
ਫਿਰੋਜ਼ਪੁਰ ਵਿਚ ਨਹਿਰ ਵਿਚ ਫੁੱਟ ਪੈਣ ਕਾਰਨ ਕਿਸਾਨਾਂ ਦੀ 200 ਏਕੜ ਫਸਲ ਖਰਾਬ ਹੋ ਗਈ ਹੈ।
ਫਿਰੋਜ਼ਪੁਰ : ਕਰੋਨਾ ਵਾਇਰਸ ਦੇ ਕਰਕੇ ਪਹਿਲਾਂ ਹੀ ਕਿਸਾਨਾਂ ਨੂੰ ਇਸ ਸਾਲ ਵੱਡਾ ਨੁਕਸਾਨ ਝੱਲਣਾ ਪਿਆ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿਚ ਨਹਿਰ ਵਿਚ ਫੁੱਟ ਪੈਣ ਕਾਰਨ ਕਿਸਾਨਾਂ ਦੀ 200 ਏਕੜ ਫਸਲ ਖਰਾਬ ਹੋ ਗਈ ਹੈ। ਦਰਅਸਲ ਫਿਰੋਜਪੁਰ ਦੇ ਕਸਬੇ ਮਮਦੋਟ ਵਿਚ ਲੂਧਰ ਨਹਿਰ ਵਿਚ 40 ਫੁੱਟ ਦਾ ਪਾੜ ਪੈਣ ਨਾਲ ਕਿਸਾਨਾਂ ਦੀ 200 ਏਕੜ ਵਿਚ ਖੜ੍ਹੀ ਝੋਨੇ ਦੀ ਫਸਲ ਨੁਕਸਾਨੀ ਗਈ ਹੈ।
photo
200 ਏਕੜ ਵਿਚ ਪੂਰੀ ਤਰ੍ਹਾਂ ਪਾਣੀ ਭਰ ਚੁੱਕਾ ਹੈ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਤੇ ਦੋਸ਼ ਲਾਉਂਦਿਆਂ ਕਿਹਾ ਗਿਆ ਕਿ ਮਮਦੋਟ ਵਿਚ ਚਾਰ ਨਹਿਰਾਂ ਹਨ ਅਤੇ ਨਹਿਰੀ ਵਿਭਾਗ ਵੱਲੋਂ ਸਮੇਂ ਰਹਿੰਦੇ ਇਨ੍ਹਾਂ ਦੀ ਸਫਾਈ ਨਹੀਂ ਕੀਤੀ ਜਾਂਦੀਂ ਜਿਸ ਕਰਕੇ ਹਰ ਸਾਲ ਇਹ ਨਹਿਰਾਂ ਟੁੱਟਦੀਆਂ ਹਨ
photo
ਅਤੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਇਹ ਵੀ ਕਿਹਾ ਕਿ ਨਹਿਰ ਰਾਤ 12 ਵਜੇ ਦੀ ਟੁੱਟੀਆ ਹੋਈ ਹੈ ਤੇ ਕੋਈ ਵੀ ਅਧਿਕਾਰੀ ਇਥੇ ਨਹੀਂ ਆਇਆ ਹੈ। ਉਧਰ ਇੱਥੇ ਪੁੱਜੇ ਨਹਿਰੀ ਵਿਭਾਗ ਦੇ ਜੇਈ ਅਵਤਾਰ ਸਿੰਘ ਨੇ ਦੱਸਿਆ ਕਿ ਕਿਸੇ ਵਿਅਕਤੀ ਵੱਲੋਂ ਸ਼ਰਾਰਤ ਕਰਕੇ ਇਸ ਨਹਿਰ ਨੂੰ ਤੋੜਿਆ ਗਿਆ ਹੈ ਅਤੇ ਹੁਣ ਜੇਸੀਬੀ ਅਤੇ ਲੇਬਰ ਦੀ ਮਦਦ ਨਾਲ ਇਸ ਦੀ ਮੁਰੰਮਤ ਕੀਤੀ ਜਾਵੇਗੀ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।