
YouTuber Dhruv Rathi : ਕਿਹਾ -‘‘ਸਿੱਖ ਇਸ ਨੂੰ ਪ੍ਰਵਾਨ ਨਹੀਂ ਕਰਦੇ ਰਾਠੀ ਇਸ ਵੀਡੀਓ ਨੂੰ ਛੇਤੀ ਤੋਂ ਛੇਤੀ ਕਰੇ ਡਿਲੀਟ’’
YouTuber Dhruv Rathi News in Punjabi : ਯੂਟਿਊਬਰ ਧਰੁਵ ਰਾਠੀ ਵੱਲੋਂ ਪਾਈ ਫ਼ਿਲਮ ਦਾ ਮਾਮਲਾ ’ਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਰਾਠੀ ਵਲੋਂ ਬਣਾਈ ਵੀਡੀਓ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਫ਼ਿਲਮ ਬਣਾਉਣ ’ਤੇ ਸਖ਼ਤ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ‘‘ਸਿੱਖ ਇਸ ਨੂੰ ਪ੍ਰਵਾਨ ਨਹੀਂ ਕਰਦੇ ਰਾਠੀ ਇਸ ਵੀਡੀਓ ਨੂੰ ਛੇਤੀ ਤੋਂ ਛੇਤੀ ਡਿਲੀਟ ਕਰਨ। ’’ਰਾਠੀ ਨੇ AI ਦੀ ਵਰਤੋਂ ਕਰਕੇ ਸਿੱਖ ਗੁਰੂਆਂ ਦੀ ਐਨੀਮੇਸ਼ਨ ਫ਼ਿਲਮ ਬਣਾਈ ਸੀ। ਰਾਠੀ ਵੱਲੋਂ ਸਿੱਖ ਗੁਰੂਆਂ 'ਤੇ ਵੀਡੀਓ "ਦ ਸਿੱਖ ਵਾਰੀਅਰ ਹੂ ਟੈਰੀਫਾਈਡ ਦ ਮੁਗਲਸ" ਬਣਾਈ ਗਈ ਹੈ।
ਦੱਸਣ ਬਣਦਾ ਹੈ ਕਿ ਵਿਰੋਧ ਤੋਂ ਬਾਅਦ ਧਰੁਵ ਰਾਠੀ ਨੇ ਯੂਟਿਊਬ ਤੋਂ ਵੀਡੀਓ ਨੂੰ ਹਟਾ ਦਿੱਤਾ ਹੈ। SGPC ਨੇ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਲਾਏ ਸੀ। ਰਾਠੀ ਨੇ 'ਬੰਦਾ ਸਿੰਘ ਬਹਾਦਰ ਦੀ ਕਥਾ' 'ਤੇ ਵੀਡੀਓ ਅਪਲੋਡ ਕੀਤਾ ਸੀ। ਰਾਠੀ ਨੇ ਬੰਦਾ ਸਿੰਘ ਬਹਾਦਰ ਨੂੰ 'ਰੌਬਿਨ ਹੁੱਡ' ਦੱਸਿਆ ਸੀ। AI ਦੀ ਵਰਤੋਂ ਕਰਕੇ ਸਿੱਖ ਗੁਰੂਆਂ ਦੀ ਐਨੀਮੇਸ਼ਨ ਫ਼ਿਲਮ ਬਣਾਈ ਸੀ।
(For more news apart from case film filed YouTuber Dhruv Rathi Jathedar Kuldeep Singh Gargajj expressed objection News in Punjabi, stay tuned to Rozana Spokesman)