੀ ਅਜਿਹਾ ਕਰਨ ਵਿਚ ਉਸ ਦੀ ਮਦਦ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement