ਢਾਈ ਲੱਖ ਰੁਪਏ ਕਿਲੋ ਦੀ ਕੀਮਤ
Published : Jun 19, 2021, 2:59 am IST
Updated : Jun 19, 2021, 2:59 am IST
SHARE ARTICLE
image
image

ਢਾਈ ਲੱਖ ਰੁਪਏ ਕਿਲੋ ਦੀ ਕੀਮਤ

ਸੁਰੱਖਿਆ ਲਈ ਮਾਲਕ ਨੇ ਲਾਏ 3 

ਮੱਧ ਪ੍ਰਦੇਸ਼, 18 ਜੂਨ : ਮੱਧ ਪ੍ਰਦੇਸ ਦੇ ਜਬਲਪੁਰ ਵਿਚ ਅੰਬਾਂ ਦੇ ਬਾਗ਼ ਦੇ ਮਾਲਕ ਨੇ ਬਾਗ਼ ਦੀ ਰਾਖੀ ਲਈ ਲਈ ਤਿੰਨ ਸੁਰਖਿਆ ਗਾਰਡ ਅਤੇ 9 ਕੁੱਤੇ ਲਗਾਏ ਹੋਏ ਹਨ। ਖਾਸ ਕਿਸਮ ਦਾ ਅੰਬ ਮੂਲਤ ਜਾਪਾਨ ਵਿਚ ਪਾਇਆ ਜਾਂਦਾ ਹੈ। ਜਬਲਪੁਰ ਦੇ ਇਸ ਬਾਗ਼ ਵਿਚ ਲੱਗੇ ਅੰਬਾਂ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੱਸੀ ਜਾਂਦੀ ਹੈ।
ਅੰਬਾਂ ਦੀ ਮਹਿੰਗੀ ਕੀਮਤ ਹੋਣ ਕਾਰਨ ਇਸ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਅੰਬਾਂ ਦੀ ਰਾਖੀ ਲਈ ਦਿਨ ਵਿਚ 24 ਘੰਟੇ ਕੁੱਤੇ ਅਤੇ ਗਾਰਡ ਤਾਇਨਾਤ ਕੀਤੇ ਗਏ ਹਨ।
ਬਗੀਚੇ ਦੇ ਮਾਲਕ ਸੰਕਲਪ ਨੇ ਦਸਿਆ ਕਿ ਇਸ ਜਾਪਾਨੀ ਅੰਬ ਦਾ ਨਾਮ ਟਾਇਓ ਨੋ ਟਮੈਂਗੋ ਹੈ, ਇਸ ਨੂੰ  ਸੂਰਜ ਦਾ ਅੰਡਾ ਵੀ ਕਿਹਾ ਜਾਂਦਾ ਹੈ।  ਸੰਕਲਪ ਦਸਦੇ ਹਨ ਕਿ ਇਹ ਅੰਬ ਪਿਛਲੇ ਦਿਨੀਂ ਕਾਫ਼ੀ ਚਰਚਾ ਵਿਚ ਆਇਆ ਸੀ। ਜਿਸ ਕਾਰਨ ਉਸ ਦੇ ਬਾਗ ਦੇ ਅੰਬ ਚੋਰੀ ਹੋ ਗਏ ਸਨ। ਇਸ ਲਈ ਉਹ ਇਨ੍ਹਾਂ ਕੀਮਤੀ ਅੰਬਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਸੁਰੱਖਿਆ ’ਤੇ ਵਧੇਰੇ ਪੈਸਾ ਖਰਚ ਕਰ ਰਹੇ ਹਨ।
ਜਦੋਂ ਇਹ ਅੰਬ ਪੂਰੀ ਤਰ੍ਹਾਂ ਪੱਕ ਜਾਂਦਾ ਹੈ, ਤਾਂ ਇਹ ਹਲਕਾ ਲਾਲ ਅਤੇ ਪੀਲਾ ਹੁੰਦਾ ਹੈ ਅਤੇ ਇਸ ਦਾ ਭਾਰ ਲਗਭਗ 900 ਗ੍ਰਾਮ ਤਕ ਪਹੁੰਚ ਜਾਂਦਾ ਹੈ। ਇਸ ਵਿਚ ਫਾਈਬਰ ਨਹੀਂ ਪਾਇਆ ਜਾਂਦਾ ਅਤੇ ਖਾਣ  ਵਿਚ ਵੀ ਬਹੁਤ ਮਿੱਠਾ ਹੁੰਦਾ ਹੈ। ਅੰਬ ਦੀ ਇਹ ਜਾਤੀ ਜਾਪਾਨ ਵਿਚ ਇਕ ਸੁਰੱਖਿਅਤ ਵਾਤਾਵਰਣ ਵਿਚ ਉਗਾਈ ਜਾਂਦੀ ਹੈ, ਪਰ ਸੰਕਲਪ ਨੇ ਇਸ ਨੂੰ ਅਪਣੀ ਬੰਜਰ ਧਰਤੀ ਉਤੇ ਖੁਲ੍ਹੇ ਵਾਤਾਵਰਣ ਵਿਚ ਉਗਾਇਆ।
ਬਗੀਚੇ ਦੇ ਮਾਲਕ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਉਸ ਨੇ 4 ਏਕੜ ਦੇ ਬਗੀਚੇ ਵਿਚ ਅੰਬ ਦੇ ਕੁੱਝ ਰੁੱਖ ਲਗਾਏ ਸਨ। 
ਹੁਣ ਉਸ ਦੇ ਬਾਗ ਵਿਚ 14 ਹਾਈਬਿ੍ਰਡ ਅਤੇ ਛੇ ਵਿਦੇਸ਼ੀ ਕਿਸਮਾਂ ਦੇ ਅੰਬ ਹਨ। ਇਸ ਦੇ ਨਾਲ ਹੀ ਜਾਪਾਨੀ ਮੀਡੀਆ ਦੀ ਰੀਪੋਰਟ ਅਨੁਸਾਰ ਇਹ ਅੰਬ ਦੁਨੀਆ ਦਾ ਸੱਭ ਤੋਂ ਮਹਿੰਗਾ ਅੰਬ ਮੰਨਿਆ ਜਾਂਦਾ ਹੈ। ਪਿਛਲੇ ਸਾਲ ਇਸ ਅੰਬ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਢਾਈ ਲੱਖ ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਗਈ ਸੀ।    
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement