'ਆਪ' ਪਾਰਟੀ ਦੇ ਨਵ ਨਿਯੁਕਤ ਆਬਜ਼ਰਵਰ ਕੁਲਤਾਰ ਸਿੰਘ ਸੰਧਵਾ ਨੇ ਵਰਕਰਾਂ ਨਾਲ ਕੀਤੀ ਮੀਟਿੰਗ
Published : Jun 19, 2020, 9:21 am IST
Updated : Jun 19, 2020, 9:21 am IST
SHARE ARTICLE
'ਆਪ' ਪਾਰਟੀ ਦੇ ਨਵ ਨਿਯੁਕਤ ਆਬਜ਼ਰਵਰ ਕੁਲਤਾਰ ਸਿੰਘ ਸੰਧਵਾ ਨੇ ਵਰਕਰਾਂ ਨਾਲ ਕੀਤੀ ਮੀਟਿੰਗ
'ਆਪ' ਪਾਰਟੀ ਦੇ ਨਵ ਨਿਯੁਕਤ ਆਬਜ਼ਰਵਰ ਕੁਲਤਾਰ ਸਿੰਘ ਸੰਧਵਾ ਨੇ ਵਰਕਰਾਂ ਨਾਲ ਕੀਤੀ ਮੀਟਿੰਗ

2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ

ਦੇਵੀਗੜ੍ਹ, 18 ਜੂਨ (ਅਮਨਦੀਪ ਸਿੰਘ) : ਆਮ ਆਦਮੀ ਪਾਰਟੀ ਪਟਿਆਲਾ ਲੋਕ ਸਭਾ ਹਲਕੇ ਦੇ ਨਵੇਂ ਨਿਯੁਕਤ ਕੀਤੇ ਗਏ ਕੁਲਤਾਰ ਸਿੰਘ ਸੰਧਵਾ ਕੋਟਕਪੂਰਾ ਅਤੇ ਸਤਵੀਰ ਸਿੰਘ ਬਖਸ਼ੀਵਾਲਾ ਅਬਜਰਵਰ ਨੇ ਗੁਰਦੁਆਰਾ ਸਾਹਿਬ ਭੁਨਰਹੇੜੀ ਵਿਖੇ ਵਿਸ਼ੇਸ਼ ਤੌਰ ਤੇ ਹਾਜਰ ਹੋ ਕੇ ਮੀਟਿੰਗ 'ਚ ਸ਼ਿਰਕਤ ਕੀਤੀ ਤੇ ਹਲਕਾ ਸਨੌਰ ਦੇ ਸਮੂਹ ਅਹੁਦੇਦਾਰ ਤੇ ਵਲੰਟੀਅਰ ਨਾਲ ਮਿਸ਼ਨ 2022 ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ, ਇਸ ਮੀਟਿੰਗ ਦੌਰਾਨ ਅਹੁਦੇਦਾਰ ਤੇ ਵਲੰਟੀਅਰਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ।

ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਿਸ਼ਨ 2022 ਲਈ ਪਾਰਟੀ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇ, ਹਰ ਪਿੰਡ ਹਰ ਬੂਥ ਤੱਕ ਪਾਰਟੀ ਨੂੰ ਲਿਜਾਣ ਅਤੇ ਪਾਰਟੀ ਸੰਗਠਨ ਨੂੰ ਪੂਰੇ ਹਲਕੇ 'ਚ ਮਜਬੂਤ ਕੀਤਾ ਜਾਵੇ।ਹਲਕੇ ਦੇ ਸਮੂਹ ਵਰਕਰਾਂ ਵਲੋਂ ਪਾਰਟੀ ਅਬਜ਼ਰਵਰ ਤੇ ਇੰਚਾਰਜ ਅੱਗੇ ਆਪਣੀ ਮੰਗ ਸਹਿਮਤੀ ਨਾਲ ਰੱਖੀ ਕਿ 2022 'ਚ ਪਾਰਟੀ ਟਿਕਟ ਪਾਰਟੀ ਵਰਕਰ ਨੂੰ ਹੀ ਮਿਲੇ ਜੋ ਸਬੰਧਤ ਹਲਕੇ ਦਾ ਹੀ ਵਸਨੀਕ ਹੋਵੇ ਉਨ੍ਹਾਂ ਵਰਕਰਾਂ ਨੂੰ ਵਿਸ਼ਵਾਸ ਦਵਾਇਆ ਕਿ ਪਾਰਟੀ ਟਿਕਟ ਹਲਕੇ ਨਾਲ ਸਬੰਧਤ ਵਰਕਰ ਨੂੰ ਹੀ ਦਿੱਤੀ ਜਾਵੇਗੀ।

ਇਸ ਮੌਕੇ ਇੰਦਰਜੀਤ ਸਿੰਘ ਸੰਧੂ ਹਲਕਾ ਇੰਚਾਰਜ, ਬਲਦੇਵ ਸਿੰਘ ਮੀਤ ਪ੍ਰਧਾਨ, ਰਣਜੋਧ ਸਿੰਘ ਸੀਨੀਅਰ ਆਗੂ, ਪ੍ਰਦੀਪ ਜੋਸ਼ਨ, ਬੰਤ ਸਿੰਘ ਬਲਬੇੜਾ, ਮੋਹਨ ਸਿੰਘ ਧਗੜੌਲੀ, ਜਿਉਣਾ ਸਿੰਘ ਸ਼ੋਸ਼ਲ ਮੀਡੀਆ ਇੰਚਾਰਜ, ਹਨੀ ਮਹਲਾ, ਹਰਪਾਲ ਸਿੰਘ ਹੜਾਣਾ, ਮਾਸਟਰ ਗੁਰਨਾਮ ਸਿੰਘ, ਸ਼ਰਨਜੀਤ ਸਿੰਘ ਢਿਲੋਂ ਸਨੌਰ, ਭਗਵਾਨ ਸਿੰਘ ਦੌਣ ਖ਼ੁਰਦ, ਨਾਜਰ ਸਿੰਘ, ਅਜਾਇਬ ਚਰਾਸੋ, ਕ੍ਰਿਸ਼ਨ ਬਹਿਰੂ, ਹਰਵਿੰਦਰ ਚੂਹਟ, ਬਲਕਾਰ ਸਿੰਘ ਦੂਧਨ ਗੁੱਜਰਾਂ, ਪ੍ਰੀਤੀ ਸਨੌਰ, ਸ਼ਾਮ ਸਿੰਘ ਸਨੌਰ, ਮਨਦੀਪ ਸਿੰਘ ਸਨੌਰ, ਸਤੀਸ਼ ਸ਼ਰਮਾ, ਮਨਜੀਤ ਗਿੱਲ, ਮਹਿੰਦਰ ਸਿੱਧੂ, ਪ੍ਰੀਤੀ ਸਨੌਰ ਮਹਿਲਾ ਆਗੂ, ਰਾਮਕਰਨ ਬਹਿਰੂ, ਮਨਪ੍ਰੀਤ ਮਹਿਮਦਪੁਰ, ਗੁਰਪ੍ਰੀਤ ਬਲਬੇੜਾ, ਦਰਸ਼ਨ ਦੇਵੀਗੜ੍ਹ, ਨਰਿੰਦਰ ਨਾਨਕਸਰ, ਸਤਿੰਦਰ ਹਡਾਣਾ, ਡਾਕਟਰ ਗੁਰਮੀਤ ਸ਼ੇਖੂਪੁਰ ਜਗੀਰ, ਮਾਸਟਰ ਕਸ਼ਮੀਰ ਸਿੰਘ, ਸਤਬੀਰ ਪਰੌੜ੍ਹ ਬਲਜੀਤ ਹਾਂਡਾ, ਭੀਮ ਤਾਜਲਪੁਰ, ਗੁਰਮੀਤ ਸਿੰਘ ਬਾਂਗੜਾਂ, ਹੈਪੀ ਪਹਾੜੀਪੁਰ ਆਦਿ ਹਾਜ਼ਰ ਸਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement