
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਐਲਾਨ ਕੀਤਾ ਹੈ ਕਿ ਹਰੀਕੇ ਝੀਲ ਨੂੰ ਸੈਰ ਸਪਾਟੇ ਵਜੋਂ ਹੋਰ ਆਕਰਸ਼ਿਕ ਬਣਾਉਣ ਲਈ ਇਸ ਦਾ ਹੋਰ ਵਿਕਾਸ ...
ਹਰੀਕੇ ਪੱਤਣ,: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਐਲਾਨ ਕੀਤਾ ਹੈ ਕਿ ਹਰੀਕੇ ਝੀਲ ਨੂੰ ਸੈਰ ਸਪਾਟੇ ਵਜੋਂ ਹੋਰ ਆਕਰਸ਼ਿਕ ਬਣਾਉਣ ਲਈ ਇਸ ਦਾ ਹੋਰ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਿਆਸ ਦਰਿਆ ਲੱਗਭੱਗ ਸਾਫ਼ ਹੋ ਗਿਆ ਹੈ ਅਤੇ ਬੁੱਢੇ ਨਾਲੇ ਦੀ ਸਮੱਸਿਆ ਦਾ ਹੱਲ ਵੀ ਛੇਤੀ ਲੱਭ ਲਿਆ ਜਾਵੇਗਾ।
ਸ੍ਰੀ ਸਿੱਧੂ ਦਾ ਅੱਜ ਇਥੇ ਹਰੀਕੇ ਰੈਸ਼ਟ ਹਾਊੁਸ ਵਿਖੇ ਪੁੱਜਣ 'ਤੇ ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਜੀਰਾ ਦੇ ਹਲਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਹਰੀ ਸਿੰਘ ਜੀਰਾ ਵੱਲੋ ਨਿੱਘਾ ਸੁਆਗਤ ਕੀਤਾ ਗਿਆ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਿੰਨ ਚਾਰ ਮਹੀਨਿਆਂ ਵਿਚ ਬਿਆਸ ਦਰਿਆ, ਸਤਲੁਜ ਦਰਿਆ ਵਿਚ ਪੈਂਦੇ ਬੁੱਢੇ ਨਾਲੇ ਕਾਰਨ ਪੈਦਾ ਹੋਈ ਸਮੱਸਿਆ ਦਾ ਨਤੀਜਾ ਮਿਲੇਗਾ ਅਤੇ ਹਰੀਕੇ ਝੀਲ ਨੂੰ ਦੁਨੀਆ ਭਰ ਚ' ਇੱਕ ਨੰਬਰ ਦੀ ਝੀਲ ਬਣਾਇਆ ਜਾਵੇਗਾ।
Àਨ੍ਹਾਂ Îਇਹ ਵੀ ਕਿਹਾ ਕਿ ਦੁਨੀਆ ਭਰ ਦੇ ਫੋਟੋਗ੍ਰਾਫਰ ਹਰੀਕੇ ਵਿਖੇ ਸੱਦੇ ਜਾਣਗੇ ਅਤੇ ਜਿਹੜੇ ਸ੍ਰੀ ਅਮ੍ਰਿਤਸਰ ਵਿਖੇ ਕਰੀਬ ਸਵਾ ਲੱਖ ਸੈਲਾਨੀ ਆਉਦੇ ਹਨ, ਰਾਤ ਕਿਸੇ ਹੋਟਲ ਵਿਚ ਬਤੀਤ ਕਰਕੇ ਸਾਰਾ ਦਿਨ ਹਰੀਕੇ ਵਿਖੇ ਬਤੀਤ ਕਰਿਆ ਕਰਨਗੇ ਕਿਉਕਿ ਇਥੇ ਵਧੀਆ ਖਾਣ ਪੀਣ ਦਾ ਰੈਸਟੋਰੈਂਟ ਖੋਲਿਆ ਜਾਵੇਗਾ।ਉਹ ਸਾਰਾ ਦਿਨ ਇਥੇ ਝੀਲ ਵੈਟਲੈਡ ਵਿਚ ਬਤੀਤ ਕਰਿਆ ਕਰਨਗੇ।
ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾ ਉਪਰ ਜਿਨ੍ਹਾਂ ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ, ਉਹ ਬਹੁਤ ਜਲਦੀ ਛੁਡਾ ਲਏ ਜਾਣਗੇ। ਜਿਹੜੇ ਮੰਤਰੀ ਦੇ ਅਧੀਨ ਜਿਹੜੀਆ ਜ਼ਮੀਨਾ ਆÀੁਂਦੀਆਂ ਹਨ, ਦੇ ਕਬਜੇ ਛੁਡਾ ਲਏ ਜਾਣਗੇ ਅਤੇ ਕਿਸੇ ਨੂੰ ਸਰਕਾਰੀ ਜ਼ਮੀਨ 'ਤੇ ਕਬਜਾ ਕਰਨ ਦਾ ਕੋਈ ਅਧਿਕਾਰ ਨਹੀ ਹੈ। ਇਸ ਮੌਕੇ ਜੋਗਿੰਦਰਪਾਲ ਵੇਦੀ, ਸੁਰਿੰਦਰ ਮਲਹੋਤਰਾ, ਗੁਲਸ਼ਨ ਮਲਹੋਤਰਾ, ਸੋਨੂੰ ਸਿੱਧੂ, ਕਾਬਲ ਸਿੰਘ ਠੇਕੇਦਾਰ, ਰੋਸ਼ਨ ਲਾਲ ਪ੍ਰਧਾਨ ਆੜਤੀਆ ਯੁਨੀਅਨ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਲੋਕ ਹਾਜ਼ਰ ਸਨ।