ਨੌਜਵਾਨਾਂ ਲਈ ਅਦਾਕਾਰ ਸੋਨੂੰ ਸੂਦ ਦਾ ਖਾਸ ਸੰਦੇਸ਼
Published : Jun 19, 2019, 4:03 pm IST
Updated : Jun 19, 2019, 4:04 pm IST
SHARE ARTICLE
Sonu Sood
Sonu Sood

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਦਿਤੀ ਹਦਾਇਤ

ਬਾਲੀਵੁੱਡ ਦੀ ਮਸ਼ਹੂਰ ਕਲਾਕਾਰ ਸੋਨੂ ਸੂਦ,ਜੋ ਫੁਰਸਤ ਦੇ ਪਲ ਜਿਉਣ ਲਈ ਸ਼ੂਟਿੰਗ ਤੋਂ ਸਮਾਂ ਕੱਢ ਆਪਣੇ ਘਰ ਮੋਗਾ ਪਹੁੰਚੇ। ਸੋਨੂ ਸੂਦ ਜਦ ਵੀ ਘਰ ਆਉਂਦੇ ਹਨ ਤਾਂ ਸਭ ਤੋਂ ਪਹਿਲਾ ਆਪਣੇ ਫੈਨਸ ਨੂੰ ਮਿਲਦੇ ਹਨ। ਸੋਨੂ ਸੂਦ ਦਾ ਕਹਿਣਾ ਹੈ ਕਿ ਮੋਗਾ ਵਾਸੀਆਂ ਦਾ ਪਿਆਰ ਹੀ  ਉਨ੍ਹਾਂ ਨੂੰ ਵਾਪਿਸ ਆਉਣ ਲਈ ਮਜਬੂਰ ਕਰ ਦਿੰਦਾ ਹੈ ਤੁਹਾਡੀ ਜਾਣਕਾਰੀ ਲਈ ਦਸ ਦਈਏ ਸੋਨੂੰ ਸੂਦ ਦੀ ਮਾਂ ਮੋਗਾ ਦੇ ਕਾਲਜ ਵਿਚ ਅੰਗ੍ਰੇਜ਼ੀ ਦੀ ਪ੍ਰੋਫ਼ੈਸਰ ਸੀ ਅਤੇ ਪਿਤਾ ਮੋਗਾ ਦੇ ਬਾਜ਼ਾਰ ਵਿਚ ਕੱਪੜੇ ਵੇਚਦੇ ਸਨ। ਉਨ੍ਹਾਂ ਦੀ  ਮੌਤ ਤੋਂ ਬਾਅਦ ਉਹ ਆਪਣੇ ਘਰ ਮੋਗਾ ਆਉਂਦੇ ਰਹਿੰਦੇ ਹਨ ਤੇ ਉਨ੍ਹਾਂ ਦੀ ਭੈਣ ਵੀ  ਮੋਗਾ ਵਿਚ ਵਿਆਹੀ ਹੋਈ ਹੈ। ਇਸ ਮੌਕੇ 'ਤੇ ਸੋਨੂੰ ਸੂਦ ਨੇ ਆਉਣ ਵਾਲੀਆਂ ਫਿਲਮਾਂ ਬਾਰੇ ਵੀ ਦੱਸਿਆ ਅਤੇ ਰਾਜਨੀਤੀ ਬਾਰੇ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਰਾਜਨੀਤੀ ਵਿਚ ਕੰਮ ਕਰਨ ਲਈ ਪੂਰਾ ਸਮਾਂ ਨਹੀਂ ਹੈ ਤੇ ਉਨ੍ਹਾਂ ਨੂੰ ਲਗਦਾ ਹੈ ਕਿ ਇਥੋਂ ਦੇ ਲੋਕ ਹੀ ਇਲਾਕੇ ਬਾਰੇ ਬੇਹਤਰ ਜਾਣ ਸਕਦੇ ਹਨ , ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement