
ਸੁਖਬੀਰ ਕਹਿੰਦਾ ਸੀ 25 ਸਾਲ ਰਾਜ ਕਰਾਂਗੇ, ਹੁਣ ਨੇ ਭਾਵੇਂ ਸਕੂਟਰ 'ਤੇ ਆ ਜਾਣ ਨਹੀਂ ਕੱਟਾਂਗੇ ਚਲਾਨ
ਬਰਨਾਲਾ: ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਲਈ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਵੀ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਸਬੰਧੀ ਉਹ ਅੱਜ ਬਰਨਾਲਾ ਦੇ ਠੀਕਰੀਵਾਲ ਪੁੱਜੇ। ਜਿੱਥੇ ਉਨ੍ਹਾਂ ਰੋਡ ਸ਼ੋਅ 'ਚ ਹਿੱਸਾ ਲਿਆ ਅਤੇ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਰਿਸ਼ਵਤਖੋਰੀ ਬੰਦ ਹੋ ਗਈ ਹੈ।
CM Mann
ਪੰਜਾਬ ਨੂੰ ਲੁੱਟਣ ਵਾਲਿਆਂ ਤੋਂ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਦੂਜੇ ਪਾਸੇ ਕੇਂਦਰ ਦੀ ਅਗਨੀਪੱਥ ਸਕੀਮ 'ਤੇ ਬੋਲਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਇਹ ਕਿਹੜੀ ਸਕੀਮ ਹੈ ਜੋ ਤੁਹਾਨੂੰ 21 ਸਾਲ ਬਾਅਦ ਕੰਮ ਤੋਂ ਬਾਹਰ ਕੱਢ ਸਕਦੀ ਹੈ। ਕੇਂਦਰ ਨੇ ਪਹਿਲਾਂ ਜੀਐਸਟੀ, ਫਿਰ ਨਾਗਰਿਕ ਬਿੱਲ, ਫਿਰ ਕਿਸਾਨਾਂ ਲਈ ਬਿੱਲ ਅਤੇ ਹੁਣ ਇਹ ਸਕੀਮ ਲਿਆਂਦੀ ਪਰ ਇਹ ਸਕੀਮ ਕਿਸ ਵਰਗ ਲਈ ਆਈ, ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਮਤਲਬ ਸਿਰਫ ਭਾਜਪਾ ਹੀ ਅਕਲਮੰਦ ਹੈ?
ਦੂਜੇ ਪਾਸੇ ਇਸ ਸਕੀਮ ਨੂੰ ਲੈ ਕੇ ਪੰਜਾਬ 'ਚ ਹੋ ਰਹੇ ਵਿਰੋਧ 'ਤੇ ਸੀਐੱਮ ਮਾਨ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਨੌਜਵਾਨਾਂ ਦਾ ਅਧਿਕਾਰ ਹੈ ਪਰ ਜਨਤਕ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਓ। ਉਹ ਇਸ ਯੋਜਨਾ ਖ਼ਿਲਾਫ਼ ਵਿਧਾਨ ਸਭਾ ਵਿੱਚ ਮਤਾ ਲਿਆਉਣਗੇ।
CM Mann
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਸਰਕਾਰ ਕੋਈ ਨਵਾਂ ਕਾਨੂੰਨ ਬਣਾਉਂਦੀ ਹੈ ਤਾਂ ਲੋਕ ਲੱਡੂ ਵੰਡਦੇ ਹਨ। ਮੈਂ ਸੱਤਾ 'ਚ ਆਉਣ ਸਾਰ ਐਂਟੀ ਕਰੱਪਸ਼ਨ ਦਾ ਫੋਨ ਨੰਬਰ ਜਾਰੀ ਕੀਤਾ ਲੋਕਾਂ ਨੇ ਖ਼ੁਸ਼ੀ ਮਨਾਈ। ਮੈਂ ਆਉਣ ਸਾਰ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਅੰਦਰ ਕੀਤਾ। ਲੋਕਾਂ ਨੇ ਖੁਸ਼ੀ ਮਨਾਈ। ਇਹ ਹੁੰਦੇ ਨੇ ਕਾਨੂੰਨ ਜਿਨ੍ਹਾਂ ਤੋਂ ਲੋਕ ਖੁਸ਼ ਹੋਣ ਤੇ ਇਥੇ ਬੀਜੇਪੀ ਵਾਲੇ ਕਾਨੂੰਨ ਬਣਾਉਂਦੇ ਨੇ ਲੋਕ ਸੜਕਾਂ 'ਤੇ ਆ ਕੇ ਰੋਸ ਪ੍ਰਦਰਸ਼ਨ ਕਰਨ ਲੱਗ ਪੈਂਦੇ ਨੇ। ਇਹ ਕਿਹੜੇ ਕਾਨੂੰਨ ਹੋਏ ਜਿਹੜੇ ਲੋਕਾਂ ਨੂੰ ਦੁਖੀ ਕਰਦੇ ਹਨ।