ਪੰਪ ਲੁੱਟਣ ਆਏ ਲੁਟੇਰਿਆਂ ਨੇ ਚਲਾਈਆਂ ਗੋਲੀਆਂ, 2 ਹਲਾਕ
Published : Jun 19, 2018, 12:46 am IST
Updated : Jun 19, 2018, 12:46 am IST
SHARE ARTICLE
Police At Crime Scene
Police At Crime Scene

ਬਹਾਦਰਗੜ੍ਹ ਨੇੜੇ ਪੈਦੇ ਪਿੰਡ ਚਮਾਰਹੇੜੀ ਸਾਹਮਣੇ ਗੁਰੂ ਨਾਨਕ ਪਟਰੌਲ ਪੰਪ ਲੁੱਟਣ ਆਏ ਤਿੰਨ ਨੌਜਵਾਨ ਮੋਟਰਸਾਇਕਲ ਸਵਾਰਾਂ ਨੇ 2 ਵਿਅਕਤੀਆਂ ਦੀ ਸ਼ਰੇਆਮ ...

ਬਹਾਦਰਗੜ੍ਹ,  : ਬਹਾਦਰਗੜ੍ਹ ਨੇੜੇ ਪੈਦੇ ਪਿੰਡ ਚਮਾਰਹੇੜੀ ਸਾਹਮਣੇ ਗੁਰੂ ਨਾਨਕ ਪਟਰੌਲ ਪੰਪ ਲੁੱਟਣ ਆਏ ਤਿੰਨ ਨੌਜਵਾਨ ਮੋਟਰਸਾਇਕਲ ਸਵਾਰਾਂ ਨੇ 2 ਵਿਅਕਤੀਆਂ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਗਿਆਰਾਂ ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਪੰਪ ਦੇ ਕਰਿੰਦਿਆਂ ਨੇ ਭੱਜ ਕੇ ਅਪਣੀ ਜਾਨ ਬਚਾਈ। ਗੋਲੀਆ ਦਾ ਸ਼ਿਕਾਰ ਹੋਇਆ ਇਕ ਵਿਅਕਤੀ ਟਰੱਕ ਡਰਾਇਵਰ ਅਤੇ ਦੂਸਰਾ  ਵਿਅਕਤੀ ਪੰਪ ਨੇੜੇ ਢਾਬੇ 'ਤੇ ਬੈਠਾ ਕੁਝ ਖਾ-ਪੀ ਰਿਹਾ ਸੀ। 

ਘਟਨਾ ਚੌਕੀ ਬਹਾਦਰਗੜ੍ਹ ਤੋ ਮਹਿਜ ਦੋ ਕਿਲੋਮੀਟਰ ਦੀ ਦੂਰੀ 'ਤੇ ਵਾਪਰੀ  ਫੇਰ ਵੀ ਪੁਲਿਸ ਦੇ ਪਹੁੰਚਣ ਤੋ ਪਹਿਲਾ ਲੋਕਾ ਨੇ ਜਖ਼ਮੀਆਂ ਨੂੰ 100 ਨੰਬਰ 'ਤੇ ਫੋਨ ਕਰਕੇ ਐਮਬੂਲੈਂਸ ਰਾਹੀ ਹਸਪਤਾਲ ਭੇਜ ਦਿੱਤਾ। ਪੰਪ ਦੇ ਕਰਿੰਦੇ ਜਗਤਾਰ ਸਿੰਘ ਵਾਸੀ ਲੱਖੋਮਾਜਰਾ ਨੇ ਦਸਿਆ ਕਿ ਬੀਤੀ ਰਾਤ ਉਹ  (ਬਾਕੀ ਸਫ਼ਾ 11 'ਤੇ)
ਅਤੇ ਉਸ ਦਾ ਇਕ ਸਾਥੀ ਬਲਰਾਜ ਸਿੰਘ ਵਾਸੀ ਬੋਹੜਪੁਰ ਜਨਹੇੜੀਆ ਪੰਪ 'ਤੇ ਡਿਊਟੀ ਦੇ ਰਹੇ ਸੀ। ਉਨ੍ਹਾਂ ਦੇ ਕੋਲ ਕੁਲਦੀਪ ਸਿੰਘ ਵਾਸੀ ਦੌਣਕਲ੍ਹਾਂ, ਜੋ ਇਕ ਕਂੈਟਰ ਦਾ ਡਰਾਇਵਰ ਹ,ੈ ਤੇਲ ਪੁਆ ਕੇ ਚਾਹ ਪੀਣ ਲਈ ਬੈਠ ਗਿਆ।

ਇਸ ਦੌਰਾਨ ਤਿੰਨ ਨੌਜਵਾਨ ਮੋਟਰਸਾਇਕਲ ਸਵਾਰ ਮੂੰਹ ਬੰਨ੍ਹ ਕੇ ਆਏ ਜਿਨਾਂ ਵਿਚੋ ਦੋ ਦੇ ਹੱਥਾਂ ਵਿਚ ਰਿਵਾਲਵਰ ਸੀ। ਲੁਟੇਰਿਆ ਨੇ ਕਰਿੰਦੇ ਜਗਤਾਰ ਸਿੰਘ ਕੋਲੋ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ 5 ਹਜ਼ਾਰ ਰੁਪਏ ਕੱਢ ਕੇ ਫੜਾ ਦਿਤੇ ਜਦਕਿ ਕਿ ਕੁਲਦੀਪ ਸਿੰਘ ਵਲੋ ਪੈਸੇ ਨਾਂ ਦੇਣ 'ਤੇ ਲੁਟੇਰਿਆ ਨੇ ਉਸ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ। ਇਸ ਕਾਰਨ ਹਫੜਾ ਦਫੜੀ ਮੱਚ ਗਈ ਅਤੇ ਮੋਕਾ ਦੇਖ ਦੋਨੋ ਕਰਿੰਦੇ ਭੱਜ ਨਿਕਲੇ।

ਜਿੰਨਾਂ ਦੇ ਪਿੱਛੇ ਲੁਟੇਰੇ ਭੱਜੇ ਤਾਂ ਰੋਲਾ ਸੁਣ ਕੇ ਪੰਪ ਦੇ ਨਾਲ ਮੌਜੂਦ ਇਕ ਢਾਬੇ ਦਾ ਮਾਲਕ ਹਰੀ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਆਲਮਪੁਰ ਬਾਹਰ ਆ ਗਏ ਜੋ ਦਲੇਰੀ ਨਾਲ ਲੁਟੇਰਿਆ ਨੂੰ ਕਾਬੂ ਕਰਨ ਲਈ ਅੱਗੇ ਵੱਧੇ ਤਾਂ ਇਕ ਲੁਟੇਰੇ ਨੇ ਉਨ੍ਹਾਂ ਵੱਲ ਵੀ ਫਾਇਰ ਕਰ ਦਿਤਾ। ਜੋ ਦਵਿੰਦਰ ਸਿੰਘ (ਬਾਕੀ ਸਫ਼ਾ 11 'ਤੇ) 
ਵਾਸੀ ਆਲਮਪੁਰ ਦੇ ਪੇਟ ਵਿਚ ਲੱਗਿਆ। ਦੋਨੋ ਜਖਮੀਆਂ ਨੂੰ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਡਾਕਟਰਾ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਲੁਟਰੇ ਜਾਂਦੇ ਹੋਏ ਮ੍ਰਿਤਕ ਕੁਲਦੀਪ ਸਿੰਘ ਦੀ ਜੇਬ ਵਿਚੋ ਵੀ 6 ਹਜ਼ਾਰ ਰੁਪਏ ਕੱਢ ਕੇ ਲੈ ਗਏ। 

ਘਟਨਾ ਦੀ ਸੂਚਨਾਂ ਮਿਲਣ ਤੇ ਏ.ਆਈ.ਜੀ ਗੁਰਮੀਤ ਸਿੰਘ ਚੋਹਾਨ, ਐਸ.ਪੀ ਸਿਟੀ ਕੇਸਰ ਸਿੰਘ, ਐਸ.ਪੀ ਡੀ ਦਵਿੰਦਰ ਸਿੰਘ ਵਿਰਕ, ਐਸ.ਪੀ ਹੈਡਕੁਆਟਰ ਕੰਵਰਦੀਪ ਕੋਰ, ਡੀ.ਐਸ.ਪੀ ਡੀ ਸੁਖਵਿੰਦਰ ਚੋਹਾਨ, ਡੀ.ਐਸ.ਪੀ ਮੋਹੀਤ ਅਗਰਵਾਲ, ਸੀ.ਆਈ.ਏ ਨਾਭਾ ਇੰਚਾਰਜ ਸ਼ਮਿੰਦਰ ਸਿੰਘ ਅਤੇ ਹੋਰ ਸੀਨੀਅਰ ਪੁਲਸ ਅਫਸਰ ਮੋਕੇ ਤੇ ਪਹੁੰਚੇ। ਜਿੰਨਾਂ ਨੇ ਪੰਪ ਅਤੇ ਨੇੜੇ ਹੀ ਪੈਦੇ ਟੌਲ ਪਲਾਜਾ ਦੇ ਸੀ.ਸੀ.ਟੀ.ਵੀ ਫੂਟੇਜ ਨੂੰ ਖੰਗਾਲਿਆ ਅਤੇ ਮੋਕੇ ਦੇ ਗਵਾਹਾ ਤੋ ਪੁੱਛਗਿੱਛ ਕੀਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement