ਜਾਂਚ ਟੀਮ ਵਲੋਂ ਕੀਤੇ ਜਾਣ ਵਾਲੇ ਪ੍ਰਗਟਾਵੇ ਆਮ ਲੋਕਾਂ ਲਈ ਹੋਣਗੇ ਰਹੱਸਮਈ
Published : Jun 19, 2020, 8:11 am IST
Updated : Jun 19, 2020, 8:11 am IST
SHARE ARTICLE
behbal kalan kand
behbal kalan kand

'ਬਹਿਬਲ ਗੋਲੀਕਾਂਡ'

ਕੋਟਕਪੂਰਾ, 18 ਜੂਨ (ਗੁਰਿੰਦਰ ਸਿੰਘ) : ਬਹਿਬਲ ਗੋਲੀਕਾਂਡ 'ਚ ਐਸਆਈਟੀ ਵਲੋਂ ਗ੍ਰਿਫਤਾਰ ਕੀਤੇ ਨੋਜਵਾਨ ਵਕੀਲ ਸੁਹੇਲ ਸਿੰਘ ਬਰਾੜ ਦੇ 21 ਜੂਨ ਤੱਕ ਮਿਲੇ ਪੁਲਿਸ ਰਿਮਾਂਡ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਹੁਣ ਬਹਿਬਲ ਗੋਲੀਕਾਂਡ ਦੀ ਕਹਾਣੀ ਨੂੰ ਗਲਤ ਰੰਗਤ ਦੇਣ, ਮ੍ਰਿਤਕ ਨੌਜਵਾਨਾਂ ਦੇ ਪੋਸਟਮਾਰਟਮ ਦੌਰਾਨ ਸਰੀਰ 'ਚੋਂ ਨਿਕਲੀਆਂ ਗੋਲੀਆਂ ਦੀ ਟੈਂਪਰਿੰਗ ਕਰਨ, ਪੁਲਿਸ ਅਤੇ ਸਿਆਸਤਦਾਨਾ ਦੇ ਤਾਲਮੇਲ, ਸਬੂਤ ਖਤਮ ਕਰ ਕੇ ਨਵੇਂ ਸਬੂਤ ਤਿਆਰ ਕਰਨ ਵਰਗੇ ਅਜਿਹੇ ਮਾਮਲਿਆਂ ਦੀ ਤਫਤੀਸ਼ 'ਤੇ ਜੋਰ ਦੇ ਦਿੱਤਾ ਹੈ, ਜੋ ਆਮ ਲੋਕਾਂ ਲਈ ਬੜੇ ਰਹੱਸਮਈ ਅਤੇ ਅਸਚਰਜ ਹੋਣਗੇ।

ਜਾਂਚ ਟੀਮ ਵਲੋਂ ਅਦਾਲਤ 'ਚ ਪੇਸ਼ ਕੀਤੀ ਚਲਾਨ ਰਿਪੋਰਟ 'ਚ ਪਹਿਲਾਂ ਹੀ ਦਾਅਵਾ ਕੀਤਾ ਜਾ ਚੁੱਕਾ ਹੈ ਕਿ ਪੁਲਿਸ ਨੇ ਧਰਨਾਕਾਰੀਆਂ ਵਲੋਂ ਪਹਿਲਾਂ ਫਾਇਰਿੰਗ ਕਰਨ, ਐਸਐਸਪੀ ਦੀ ਪਾਇਲਟ ਗੱਡੀ ਉੱਪਰ ਫਾਇਰਿੰਗ ਕਰਕੇ ਨੁਕਸਾਨ ਪਹੁੰਚਾਉਣ, ਆਤਮ ਰੱਖਿਆ ਲਈ ਪੁਲਿਸ ਵਲੋਂ ਗੋਲੀ ਚਲਾਉਣ, ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲੱਗਣ ਵਰਗੀਆਂ ਸਾਰੀਆਂ ਕਹਾਣੀਆਂ ਝੂਠੀਆਂ ਤੇ ਫ਼ਰਜ਼ੀ ਸਨ।

ਕਿਉਂਕਿ ਜਾਂਚ ਟੀਮ ਕੋਲ ਮੌਕੇ ਦੇ ਗਵਾਹਾਂ ਵਲੋਂ ਦਿੱਤੇ ਬਿਆਨਾ 'ਚ ਸਪੱਸ਼ਟ ਹੋ ਚੁੱਕਾ ਹੈ ਕਿ ਪੁਲਿਸ ਨੇ ਆਪਣੀ ਆਤਮ ਰੱਖਿਆ ਲਈ ਧਰਨਾਕਾਰੀਆਂ 'ਤੇ ਗੋਲੀ ਨਹੀਂ ਚਲਾਈ, ਸਗੋਂ ਸ਼ਾਂਤਮਈ ਧਰਨੇ 'ਤੇ ਬੈਠੇ ਧਰਨਕਾਰੀਆਂ ਉੱਪਰ ਫਾਇਰਿੰਗ ਕਰਕੇ ਦੋ ਨੌਜਵਾਨਾ ਨੂੰ ਮਾਰ ਦਿੱਤਾ ਅਤੇ ਕੁਝ ਜ਼ਖ਼ਮੀ ਹੋ ਗਏ। ਪੁਲਿਸ ਨੇ ਖੁਦ ਆਪਣੀ ਜਿਪਸੀ ਉੱਪਰ ਗੋਲੀਆਂ ਮਾਰ ਕੇ ਝੂਠੀ ਕਹਾਣੀ ਘੜੀ ਤਾਂ ਕਿ ਸਾਰਾ ਦੋਸ਼ ਆਮ ਲੋਕਾਂ ਅਰਥਾਤ ਧਰਨਾਕਾਰੀਆਂ 'ਤੇ ਆ ਜਾਵੇ।

File PhotoFile Photo

ਪੁਲਿਸ ਰਿਮਾਂਡ ਲੈਣ ਤੋਂ ਪਹਿਲਾਂ ਸੁਹੇਲ ਸਿੰਘ ਬਰਾੜ ਦਾ ਕੋਰੋਨਾ ਵਾਇਰਸ ਦੀ ਜਾਂਚ ਸਬੰਧੀ ਸੈਂਪਲ ਲੈਣ ਲਈ ਮੈਡੀਕਲ ਚੈੱਕਅਪ ਵੀ ਕਰਵਾਇਆ ਗਿਆ। ਜਾਂਚ ਟੀਮ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਸਰਕਾਰੀ ਜਿਪਸੀ 'ਚ ਗੋਲੀਆਂ ਐਸ.ਪੀ. ਬਿਕਰਮਜੀਤ ਸਿੰਘ ਵਲੋਂ ਮਾਰੀਆਂ ਗਈਆਂ ਅਤੇ ਇਹ ਸਾਰੀ ਕਾਰਵਾਈ ਰਾਤ ਸਮੇਂ ਸੁਹੇਲ ਸਿੰਘ ਦੇ ਘਰ ਹੋਈ। ਸੂਤਰਾਂ ਮੁਤਾਬਿਕ ਹੁਣ ਜਾਂਚ ਟੀਮ ਸੁਹੇਲ ਸਿੰਘ ਬਰਾੜ ਅਤੇ ਐਸ.ਪੀ. ਬਿਕਰਮਜੀਤ ਸਿੰਘ ਨੂੰ ਆਹਮੋ ਸਾਹਮਣੇ ਬਿਠਾ ਕੇ ਵੀ ਪੁੱਛਗਿੱਛ ਕਰ ਸਕਦੀ ਹੈ।

ਜਾਂਚ ਟੀਮ ਕੋਲ ਆਏ ਗਵਾਹਾਂ ਦੇ ਬਿਆਨਾ ਮੁਤਾਬਿਕ ਪੁਲਿਸ ਦੀ ਜਿਪਸੀ 'ਤੇ ਗੋਲੀਆਂ ਮਾਰਨ ਦਾ ਸਬੰਧ ਪੰਕਜ ਮੋਟਰਜ਼ ਫਰੀਦਕੋਟ ਦੇ ਮੁਲਾਜ਼ਮਾਂ ਨਾਲ ਵੀ ਜੁੜਿਆ ਹੋਇਆ ਹੈ। ਹੁਣ ਜਾਂਚ ਟੀਮ ਵਲੋਂ ਪੰਕਜ ਮੋਟਰਜ਼ ਦੇ ਮੁਲਾਜਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰਨ ਦੀ ਖਬਰ ਵੀ ਮਿਲ ਰਹੀ ਹੈ। ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਕ੍ਰਮਵਾਰ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਅਤੇ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਮੁਤਾਬਿਕ ਉਨਾਂ ਨੂੰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਕੀਤੀ ਜਾ ਰਹੀ ਜਾਂਚ ਉੱਪਰ ਪੂਰਾ ਭਰੋਸਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement