
ਅੱਜ ਫਿਰ ਵਧੀਆਂ ਪਟਰੌਲ-ਡੀਜ਼ਲ ਦੀਆਂ ਕੀਮਤਾਂ
ਨਵੀਂ ਦਿੱਲੀ, 18 ਜੂਨ : ਸਰਕਾਰੀ ਤੇਲ ਕੰਪਨੀਆਂ ਵਲੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਫਿਰ ਵਾਧਾ ਕੀਤਾ ਗਿਆ ਹੈ | ਅੱਜ ਡੀਜ਼ਲ ਦੀਆਂ ਕੀਮਤਾਂ ਵਿਚ 28 ਤੋਂ 30 ਪੈਸੇ ਦਾ ਵਾਧਾ ਹੋਇਆ ਜਦਕਿ ਪਟਰੌਲ ਦੀ ਕੀਮਤ ਵੀ 26 ਤੋਂ 27 ਪੈਸੇ ਵਧ ਗਈ ਹੈ | 4 ਮਈ ਤੋਂ ਹੁਣ ਤਕ ਪਟਰੌਲ 6.57 ਰੁਪਏ ਅਤੇ ਡੀਜ਼ਲ 6.96 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ | ਅੱਜ ਦਿੱਲੀ ਵਿਚ ਪਟਰੌਲ ਦੀ ਕੀਮਤ 96.93 ਰੁਪਏ ਹੈ ਜਦਕਿ ਡੀਜ਼ਲ ਦੀ ਕੀਮਤ 87.69 ਰੁਪਏ ਪ੍ਰਤੀ ਲੀਟਰ ਹੋ ਗਈ ਹੈ | ਮੁੰਬਈ ਵਿਚ ਪਟਰੌਲ ਦੀ ਕੀਮਤ 103.08 ਰੁਪਏ ਹੈ ਅਤੇ ਡੀਜ਼ਲ ਦੀ ਕੀਮਤ 95.14 ਰੁਪਏ ਪ੍ਰਤੀ ਲੀਟਰ ਹੈ | ਰਾਜਸਥਾਨ ਵਿਚ, ਡੀਜ਼ਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਈ | ਚੰਡੀਗੜ੍ਹ ਵਿਚ ਪਟਰੌਲ 92.96 ਰੁਪਏ ਹੈ ਜਦਕਿ ਡੀਜ਼ਲ 87.05 ਰੁਪਏ ਵਿਕ ਰਿਹਾ ਹੈ | ਇਸ ਦੇ ਨਾਲ ਹੀ ਮੁਹਾਲੀ ਵਿਚ ਪਟਰੌਲ ਦੀ ਕੀਮਤ 98.82 ਰੁਪਏ ਅਤੇ ਡੀਜ਼ਲ ਦੀ ਕੀਮਤ 90.36 ਰੁਪਏ ਪ੍ਰਤੀ ਲੀਟਰ ਹੈ | (ਪੀ.ਟੀ.ਆਈ)