
ਸ਼ਹੀਦ ਸਵਾਭਿਮਾਨ ਯਾਤਰਾ ਜੋ ਕਿ 23 ਮਾਰਚ 2018 ਨੂੰ ਇੰਡੀਆ ਗੇਟ ਤੋਂ ਸੁਰਿੰਦਰ ਸਿੰਘ ਬਿਧੂੜੀ ਦੀ ਅਗਵਾਈ ਵਿੱਚ ਰਵਾਨਾ ਹੋਈ ਸੀ.....
ਮੁੱਲਾਂਪੁਰ ਦਾਖਾ : ਸ਼ਹੀਦ ਸਵਾਭਿਮਾਨ ਯਾਤਰਾ ਜੋ ਕਿ 23 ਮਾਰਚ 2018 ਨੂੰ ਇੰਡੀਆ ਗੇਟ ਤੋਂ ਸੁਰਿੰਦਰ ਸਿੰਘ ਬਿਧੂੜੀ ਦੀ ਅਗਵਾਈ ਵਿੱਚ ਰਵਾਨਾ ਹੋਈ ਸੀ। ਇਹ ਯਾਤਰਾ 25 ਹਜਾਰ ਕਿਲੋਮੀਟਰ 90 ਦਿਨੋਂ ਤੱਕ (ਯਾਨਿ ਕਿ 3 ਮਹੀਨੇ) 29 ਰਾਜਾਂ ਵਿੱਚੋਂ ਗੁਜ਼ਰਦੀ ਹੋਈ ਮੁੱਲਾਂਪੁਰ ਦਾਖਾ ਦੇ ਗੁਰਸ਼ਰਨ ਕਲਾ ਭਵਨ ਵਿਖੇ ਪੁੱਜੀ, ਜਿੱਥੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦਾਖਾ ਦੇ ਡਾਇਰੈਕਟਰ ਹਰਕੇਸ ਚੌਧਰੀ, ਦੀਪਕ ਰਾਏ, ਕਮਲ ਮੋਹੀ, ਬਲਦੇਵ ਸਿੰਘ, ਅਲਬੇਲ ਸਿੰਘ ਜੱਖੂ, ਕਰਮਜੀਤ ਸਿੰਘ ਕਲੇਰ, ਜਗਜੀਤ ਸਿੰਘ ਜੀਤਾ, ਜਗਜੀਤ ਸਿੰਘ ਲਵਲੀ, ਜਸਵੰਤ ਸਿੰਘ ਗੋਰਾ, ਵਿਜੇ ਕੁਮਾਰ, ਤਰੁਣਦੀਪ ਸਿੰਘ,
ਹਰਪ੍ਰੀਤ ਸਿੰਘ ਅਤੇ ਮਲਕੀਤ ਸਿੰਘ ਨੇ ਸਵਾਗਤ ਕੀਤਾ। ਸੁਰਿੰਦਰ ਸਿੰਘ ਵਿਧੂੜੀ ਅਤੇ ਸੋਹਣ ਸਿੰਘ ਨੇ ਦੱਸਿਆ ਕਿ ਇਹ ਯਾਤਰਾ ਦਿੱਲੀ ਤੋਂ ਚੱਲਕੇ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ, ਆਧਰਾਂ ਪ੍ਰਦੇਸ, ਤੇਲੰਗਾ, ਗੁਹਾਟੀ, ਓੜੀਸਾ, ਝਾਰਖੰਡ, ਕੋਲਕਾਤਾ, ਸਿਲੀਗੁੜੀ, ਸਿਲਾਂਗ, ਪੁਰਨਿਮਾ, ਪਟਨਾ, ਇਲਾਹਾਬਾਦ, ਫਤੇਹਪੁਰ, ਕਾਨਪੁਰ, ਲਖਨਾਉ, ਸਿਵਪੁਰੀ, ਆਗਰਾ ਉਤਰਾਂਚਲ, ਜੰਮੂ ਕਸ਼ਮੀਰ ਅਤੇ ਹਿਮਾਚਲ ਤੋਂ ਹੁੰਦੀ ਹੋਈ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਵਿੱਚ ਦਾਖਲ ਹੋਈ ਸੀ। ਸੋਹਣ ਸਿੰਘ ਅਨੁਸਾਰ
ਅੱਜ ਸਵੇਰੇ ਹੁਸੈਨੀਵਾਲਾ (ਫਿਰੋਜਪੁਰ) ਵਿਖੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆ ਦੀ ਬਣੀ ਸਮਾਰਕ ਨੂੰ ਸਜਦਾ ਕਰਨ ਉਪਰੰਤ ਫਿਰੋਜਪੁਰ ਕੈਂਟ, ਮੋਗਾ, ਜਗਰਾਓ ਤੋਂ ਹੋ ਕੇ ਮੁੱਲਾਂਪੁਰ ਦਾਖਾ ਵਿਖੇ ਪੁੱਜੀ। ਸੋਹਣ ਸਿੰਘ ਨੇ ਦੱਸਿਆ ਕਿ ਜੋ ਪਿਆਰ ਸਤਿਕਾਰ ਸਾਨੂੰ ਪੰਜਾਬ ਵਾਸੀਆ ਤੋਂ ਮਿਲਿਆ ਸ਼ਾਇਦ ਹੀ ਕਿਸੇ ਹੋਰ ਸਟੇਟ ਤੋਂ ਮਿਲਿਆ ਹੋਇਆ। ਲੋਕ ਕਲਾ ਮੰਚ ਦੇ ਡਾਇਰੈਕਰਟਰ ਹਰਕੇਸ ਚੌਧਰੀ , ਸੁਰਿੰਦਰ ਸਿੰਘ ਬਿਧੂੜੀ ਅਤੇ ਮਲਕੀਤ ਸਿੰਘ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਸੁਰਿੰਦਰ ਸਿੰਘ ਬਿਧੂੜੀ ਅਤੇ ਸਵਾਭਿਮਾਨ ਯਾਤਰਾ ਨਾਲ ਆਏ ਕਾਰਕੁੰਨਾਂ 'ਚ ਸੋਹਣ ਸਿੰਘ, ਬਾੱਬੀ, ਪਰਵੀਣ, ਸੰਤੋਸ਼, ਸੰਦੀਪ ਦਾ ਸਨਮਾਨਿਤ ਕੀਤਾ ਗਿਆ।