ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇਕ ਤਾਜ਼ਾ ਅਧਿਐਨ ਰਾਹੀਂ ਭਾਰਤੀ ਟੀਵੀ ਇਸ਼ਤਿਹਾਰਾਂ ’ਚ ਧੋਖਾਧੜੀ ਦੇ ਹੈਰਾਨ ਕਰਨ ਵਾਲੇ ਰੁਝਾਨ ਆਏ ਸਾਹਮਣੇ
Published : May 19, 2025, 7:23 am IST
Updated : May 19, 2025, 7:23 am IST
SHARE ARTICLE
Punjabi University News
Punjabi University News

63 ਫ਼ੀ ਸਦੀ ਪ੍ਰਾਈਮ ਟਾਈਮ ਟੀਵੀ ਇਸ਼ਤਿਹਾਰ ਕਰ ਰਹੇ ਹਨ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਵਲੋਂ ਮਿਥੇ ਹੋਏ ਮਾਪਦੰਡਾਂ ਦੀ ਉਲੰਘਣਾ

A recent study conducted at Punjabi University News: ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਇਕ ਤਾਜ਼ਾ ਅਧਿਐਨ ਰਾਹੀਂ ਭਾਰਤੀ ਟੀਵੀ ਇਸ਼ਤਿਹਾਰਾਂ ਵਿਚ ਧੋਖਾਧੜੀ ਦੇ ਹੈਰਾਨ ਕਰਨ ਵਾਲੇ ਰੁਝਾਨ ਸਾਹਮਣੇ ਆਏ ਹਨ। ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿਖੇ ਨਿਗਰਾਨ ਪ੍ਰੋ. ਭੁਪਿੰਦਰ ਸਿੰਘ ਬੱਤਰਾ ਦੀ ਅਗਵਾਈ ਹੇਠ ਖੋਜਾਰਥੀ ਡਾ. ਰੁਚਿਕਾ ਵਲੋਂ ਕੀਤੇ ਗਏ ਇਸ ਅਧਿਐਨ ਤਹਿਤ ਟੀਵੀ ਉਤੇ ਆਉਣ ਵਾਲੇ ਇਸ਼ਤਿਹਾਰਾਂ ਵਿਚ ‘ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ’ ਵਲੋਂ ਮਿਥੇ ਹੋਏ ਮਾਪਦੰਡਾਂ ਦੀ ਉਲੰਘਣਾ ਬਾਰੇ ਜਾਂਚ ਕੀਤੀ ਗਈ ਹੈ।

ਖੋਜਾਰਥੀ ਡਾ. ਰੁਚਿਕਾ ਨੇ ਦਸਿਆ ਕਿ ਖਾਣ-ਪੀਣ ਨਾਲ ਸਬੰਧਤ ਵਸਤੂਆਂ ਦੇ ਇਸ਼ਤਿਹਾਰਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਇਹ ਅਧਿਐਨ ਤਿੰਨ ਪ੍ਰਮੁੱਖ ਚੈਨਲਾਂ ਉਤੇ ਆਧਾਰਤ ਸੀ। ਉਨ੍ਹਾਂ ਦਸਿਆ ਕਿ ਅਧਿਐਨ ਦੌਰਾਨ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ ਕਿ 63 ਫ਼ੀ ਸਦੀ ਪ੍ਰਾਈਮ ਟਾਈਮ ਟੀਵੀ ਇਸ਼ਤਿਹਾਰਾਂ ਵਿਚ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਵਲੋਂ ਮਿਥੇ ਹੋਏ ਮਾਪਦੰਡਾਂ ਦੀ ਉਲੰਘਣਾ ਹੋ ਰਹੀ ਹੈ।

ਇਨ੍ਹਾਂ 63 ਫ਼ੀ ਸਦੀ ਇਸ਼ਤਿਹਾਰਾਂ ਵਿਚੋਂ 87.7 ਫ਼ੀ ਸਦੀ ਇਸ਼ਤਿਹਾਰਾਂ ਨੇ ਤੱਥਾਂ ਨੂੰ ਗ਼ਲਤ ਢੰਗ ਨਾਲ ਦਰਸਾਇਆ। ਸਿਹਤ ਸਬੰਧੀ ਲਾਭਾਂ ਨੂੰ ਵਧਾ-ਚੜ੍ਹਾਅ ਕੇ ਪੇਸ਼ ਕੀਤਾ ਜਾਂ ਅਪਣੇ ਪ੍ਰੋਡਕਟਸ ਦੇ ਚਮਤਕਾਰੀ ਨਤੀਜੇ ਦਸੇ—ਜੋ ਕਿ ਲੋਕਾਂ ਦੇ ਵਿਸ਼ਵਾਸ ਅਤੇ ਸੱਚੀ ਜਾਣਕਾਰੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਨ੍ਹਾਂ ਵਿਚੋਂ ਲਗਭਗ 91.8 ਫ਼ੀ ਸਦੀ ਟੀਵੀ ਇਸ਼ਤਿਹਾਰਾਂ ਨੇ ਕੌਂਸਲ ਦੀਆਂ ਦੋ ਧਾਰਾਵਾਂ ਦੀ ਉਲੰਘਣਾ ਕੀਤੀ। ਉਨ੍ਹਾਂ ਦਸਿਆ ਕਿ ਇਸ਼ਤਿਹਾਰਾਂ ਵਿਚ ਜੰਕ ਫ਼ੂਡ ਨੂੰ ਪੋਸ਼ਣ ਵਾਲਾ ਦਸਣਾ ਜਾਂ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਆਦਿ ਦਾ ਰੁਝਾਨ ਆਮ ਹੈ। 39.7 ਫ਼ੀ ਸਦੀ ਇਸ਼ਤਿਹਾਰਾਂ ਵਿਚ ਮਸ਼ਹੂਰ ਹਸਤੀਆਂ (ਸੈਲੀਬ੍ਰਿਟੀਜ਼) ਵਲੋਂ ਸਬੰਧਤ ਪ੍ਰੋਡਕਟ ਬਾਰੇ ਪੁਸ਼ਟੀ ਕੀਤੇ ਜਾਣਾ ਸ਼ਾਮਲ ਰਿਹਾ। ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚੋਂ 82 ਫ਼ੀ ਸਦੀ ਇਸ਼ਤਿਹਾਰ ਗ਼ਲਤ ਦਾਅਵਿਆਂ ਨਾਲ ਭਰੇ ਹੋਏ ਸਨ, ਜਿਥੇ ਵਿਗਿਆਨਕ ਤੱਥਾਂ ਜਾਂ ਪੁਸ਼ਟੀ ਦੀ ਬਜਾਇ ‘ਸਟਾਰਡਮ’ ਨੂੰ ਤਰਜੀਹ ਦਿਤੀ ਗਈ। 

ਪ੍ਰੋ. ਭੁਪਿੰਦਰ ਸਿੰਘ ਬੱਤਰਾ ਨੇ ਕਿਹਾ ਕਿ ਇਹ ਉੱਚ ਦਰਜੇ ਦੀ ਉਲੰਘਣਾ ਵਰਤੋਂਕਾਰਾਂ ਲਈ ਗੰਭੀਰ ਜੋਖਮ ਪੈਦਾ ਕਰਦੀ ਹੈ, ਖ਼ਾਸ ਕਰ ਕੇ ਜਦੋਂ ਇਹ ਇਸ਼ਤਿਹਾਰ ਸਿਹਤ ਅਤੇ ਪੋਸ਼ਣ ਸਬੰਧੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾ ਰਹੇ ਹੋਣ। ਉਨ੍ਹਾਂ ਦਸਿਆ ਕਿ ਅਧਿਐਨ ਰਾਹੀਂ ਸਾਹਮਣੇ ਆਇਆ ਕਿ ਲਗਭਗ 60 ਫ਼ੀ ਸਦੀ ਬਿਸਕੁਟਾਂ ਦੇ ਟੀਵੀ ਇਸ਼ਤਿਹਾਰ ਦਰਸ਼ਕਾਂ ਨੂੰ ਇਹ ਵਿਸ਼ਵਾਸ ਦਿਵਾ ਕੇ ਗ਼ਲਤ ਜਾਣਕਾਰੀ ਦਿੰਦੇ ਹਨ ਕਿ ਇਹ ਰੋਟੀ ਅਤੇ ਦੁੱਧ ਵਰਗੀ ਪੌਸ਼ਟਿਕਤਾ ਦਿੰਦੇ ਹਨ, ਜਦਕਿ ਅਸਲ ਵਿਚ ਇਹ ਚੀਨੀ ਅਤੇ ਮੈਦੇ ਨਾਲ ਭਰਪੂਰ ਹੁੰਦੇ ਹਨ। ਇਸੇ ਤਰ੍ਹਾਂ ਇਕ ਟਮਾਟਰ ਕੈਚਅਪ ਬ੍ਰਾਂਡ ਅਪਣੇ ਇਸ਼ਤਿਹਾਰ ਵਿਚ ਇਹ ਦਾਅਵਾ ਕਰਦਾ ਹੈ ਕਿ ਇਹ ਤੁਹਾਡੀ ਸਾਧਾਰਣ ਰੋਟੀ-ਸਬਜ਼ੀ ਨੂੰ ਸਵਾਦਿਸ਼ਟ ਰੋਲ ’ਚ ਬਦਲ ਸਕਦਾ ਹੈ, ਅਤੇ ਤਾਜ਼ੇ ਟਮਾਟਰਾਂ ਨੂੰ ਜਾਦੂਈ ਤਰੀਕੇ ਨਾਲ ਸੌਸ ਵਿਚ ਤਬਦੀਲ ਹੁੰਦੇ ਹੋਏ ਵਿਖਾਉਂਦਾ ਹੈ। ਪਰ ਅਸਲ ਸੱਚ ਇਹ ਹੈ ਕਿ ਇਸ ਉਤਪਾਦ ਵਿਚ ਸਿਰਫ਼ 28 ਫ਼ੀ ਸਦੀ ਟਮਾਟਰ ਅਤੇ 33.33 ਫ਼ੀ ਸਦੀ ਚੀਨੀ ਹੁੰਦੀ ਹੈ, ਜਿਸ ਵਿਚ ਹਰ 15 ਗ੍ਰਾਮ ਸਰਵਿੰਗ ਵਿਚ 4.8 ਗ੍ਰਾਮ ਚੀਨੀ-100 ਗ੍ਰਾਮ ਵਿਚ 32 ਗ੍ਰਾਮ ਚੀਨੀ ਹੈ ਅਤੇ ਇਸ ਵਿੱਚ ਪ੍ਰਿਜ਼ਰਵੇਟਿਵ 211 ਵੀ ਸ਼ਾਮਲ ਹੈ, ਜੋ ‘ਤਾਜ਼ਗੀ’ ਦੇ ਦਾਅਵੇ ਨੂੰ ਝੂਠਲਾ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਅਧਿਐਨ ਵਿਚ ਸੁਝਾਇਆ ਗਿਆ ਹੈ ਕਿ ਇਸ ਮਾਮਲੇ ਵਿਚ ਵੱਖ-ਵੱਖ ਬ੍ਰਾਂਡਜ਼ ਨੂੰ ਜਵਾਬਦੇਹ ਬਣਾਉਣ ਲਈ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਨੂੰ ਹੋਰ ਅਧਿਕਾਰ ਦਿਤੇ ਜਾਣ ਦੀ ਲੋੜ ਹੈ। ਜਿਵੇਂ ਇਸ ਗੱਲ ਨੂੰ ਕਾਨੂੰਨ ਬਣਾ ਦਿਤਾ ਜਾਵੇ ਕਿ ਪੋਸ਼ਣ ਸੰਬੰਧੀ ਦਾਅਵੇ ਪੂਰੇ ਪੰਜ ਸਕਿੰਟ ਲਈ ਸਕ੍ਰੀਨ ’ਤੇ ਸਪਸ਼ਟ ਰੂਪ ਵਿਚ ਦਿਖਾਏ ਜਾਣ। ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਵਿਸ਼ੇਸ਼ ਤੌਰ ਉਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਅਧਿਐਨਾਂ ਨੂੰ ਵੱਡੇ ਪੱਧਰ ’ਤੇ ਸਾਹਮਣੇ ਲਿਆਂਦੇ ਜਾਣ ਦੀ ਲੋੜ ਹੈ ਤਾਕਿ ਆਮ ਲੋਕ ਇਸ ਤਰ੍ਹਾਂ ਦੇ ਮਾੜੇ ਰੁਝਾਨ ਤੋਂ ਜਾਗਰੂਕ ਹੋਣ ਅਤੇ ਅਜਿਹੀ ਇਸ਼ਤਿਹਾਰਬਾਜ਼ੀ ਦੇ ਚੁੰਗਲ ਵਿਚ ਫਸਣ ਤੋਂ ਬਚ ਸਕਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement