ਜੂਨ 'ਚ ਕੋਰੋਨਾ ਨੇ ਫੜੀ ਰਫ਼ਤਾਰ, 18 ਦਿਨਾਂ 'ਚ ਮਿਲੇ 187 ਮਰੀਜ਼ , 4 ਲੋਕਾਂ ਨੇ ਤੋੜਿਆ ਦਮ
Published : Jun 19, 2022, 12:10 pm IST
Updated : Jun 19, 2022, 12:10 pm IST
SHARE ARTICLE
corona virus
corona virus

ਕੋਰੋਨਾ ਇਕ ਵਾਰ ਫਿਰ ਆਪਣੇ ਪੈਰ ਪਸਾਰ ਰਿਹਾ ਹੈ

 

ਲੁਧਿਆਣਾ  : ਲੁਧਿਆਣਾ ਸ਼ਹਿਰ ਵਿੱਚ ਕੋਰੋਨਾ ਨੇ ਇਕ ਵਾਰ ਫਿਰ ਰਫਤਾਰ ਫੜ ਲਈ ਹੈ। ਜੂਨ ਮਹੀਨੇ 'ਚ ਪਿਛਲੇ ਮਹੀਨੇ ਦੇ ਮੁਕਾਬਲੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਗਈ ਹੈ। ਲੁਧਿਆਣਾ ਵਿੱਚ ਲਗਾਤਾਰ ਕੋਰੋਨਾ ਦੇ ਮਰੀਜ਼ ਮਿਲ ਰਹੇ ਹਨ। ਸ਼ਨੀਵਾਰ ਨੂੰ ਲੁਧਿਆਣਾ 'ਚ 19 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੇ ਨਾਲ ਹੀ 3 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਮਰੀਜ਼ ਸਨ।

 

Corona caseCorona case

ਦੱਸ ਦੇਈਏ ਕਿ ਇਸ ਮਹੀਨੇ ਵਿੱਚ ਹੁਣ ਤੱਕ 4 ਲੁਧਿਆਣਾ ਵਾਸੀਆਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਲੋਕ ਲਾਪਰਵਾਹ ਹਨ। ਲੋਕਾਂ ਵਿੱਚ ਕਰੋਨਾ ਦਾ ਕੋਈ ਡਰ ਨਹੀਂ ਹੈ। ਜੂਨ ਦੇ 18 ਦਿਨਾਂ ਦੌਰਾਨ ਹੁਣ ਤੱਕ ਲੁਧਿਆਣਾ ਵਿੱਚ 187 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। 165 ਮਰੀਜ਼ ਲੁਧਿਆਣਾ ਅਤੇ 22 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਐਤਵਾਰ ਨੂੰ ਇਕ ਮਰੀਜ਼ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ।

Coronavirus Punjab updateCoronavirus Punjab update

ਮ੍ਰਿਤਕ ਸਲੇਮ ਟਾਬਰੀ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਮਰੀਜ਼ ਨੂੰ ਦਿਲ ਦੀ ਬੀਮਾਰੀ ਵੀ ਸੀ।ਹੁਣ ਤੱਕ ਲੁਧਿਆਣਾ ਦੇ 2284 ਮਰੀਜ਼ਾਂ ਦੀ ਕੋਵਿਡ ਨਾਲ ਮੌਤ ਹੋ ਚੁੱਕੀ ਹੈ। ਲੁਧਿਆਣਾ ਵਿੱਚ ਸੰਕਰਮਿਤ 110113 ਵਿੱਚੋਂ 107697 ਸਿਹਤਮੰਦ ਹੋ ਗਏ ਹਨ।

 

corona corona

ਦੂਜੇ ਪਾਸੇ ਸਵਾਈਨ ਫਲੂ ਨੇ ਵੀ ਇਨਫੈਕਸ਼ਨ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਸਵਾਈਨ ਫਲੂ ਦੇ 2 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਅਨੁਸਾਰ ਜੇਕਰ ਤੁਸੀਂ ਸਵਾਈਨ ਫਲੂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਸਾਫ਼-ਸਫ਼ਾਈ ਵੱਲ ਧਿਆਨ ਦਿਓ, ਖੰਘ ਜਾਂ ਛਿੱਕਦੇ ਸਮੇਂ ਟਿਸ਼ੂ ਦੀ ਵਰਤੋਂ ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement