
'ਪੰਜਾਬ ਵਿੱਚ ਹਰ ਸਾਲ ਲਗਭਗ 20 ਮਿਲੀਅਨ ਟਨ ਪਰਾਲੀ ਦਾ ਉਤਪਾਦਨ ਹੁੰਦਾ ਹੈ ਅਤੇ ਇਸ ਵਿਚੋਂ 20 ਤੋਂ 25 ਪ੍ਰਤੀਸ਼ਤ ਪਰਾਲੀ ਦੀ ਹੀ.....
ਭਾਈ ਰੂਪਾ : 'ਪੰਜਾਬ ਵਿੱਚ ਹਰ ਸਾਲ ਲਗਭਗ 20 ਮਿਲੀਅਨ ਟਨ ਪਰਾਲੀ ਦਾ ਉਤਪਾਦਨ ਹੁੰਦਾ ਹੈ ਅਤੇ ਇਸ ਵਿਚੋਂ 20 ਤੋਂ 25 ਪ੍ਰਤੀਸ਼ਤ ਪਰਾਲੀ ਦੀ ਹੀ ਵਰਤੋਂ ਹੁੰਦੀ ਹੈ ਅਤੇ ਬਾਕੀ ਪਰਾਲੀ ਨੂੰ ਮਜਬੂਰੀ ਵੱਸ ਖੇਤਾਂ ਵਿੱਚ ਹੀ ਸਾੜਿਆ ਜਾਂਦਾ ਹੈ। ਖੇਤਾਂ ਵਿੱਚ ਪਰਾਲੀ ਦੇ ਸੜਨ ਕਾਰਨ ਹੋਣ ਵਾਲੇ ਵੱਡੇ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਪੰਜਾਬ ਊਰਜਾ ਡਿਵੈਲਪਮੈਂਟ ਏਜੰਸੀ (ਪੇਡਾ) ਗੰਭੀਰ ਯਤਨ ਕਰ ਰਹੀ ਹੈ।
' ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਸੱਤ ਬਾਇਓ ਮਾਸ ਪਾਵਰ ਪਲਾਂਟ ਕੰਮ ਕਰ ਰਹੇ ਹਨ ਅਤੇ ਹੁਣ ਸਰਕਾਰ ਨੇ ਇਸ ਤਰ੍ਹਾਂ ਦੇ ਹੋਰ ਪਲਾਂਟ ਲਗਾਉਣ ਲਈ ਚਾਰ ਵੱਡੀਆਂ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਉਕਤ ਪਲਾਂਟਾਂ ਵਿੱਚ ਬਾਇਓ ਗੈਸ, ਬਾਇਓ ਸੀ.ਐਨ.ਜੀ. ਤੇ ਬਾਇਓ ਇਥਨੌਲ ਦਾ ਉਤਪਾਦਨ ਹੋਵੇਗਾ।
ਸ੍ਰੀ ਕਾਂਗੜ ਨੇ ਕਿਹਾ ਕਿ ਇਹ ਪਲਾਂਟ ਲੱਗਣ ਨਾਲ ਜਿੱਥੇ ਪਰਾਲੀ ਦੇ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਤੋਂ ਮੁਕਤੀ ਮਿਲੇਗੀ ਉਥੇ ਕਿਸਾਨਾਂ ਨੂੰ ਪਰਾਲੀ ਦਾ ਪੈਸਾ ਤੇ ਲੋਕਾਂ ਨੂੰ ਰੁਜਗਾਰ ਵੀ ਮਿਲੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਨਤਾ ਦੀ ਹਰ ਪ੍ਰਕਾਰ ਦੀ ਸਮੱਸਿਆ ਹੱਲ ਕਰਨ ਲਈ ਵਚਨਬੱਧ ਹੈ।ਸੰਗਤ ਦਰਸ਼ਨ ਦੌਰਾਨ ਸ਼੍ਰੀ ਕਾਂਗੜ ਨੇ ਕਿਸਾਨਾਂ, ਮੁਲਾਜ਼ਮਾਂ, ਵਪਾਰੀਆਂ ਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ।
ਇਸ ਮੌਕੇ ਪੀ.ਐਸ.ਓ. ਸੁਖਜੀਤ ਲਾਲੀ, ਰਾਜਵੰਤ ਸਿੰਘ ਭਗਤਾ, ਗੁਰਪਾਲ ਸਿੰਘ ਕੁੱਕੂ, ਇੰਦਰਜੀਤ ਸਿੰਘ ਮਾਨ, ਜਗਜੀਤ ਬਰਾੜ, ਤੀਰਥ ਭਾਈਰੂਪਾ, ਰਛਪਾਲ ਰਾਏ, ਗੁਰਸ਼ਾਂਤ ਕੋਠਾਗੁਰੂ, ਇੰਦਰਜੀਤ ਭੋਡੀਪੁਰਾ, ਡਾ. ਸਵਰਨਜੀਤ ਸਿੰਘ ਕਾਂਗੜ, ਰਣਜੀਤ ਸ਼ਰਮਾ, ਯਾਦਵਿੰਦਰ ਸਿੰਘ ਪੱਪੂ, ਕਾਲਾ ਜਲਾਲ, ਅੰਗਰੇਜ ਸਿੰਘ ਧਾਲੀਵਾਲ, ਗੁਰਵਿੰਦਰ ਕਾਂਗੜ, ਪਰਮਜੀਤ ਬਰਾੜ ਪ੍ਰਧਾਨ, ਦਵਿੰਦਰ ਦਿਆਲਪੁਰਾ ਮਿਰਜ਼ਾ, ਸੁਖਵੀਰ ਸੋਨਾ ਜਲਾਲ, ਭੂਸ਼ਣ ਜਿੰਦਲ, ਸੁਖਦੇਵ ਸੰਧੂ,
ਗੁਰਚਰਨ ਧਾਲੀਵਾਲ, ਗੋਰਾ ਜਵੰਧਾ, ਬੇਅੰਤ ਸਲਾਬਤਪੁਰਾ, ਅਜੈਬ ਭਗਤਾ, ਸ਼ੰਮਾ ਸਿੱਧੂ ਭਗਤਾ, ਕੇਵਲ ਸਿੰਘ ਕੂਕਾ, ਗੁਰਪ੍ਰਤਾਪ ਗੁੰਮਟੀ, ਪੱਪਾ ਬਰਾੜ, ਰਾਜਵਿੰਦਰ ਗੁੰਮਟੀ ਆਦਿ ਹਾਜ਼ਰ ਸਨ।