ਨਾਜਾਇਜ਼ ਸਬੰਧਾਂ 'ਚ ਅੜਿੱਕਾ ਬਣੀ ਸੱਸ ਦਾ ਨੂੰਹ ਵਲੋਂ ਕਤਲ
Published : Jun 19, 2020, 9:28 am IST
Updated : Jun 19, 2020, 9:28 am IST
SHARE ARTICLE
File
File

ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦਾ ਪਿੰਡ ਛੰਨਾਂ ਸ਼ੇਰ ਸਿੰਘ ਵਿਖੇ ਬੀਤੇ ਦਿਨੀਂ 58 ਸਾਲਾ ਔਰਤ....

ਸੁਲਤਾਨਪੁਰ ਲੋਧੀ, 18 ਜੂਨ (ਪਪ) : ਥਾਣਾ ਤਲਵੰਡੀ ਚੌਧਰੀਆਂ ਦੇ ਅਧੀਨ ਆਉਂਦਾ ਪਿੰਡ ਛੰਨਾਂ ਸ਼ੇਰ ਸਿੰਘ ਵਿਖੇ ਬੀਤੇ ਦਿਨੀਂ 58 ਸਾਲਾ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਜਸਵੀਰ ਸਿੰਘ ਨੇ ਦਸਿਆ ਕਿ ਕੁੰਦਨ ਸਿੰਘ ਪੁੱਤਰ ਜੱਲੂ ਸਿੰਘ ਵਾਸੀ ਛੰਨਾਂ ਸ਼ੇਰ ਸਿੰਘ ਦਾ ਲੜਕਾ ਰਾਜ ਸਿੰਘ ਤੇ ਉਨ੍ਹਾਂ ਦੇ ਹੀ ਪਿੰਡ ਦਾ ਧਾਰਾ ਸਿੰਘ ਪੁੱਤਰ ਸਾਧੂ ਸਿੰਘ ਦੋਵੇਂ ਦੋਸਤ ਸਨ।

ਰਾਜ ਸਿੰਘ ਦੀ ਪਤਨੀ ਸਿਮਰ ਕੌਰ ਦੇ ਧਾਰਾ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ। ਕੁੰਦਨ ਸਿੰਘ ਦੀ ਪਤਨੀ ਪ੍ਰਕਾਸ਼ ਕੌਰ (ਸਿਮਰ ਕੌਰ ਦੀ ਸੱਸ) ਨੂੰ ਇਨ੍ਹਾਂ ਦੋਵਾਂ ਦੇ ਨਾਜਾਇਜ਼ ਸਬੰਧਾਂ ਦਾ ਪਤਾ ਲੱਗਣ 'ਤੇ ਉਹ ਅਕਸਰ ਹੀ ਧਾਰਾ ਸਿੰਘ ਨੂੰ ਘਰ ਆਉਣ ਤੋਂ ਰੋਕਦੀ ਰਹਿੰਦੀ ਸੀ ਤੇ ਨੂੰਹ ਸਿਮਰ ਕੌਰ ਨੂੰ ਵੀ ਅਜਿਹਾ ਨਾ ਕਰਨ ਲਈ ਸਮਝਾਉਂਦੀ ਸੀ ਪਰ ਧਾਰਾ ਸਿੰਘ ਤੇ ਸਿਮਰ ਕੌਰ ਅਪਣੀਆਂ ਹਰਕਤਾਂ ਤੋਂ ਬਾਜ ਨਾ ਆਏ। ਇਸ ਗੱਲ ਨੂੰ ਲੈ ਕੇ ਮ੍ਰਿਤਕਾ ਪ੍ਰਕਾਸ਼ ਕੌਰ ਦੀ ਧਾਰਾ ਸਿੰਘ ਅਤੇ ਸਿਮਰ ਕੌਰ ਨਾਲ ਲੜਾਈ ਹੋ ਗਈ, ਜਿਸ 'ਤੇ ਇਨਾਂ ਦੋਹਾਂ ਨੇ ਰਲ ਕੇ ਪ੍ਰਕਾਸ਼ ਕੌਰ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ, ਜੋ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿਤੀ ਹੈ ਅਤੇ ਦੋਹਾਂ ਦੋਸ਼ੀਆਂ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਸਿਮਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਦੋਸ਼ੀ ਧਾਰਾ ਸਿੰਘ ਹਾਲੇ ਫਰਾਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement