
ਜਲੰਧਰ ਕਮਿਸ਼ਨਰੇਟ ਦੇ ਸੀ.ਆਈ.ਏ ਸਟਾਫ਼ ਦੀ ਪੁਲਿਸ ਨੇ ਹੈਰੋਇਨ ਤਸਕਰੀ ਦੇ ਦੋਸ਼ ਵਿਚ ਇਕ ਨਾਈਜੀਰੀਅਨ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਮਾਮਲਾ ਦਰਜ...
ਜਲੰਧਰ , ਜਲੰਧਰ ਕਮਿਸ਼ਨਰੇਟ ਦੇ ਸੀ.ਆਈ.ਏ ਸਟਾਫ਼ ਦੀ ਪੁਲਿਸ ਨੇ ਹੈਰੋਇਨ ਤਸਕਰੀ ਦੇ ਦੋਸ਼ ਵਿਚ ਇਕ ਨਾਈਜੀਰੀਅਨ ਸਮੇਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਮਾਮਲਾ ਦਰਜ ਕਰ ਲਿਆ ਹੈ।ਏ.ਸੀਪੀ (ਇੰਨਵੈਸਟੀਗੇਸ਼ਨ) ਗੁਰਮੇਲ ਸਿੰਘ ਅਤੇ ਸੀ.ਆਈ.ਏ ਸਟਾਫ਼ ਦੇ ਮੁਖੀ ਅਜੇ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੀ.ਆਈ.ਏ ਸਟਾਫ਼ ਜਲੰਧਰ ਦੀ ਟੀਮ ਵਲੋਂ 14 ਜੂਨ ਨੂੰ ਅਕਾਸ਼ਦੀਪ ਸ਼ਰਮਾ ਉਰਫ਼ ਦੀਪੂ ਨੂੰ ਕਾਬੂ ਕੀਤਾ ਸੀ ਜਿਸ ਪਾਸੋਂ ਪੁਲਿਸ ਨੇ 50 ਗ੍ਰਾਮ ਹੈਰਇਨ ਬਰਾਮਦ ਕੀਤੀ ਸੀ। ਪੁਲਿਸ ਵਲੋਂ ਆਕਾਸ਼ਦੀਪ ਸ਼ਰਮਾ ਤੋਂ ਕੀਤੀ ਪੁਛਗਿਛ ਦੌਰਾਨ ਪ੍ਰਗਟਾਵਾ ਹੋਇਆ ਸੀ
ਕਿ ਉਹ ਇਹ ਹੈਰੋਇਨ ਰੇਸ਼ਮ ਸਿੰਘ ਉਰਫ਼ ਦਰਸ਼ਨ ਅਤੇ ਨਾਈਜੀਰੀਅਨ ਨਾਗਰਿਕ ਮਾਉ ਰੇਫ਼ਲ ਜੋ ਕਿ ਹੈਰੋਇਨ ਦੇ ਵੱਡੇ ਕਾਰੋਬਾਰੀ ਹਨ, ਉਨ੍ਹਾਂ ਪਾਸੋਂ ਲੈ ਕੇ ਆਉਂਦਾ ਹੈ ਜਿਸ 'ਤੇ ਸੀ.ਆਈ.ਏ ਸਟਾਫ਼ ਦੀ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਦਿੱਲੀ ਪੁਜ ਅਪਣਾ ਜਾਲ ਵਿਛਾ ਕੇ ਇਨ੍ਹਾਂ ਨੂੰ 500 ਗ੍ਰਾਮ ਹੈਰੋਇਨ ਅਤੇ ਇਕ ਗੱਡੀ ਡਸਟਰ ਸਮੇਤ ਕਾਬੂ ਕੀਤਾ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰੀਮਾਂਡ ਹਾਸਲ ਕੀਤਾ ਹੈ।