ਗੁਰਮਤਿ ਸਮਰ ਕੈਂਪ 'ਚ 700 ਬੱਚਿਆਂ ਨੇ ਲਿਆ ਹਿੱਸਾ
Published : Jun 19, 2018, 4:36 am IST
Updated : Jun 19, 2018, 4:36 am IST
SHARE ARTICLE
 Honored children in camp
 Honored children in camp

ਬਾਬਾ ਅਜੀਤ ਸਿੰਘ ਜੁਝਾਰ ਸਿੰਘ ਯੂਥ ਫਾਊਂਡੇਸਨ ਸ੍ਰੀ ਚਮਕੌਰ ਸਾਹਿਬ ਵੱਲੋਂ ਸਾਹਿਬਜਾਦਾ ਜੂਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰਜਿ).....

ਸ੍ਰੀ ਚਮਕੌਰ ਸਾਹਿਬ :  ਬਾਬਾ ਅਜੀਤ ਸਿੰਘ ਜੁਝਾਰ ਸਿੰਘ ਯੂਥ ਫਾਊਂਡੇਸਨ ਸ੍ਰੀ ਚਮਕੌਰ ਸਾਹਿਬ ਵੱਲੋਂ ਸਾਹਿਬਜਾਦਾ ਜੂਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰਜਿ) ਚੌਂਤਾ ਕਲਾਂ ਦੇ ਸਹਿਯੋਗ ਨਾਲ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖਾਲਸਾ ਸੀਨੀ.ਸੈਕੰ.ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ 700 ਬੱਚਿਆਂ ਨੇ ਭਾਗ ਲਿਆ। ਇਹਨਾਂ ਬੱਚਿਆ ਦੇ ਤਿੰਨ ਗਰੁਪ ਬਣਾਏ ਇਸ ਸਮਰ ਕੈਂਪ ਵਿੱਚ ਗੁਰਮਤਿ ਗਿਆਨ, ਵਾਤਾਵਰਣ ਸੰਭਾਲ, ਨੈਤਿਕ ਸਿੱਖਿਆ, ਸਿੱਖ ਇਤਿਹਾਸ, ਦਸਤਾਰ ਸਿਖਲਾਈ, ਗੱਤਕਾ ਸਿਖਲਾਈ, ਕੈਰੀਅਰ ਕੌਸਲਿੰਗ ਦੀ ਸਿਖਲਾਈ ਦਿੱਤੀ। 

ਕੈਂਪ ਦੌਰਾਨ ਵਿਸ਼ੇਸ ਮਹਿਮਾਨ ਦੇ ਤੌਰ 'ਤੇ ਪਹੁੰਚੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ, ਉੱਘੇ ਸਮਾਜਸੇਵੀ ਡਾਕਟਰ ਐਸ.ਪੀ.ਸਿੰਘ ਓਬਰਾਏ ਨੇ ਬੱਚਿਆ ਤੋਂ ਪੜਾਏ ਜਾ ਰਹੇ ਵਿਸ਼ਿਆ ਬਾਰੇ ਜਾਣਕਾਰੀ ਲਈ ਅਤੇ ਸੰਸਥਾ ਨੂੰ ਹਰ ਤਰ੍ਹਾ ਦੀ ਸਹਾਇਤਾ ਪ੍ਰਦਾਨ ਕਰਨ ਦਾ ਬਚਨ ਵੀ ਦਿਤਾ ।  ਇਹਨਾਂ ਤੋਂ ਇਲਾਵਾਂ ਡਾਕਟਰ ਹਰਸਿੰਦਰ ਕੌਰ ਪਟਿਆਲਾ ਨੇ ਭਰੂਣ ਹੱਤਿਆ ਤੇ ਦਹੇਜ ਵਰਗੀਆਂ ਪ੍ਰਥਾਵਾਂ ਨੂੰ ਦੂਰ ਕਰਨ ਲਈ ਬੱਚਿਆਂ ਤੋਂ ਸਹਿਯੋਗ ਮੰਗਿਆ। ਪ੍ਰੋ. ਮਨਿੰਦਰਪਾਲ ਸਿੰਘ, ਜਸਵਿੰਦਰ ਸਿੰਘ ਯੂਕੇ, ਭਗਵਾਨ ਸਿੰਘ ਪਟਿਆਲਾ,

ਟ੍ਰੈਫਿਕ ਇੰਚਾਰਜ ਸੁਖਦੇਵ ਸਿੰਘ ਤਂੋ ਇਲਾਵਾਂ ਹੋਰਾਂ ਨੇ ਵਿਸ਼ੇਸ ਲੈਕਚਰ ਦਿੱਤੇ। ਕਂੈਪ ਦੀ ਸਮਾਪਤੀ ਭਾਈ ਸੰਗਤ ਸਿੰਘ ਦੀਵਾਨ ਹਾਲ ਵਿਖੇ ਹੋਇਆ ਜਿਸ ਵਿੱਚ ਬੱਚਿਆਂ ਨੇ ਕਵੀਸਰੀਆਂ, ਕਵਿਤਾਵਾਂ ਅਤੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਭਾਗ ਲੈਣ ਵਾਲੇ ਬੱਚਿਆ ਨੂੰ ਮੈਡਲ ਅਤੇ ਸਰਟੀਫਕੇਟ ਮੈਨੇਜਰ ਭਾਈ ਬੰਤਾ ਸਿੰਘ ਅਤੇ ਫਾਉਡੇਸਨ ਦੇ ਮੈਬਰਾਂ ਨੇ ਦਿਤੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement