
ਐਂਟੀ ਸਮਲਿੰਗ ਸੈਲ ਲੁਧਿਆਣਾ ਵਲੋਂ ਸ਼ਰਾਬ ਤਸਰਕਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ....
ਲੁਧਿਆਣਾ, 18 ਜੂਨ (ਕਿਰਨਵੀਰ ਸਿੰਘ ਮਾਂਗਟ) : ਐਂਟੀ ਸਮਲਿੰਗ ਸੈਲ ਲੁਧਿਆਣਾ ਵਲੋਂ ਸ਼ਰਾਬ ਤਸਰਕਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਵਿੱਚ 75 ਲੀਟਰ ਘਰ ਦੀ ਸ਼ਰਾਬ ਅਤੇ 15000 ਲੀਟਰ ਲਾਹਣ ਸਮੇਤ ਇਕ ਦੋਸ਼ੀ ਕਾਬੂ ਕੀਤਾ ਅਤੇ ਇਕ ਦੋਸ਼ੀ ਫਰਾਰ ਹੋ ਗਿਆ ਦੋਸ਼ੀਆਂ ਦੀ ਪਹਿਚਾਣ ਅਜੈਬ ਸਿੰਘ ਉਰਫ ਜੈਬਾ ਪਿੰਡ ਅਮੀਰਸ਼ਾਹ ਵਾਲਾ ਅਤੇ ਫਰਾਰ ਦੋਸ਼ੀ ਗੁਰਨਾਮ ਸਿੰਘ ਵਾਸੀ ਪਿੰਡ ਰਜਾਪੁਰ ਦੇ ਰੂਪ ਵਿੱਚ ਹੋਈ।
File
ਪੁਲਿਸ ਨੇ ਦੋਸ਼ੀਆਂ ਤੋਂ ਫੜਿਆ ਗਿਆ ਲਾਹਣ ਸਤਲੁਜ ਦਰਿਆ ਵਿੱਚ ਨਸ਼ਟ ਕੀਤਾ। ਜਾਣਕਾਰੀ ਅਨੁਸਾਰ ਏ ਸੀ ਪੀ ਦੀਪਕ ਪਾਰਿਕ ਆਈ ਪੀ ਐਸ ਦੀ ਪੁਲਿਸ ਟੀਮ ਐਂਟੀ ਸਮਲਿੰਗ ਸ਼ੈਲ ਦੇ ਇੰਸਪੈਕਟਰ ਯਸ਼ਪਾਲ ਸ਼ਰਮਾਂ ਸਬ ਇੰਸਪੈਕਟਕਰ ਕਸ਼ਮੀਰ ਸਿੰਘ ਅਪਣੀ ਪੁਲਿਸ ਟੀਮ ਸਤਲੁਜ ਦਰਿਆ ਵਿੱਚ ਆਉਂਦੇ ਵੱਖ ਵੱਖ ਥਾਵਾਂ ਤੋਂ ਛਾਪਾ ਮਾਰ ਕੇ ਨਜਾਇਜ ਘਰ ਦੀ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਅਤੇ ਇਕ ਦੋਸ਼ੀ ਤਸਕਰ ਨੂੰ ਕਾਬੂ ਕੀਤਾ ਅਤੇ ਇਕ ਦੋਸ਼ੀ ਫਰਾਰ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ ।