
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀਤੇ ਦਿਨੀ ਬੀ.ਐਡ ਦੇ ਤੀਸਰੇ ਸਮੈਸਟਰ ਦਾ ਨਤੀਜਾ ਐਲਾਨਿਆ......
ਖੰਨਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਬੀਤੇ ਦਿਨੀ ਬੀ.ਐਡ ਦੇ ਤੀਸਰੇ ਸਮੈਸਟਰ ਦਾ ਨਤੀਜਾ ਐਲਾਨਿਆ ਗਿਆ। ਏ.ਐਸ ਕਾਲਿਜ ਆਫ਼ ਐਜ਼ੂਕੇਸ਼ਨ ਦੇ ਬੀ.ਐਂਡ ਵਿਦਿਆਰਥੀਆਂ ਵਲੋਂ ਬਹੁਤ ਸ਼ਾਨਦਾਰ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਨ ਵਿਚ ਵਡਮੁੱਲਾ ਯੋਗਦਾਨ ਪਾਇਆ, ਜਿਸ ਕਰਕੇ ਕਾਲਿਜ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਕਾਲਿਜ ਦੀ ਵਿਦਿਆਰਥਣ ਮਹਿਕ ਜਿੰਦਲ 84 ਪ੍ਰਤੀਸ਼ਤ ਅੰਕ ਲੈ ਕੇ ਪਹਿਲੇ ਸਥਾਨ 'ਤੇ ਰਹੀ।
ਕੰਚਨ ਰਾਣੀ ਵਲੋਂ 83.03 ਪ੍ਰਤੀਸ਼ਤ ਅੰਕ ਹਾਸਲ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਤੀਸਰਾ ਸਥਾਨ ਪ੍ਰਭਜ਼ਸ ਕੌਰ ਨੇ 82.4 ਪ੍ਰਤੀਸ਼ਤ ਅੰਕ ਹਾਸਲ ਕਰਕੇ ਆਪਣੇ ਅੀਧਆਪਕਾਂ ਅੇ ਮਾਪਿਆਂ ਡ ਨਾਮ ਚਮਕਾਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਇਸ ਨਤੀਜੇ ਪਹਿਲੇ 10 ਸਫ਼ਲ ਵਿਦਿਆਰਥੀਆਂ ਵਿਚੋਂ ਮਹਿਕ ਜਿੰਦਲ ਨੇ ਸੱਤਵਾਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਇਸ ਤੋਂ ਇਲਾਵਾ ਕਾਲਜ ਤੇ 6 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਅਤੇ 20 ਵਿਦਿਆਰਥੀਆਂ ਨੇ 75 ਪ੍ਰਤੀਸ਼ਤ ਅੰਕ ਹਾਸਲ ਕੀਤੇ, ਬਾਕੀ ਸਾਰੇ ਵਿਦਿਆਰਥੀਆਂ ਨੇ 60 ਪ੍ਰਤੀਸ਼ਤ ਤੋਂ ਵੱਧ ਅੰਕਾਂ ਦੇ ਨਾਲ ਪਾਸ ਹੋਏ। ਏ.ਐਸ ਹਾਈ ਸਕੂਲ ਖੰਨਾ, ਟਰੱਸਟ ਐਂਡ ਮੈਨੇਜ਼ਮੈਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਂਟ ਰਾਜੀਵ ਰਾਏ ਮਹਿਤਾ, ਮੀਤ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸੈਕਰੇਟਰੀ ਐਡਵੋਕੇਟ ਬੀ.ਕੇ. ਬੱਤਰਾ, ਬੀ.ਐਂਡ ਕਾਲਿਜ ਦੇ ਸੈਕਰੇਟਰੀ ਮਦਨ ਲਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਵਿਮਲ ਵਿਦੂਸ਼ੀ ਵਲੋਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਮੈਂਬਰਾਨ ਨੂੰ ਇਸ ਸਫ਼ਲਤਾ ਪ੍ਰਤੀ ਮੁਬਾਰਕਾਂ ਦਿਤੀਆਂ।