ਦੋ ਪੰਜਾਬਣਾਂ ਨੇ ਅਮਰੀਕਾ ਅਤੇ ਇਟਲੀ ’ਚ ਨਾਮ ਕੀਤਾ ਰੌਸ਼ਨ
Published : Jun 19, 2021, 1:28 am IST
Updated : Jun 19, 2021, 1:28 am IST
SHARE ARTICLE
image
image

ਦੋ ਪੰਜਾਬਣਾਂ ਨੇ ਅਮਰੀਕਾ ਅਤੇ ਇਟਲੀ ’ਚ ਨਾਮ ਕੀਤਾ ਰੌਸ਼ਨ

ਕੈਲੀਫੋਰਨੀਆ, 18 ਜੂਨ : ਦੇਸ਼ਾਂ-ਵਿਦੇਸ਼ਾਂ ’ਚ ਪੰਜਾਬੀ ਅਪਣੀ ਚੜ੍ਹਤ ਦੇ ਝੰਡੇ ਗੱਡਦੇ ਰਹੇ ਹਨ ਅਤੇ ਹੁਣ ਇਸੇ ਸਿਲਸਿਲੇ ਨੂੰ ਜਾਰੀ ਰਖਦਿਆਂ ਪੰਜਾਬੀ ਮੂਲ ਦੀ ਧੀ ਸਬਰੀਨਾ ਸਿੰਘ ਨੇ ਵੀ ਅਪਣੇ ਨਾਮ ਦੇ ਨਾਲ ਨਾਲ ਪੰਜਾਬੀਆਂ ਦਾ ਨਾਂ ਵੀ ਰੌਸ਼ਨ ਕੀਤਾ ਹੈ। ਦਰਅਸਲ ਕੈਲੀਫੋਰਨੀਆ ਦੀ ਐਪਲਵੈਲੀ ਤੋਂ ਸਬਰੀਨਾ ਸਿੰਘ ਦੀ ਅਮਰੀਕੀ ਫ਼ੌਜ ਵਿਚ ਬਤੌਰ ਕੈਮੀਕਲ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਸਬਰੀਨਾ ਦੇ ਪਿਤਾ ਕੇਵਲ ਸਿੰਘ ਗਿੱਲ ਅਤੇ ਮਾਤਾ ਲੌਰਡਸ ਸਿੰਘ ਨੇ ਅਮਰੀਕੀ ਫ਼ੌਜ ’ਚ ਸਬਰੀਨਾ ਦੀ ਨਿਯੁਕਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਪਣੀ ਧੀ ’ਤੇ ਬਹੁਤ ਮਾਣ ਹੈ। ਕੇਵਲ ਸਿੰਘ ਗਿੱਲ ਪੰਜਾਬ ਦੇ ਪਿੰਡ ਦੇਸਲਪੁਰ, ਜ਼ਿਲ੍ਹਾ ਜਲੰਧਰ ਨਾਲ ਸਬੰਧਤ ਹਨ।
   ਇਸੇ ਤਰ੍ਹਾਂ ਇਟਲੀ ਦੇ ਮਿਲਾਨ ਵਿਚ ਪੰਜਾਬ ਦੀ ਧੀ ਮਹਿਕਪ੍ਰੀਤ ਸੰਧੂ ਨੇ ਨਾਬਾ ਇੰਟਰਨੈਸ਼ਨਲ ਐਕਡਮੀ ਆਫ਼ ਆਰਟ ਐਂਡ ਡਿਜਾਇਨ ਯੂਨੀਵਰਸਟੀ ਤੋਂ ਫ਼ੈਸਨ ਡਿਜਾਇਨ ਦਾ ਕੋਰਸ 100/100 ਨੰਬਰ ਲੈ ਕੇ ਟਾਪ ਕੀਤਾ ਹੈ। ਨਾਬਾ ਇੰਟਰਨੈਸ਼ਨਲ ਐਕਡਮੀ ਆਫ਼ ਆਰਟ ਐਂਡ ਡਿਜ਼ਾਈਨ ਯੂਨੀਵਰਸਟੀ ਮਿਲਾਨ ’ਚ ਮਹਿਕਪ੍ਰੀਤ ਸੰਧੂ ਪਹਿਲੀ ਪੰਜਾਬਣ ਹੈ ਜਿਸ ਨੇ ਕਈ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਮਹਿਕਪ੍ਰੀਤ ਦੀ ਇਸ ਪ੍ਰਾਪਤੀ ਨਾਲ ਇਟਲੀ ’ਚ ਉਸਦੇ ਮਾਪਿਆਂ ਅਤੇ ਇਥੇ ਵਸਦੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਂ ਰੌਸ਼ਨ ਹੋਇਆ ਹੈ। ਮਹਿਕਪ੍ਰੀਤ ਸੰਧੂ ਆਪਣੇ ਪਿਤਾ ਪਰਵਿੰਦਰ ਸਿੰਘ ਸੰਧੂ, ਮਾਤਾ ਸੁੱਖਜਿੰਦਰ ਜੀਤ ਕੌਰ ਤੇ ਭੈਣ ਜੋਬਨਪ੍ਰੀਤ ਸੰਧੂ ਨਾਲ ਇਟਲੀ ਦੇ ਜ਼ਿਲ੍ਹਾ ਕਰੇਮੋਨਾ ਵਿਖੇ ਰਹਿ ਰਹੀ ਹੈ। ਮਹਿਕਪ੍ਰੀਤ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਪਿੰਡ ਖਲੋਰ ਨਾਲ ਜੁੜਿਆ ਹੋਇਆ ਹੈ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement