
'ਅਗਨੀਪਥ' ਫ਼ੌਜ ਭਰਤੀ ਯੋਜਨਾ ਦੇ ਵਿਰੋਧ 'ਚ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੋਈ ਭੰਨ-ਤੋੜ
ਲੁਧਿਆਣਾ, 18 ਜੂਨ (ਆਰ.ਪੀ. ਸਿੰਘ, ਰਾਣਾ ਮੱਲ ਤੇਜੀ) : ਕੇਂਦਰ ਸਰਕਾਰ ਦੀ ਅਗਨੀਪਥ ਫ਼ੌਜ਼ ਭਰਤੀ ਯੋਜਨਾ ਨੂੰ ਲੈ ਕੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਵਿਰੋਧ ਪ੍ਰਗਟ ਕੀਤਾ ਗਿਆ ਅਤੇ ਕੱੁਝ ਸ਼ਰਾਰਤੀ ਅਨਸਰਾਂ ਵਲੋਂ ਭੰਨ ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ 11 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਕੁੱਝ ਨੌਜਵਾਨ ਰੇਲਵੇ ਸਟੇਸ਼ਨ ਤੇ ਹਥਿਆਰਾਂ ਨਾਲ ਲੈਸ ਹੋ ਕੇ ਆਏ | ਇਸ ਤੋ ਪਹਿਲਾ ਇਨ੍ਹਾਂ ਨੌਜਵਾਨਾਂ ਨੇ ਜਗਰਾਓ ਪੁਲ ਮੰਦਰ ਨਜ਼ਦੀਕ ਖੜੀ ਗੱਡੀ ਦੀ ਭੰਨ ਤੋੜ ਕੀਤੀ ਅਤੇ ਉਸ ਤੋ ਬਾਅਦ ਇਹ ਰੇਲਵੇ ਦੇ ਦਫ਼ਤਰਾ ਦੇ ਸ਼ੀਸ਼ੇ ਭੱਨਦੇ ਹੋਏ ਪਲੇਟ ਫ਼ਾਰਮ ਨੰਬਰ 1 ਤੇ ਆ ਗਏ ਅਤੇ ਰੇਲਵੇ ਵਿਭਾਗ ਦਾ ਵੱਡਾ ਨੁਕਸਾਨ ਕੀਤਾ ਜਿਸ ਕਾਰਨ ਅਵਾਜਾਈ ਪ੍ਰਭਾਵਿਤ ਹੋ ਗਈ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮੌਕੇ ਦਸ –ਬਾਰਾ ਦੇ ਕਰੀਬ ਕਾਬ ਕਰ ਕੇ ਭੀੜ ਨੂੰ ਤਿੱਤਰ ਬਿੱਤਰ ਕੀਤੀ | ਹਲਾਤਾ ਨੂੰ ਦੇਖਦੇ ਹੋਏ ਪਾਰੀ ਪੁਲਿਸ ਬਲ ਤੈਨਾਤ ਕਰ ਦਿਤਾ ਗਿਆ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ | ਇਸ ਮੌਕੇ ਆਲਾ ਪੁਲਿਸ ਅਧਿਕਾਰੀਆ ਨੇ ਦਸਿਆ ਸ਼ਰਾਰਤੀ ਅਨਸਰਾ ਦੀ ਕੈਮਰਿਆ ਦੇ ਫੁਟੇਜ਼ ਰਾਹੀ ਪਛਾਣ ਕੀਤੀ ਜਾ ਰਹੀ ਹੈ |
L48_R P Singh_18_01