
ਭਾਰਤ 'ਚ ਅਕਤੂਬਰ ਤਕ ਦਸਤਕ ਦੇ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ
ਸਿਹਤ ਮਾਹਰਾਂ ਨੇ ਦਿਤੀ ਚਿਤਾਵਨੀ
ਬੇਂਗਲੁਰੂ, 18 ਜੂਨ : ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ | ਦੇਸ਼ ਦੇ ਸਿਹਤ ਮਾਹਰਾਂ ਦੇ ਇਕ ਦਲ ਨੇ ਅਕਤੂਬਰ ਤਕ ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਜਤਾਈ ਹੈ |
ਮਾਹਰਾਂ ਅਨੁਸਾਰ ਅਕਤੂਬਰ ਤਕ ਭਾਰਤ 'ਚ ਕੋਰੋਨਾ ਵਾਇਰਸ ਇਨਫ਼ੈਕਸ਼ਨ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ | ਹਾਲਾਂਕਿ ਸਿਹਤ ਮਾਹਰਾਂ ਨੇ ਕਿਹਾ ਹੈ ਕਿ ਇਹ ਭਾਰਤ 'ਚ ਆਈ ਦੂਜੀ ਕੋਰੋਨਾ ਲਹਿਰ ਦੇ ਮੁਕਾਬਲੇ ਵਧ ਕੰਟਰੋਲ ਹੇਠ ਹੋਵੇਗੀ ਪਰ ਇਸ ਤੀਜੀ ਲਹਿਰ ਦੇ ਕਾਰਨ ਹੁਣ ਦੇਸ਼ 'ਚ ਕੋਰੋਨਾ ਇਨਫ਼ੈਕਸ਼ਨ ਇਕ ਹੋਰ ਸਾਲ ਤਕ ਬਣੀ ਰਹਿ ਸਕਦੀ ਹੈ | ਵਿਗਿਆਨੀਆਂ, ਵਿਰੋਲੋਜਿਸਟ, ਮਹਾਮਾਰੀ ਵਿਗਿਆਨੀਆਂ ਤੇ ਪ੍ਰੋਫੈਸਰਾਂ ਦੇ 3-17 ਜੂਨ ਦੇ ਸਨੈਪ ਸਰਵੇਖਣ ਤੋਂ ਪਤਾ ਲਗਿਆ ਹੈ ਕਿ ਭਾਰਤ 'ਚ ਟੀਕਾਕਰਨ 'ਚ ਮਹੱਤਵਪੂਰਨ ਤੇਜ਼ੀ ਆਉਣਾ ਤੀਜੀ ਲਹਿਰ ਦੇ ਪ੍ਰਕੋਪ ਨੂੰ ਥੋੜਾ ਘੱਟ ਕਰ ਦੇਵੇਗਾ | ਭਾਰਤ 'ਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਭਵਿੱਖਬਾਣੀ ਕਰਨ ਵਾਲਿਆਂ 'ਚੋਂ 85 ਫ਼ੀ ਸਦੀ ਜਾਂ 21 ਤੋਂ ਵਧ ਸਿਹਤ ਮਾਹਰਾਂ ਨੇ ਕਿਹਾ ਕਿ ਅਗਲੀ ਲਹਿਰ ਅਕਤੂਬਰ ਤਕ ਆਵੇਗੀ |
ਤਿੰਨ ਲੋਕਾਂ ਨੇ ਅਗੱਸਤ ਦੀ ਸ਼ੁਰੂਆਤ 'ਚ ਤੇ ਹੋਰ 12 ਲੋਕਾਂ ਨੇ ਸਤੰਬਰ 'ਚ ਇਸ ਦੀ ਭਵਿੱਖਬਾਣੀ ਕੀਤੀ ਹੈ | ਬਾਕੀ ਬਚੇ ਤਿੰਨ ਲੋਕਾਂ ਨੇ ਨਵੰਬਰ ਤੋਂ ਫ਼ਰਵਰੀ ਵਿਚਕਾਰ ਭਾਰਤ 'ਚ ਕੋਰੋਨਾ imageਦੀ ਤੀਜੀ ਲਹਿਰ ਦੀ ਸੰਭਾਵਨਾ ਜਤਾਈ ਹੈ | (ਪੀ.ਟੀ.ਆਈ)