
ਸਿਮਰਨਜੀਤ ਸਿੰਘ ਮਾਨ ਹਲਕੇ ਦੇ ਵੋਟਰਾਂ ਦੇ ਭਾਰੀ ਸਮਰਥਨ ਨਾਲ ਬਹੁਤ ਤਕੜੇ ਦਾਅਵੇਦਾਰ ਦੇ ਤੌਰ 'ਤੇ ਉਭਰੇ
ਸਿਮਰਨਜੀਤ ਸਿੰਘ ਮਾਨ ਹਲਕੇ ਦੇ ਵੋਟਰਾਂ ਦੇ ਭਾਰੀ ਸਮਰਥਨ ਨਾਲ ਬਹੁਤ ਤਕੜੇ ਦਾਅਵੇਦਾਰ ਦੇ ਤੌਰ 'ਤੇ ਉਭਰੇ
ਸੰਗਰੂਰ, 18 ਜੂਨ (ਬਲਵਿੰਦਰ ਸਿੰਘ ਭੁੱਲਰ): ਲੋਕ ਸਭਾ ਹਲਕਾ ਸੰਗਰੂਰ ਦੀ ਪਾਰਲੀਮੈਂਟ ਸੀਟ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਹਲਕੇ ਦੇ ਵੋਟਰਾਂ ਦੇ ਭਾਰੀ ਸਮਰਥਨ ਨਾਲ ਬਹੁਤ ਤਕੜੇ ਦਾਅਵੇਦਾਰ ਦੇ ਤੌਰ ਤੇ ਉੱਭਰੇ ਹਨ ਅਤੇ ਉਨ੍ਹਾਂ ਦਾ ਚੋਣ ਪ੍ਰਚਾਰ ਬਾਕੀ ਰਵਾਇਤੀ ਪਾਰਟੀਆਂ ਨਾਲੋਂ ਬਹੁਤ ਅੱਗੇ ਵਧ ਚੁੱਕਾ ਹੈ |
ਲੋਕ ਸਭਾ ਹਲਕਾ ਸੰਗਰੂਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਭਦੌੜ੍ਹ ਦੇ ਦਰਜਨਾਂ ਪਿੰਡਾਂ ਵਿੱਚ ਅੱਜ ਪਾਰਟੀ ਦੇ ਪ੍ਰਮੁੱਖ ਆਗੂ ਸ.ਸੁਖਪ੍ਰੀਤ ਸਿੰਘ ਉਧੋਕੇ ਨੇ ਮੋਰਚਾ ਸੰਭਾਲਿਆ ਅਤੇ ਉਨ੍ਹਾਂ ਮੌੜ੍ਹ ਮਕਸੂਦਾ, ਜੈਮਲ ਸਿੰਘ ਵਾਲਾ, ਸੁਖਪੁਰਾ ਮੌੜ੍ਹ, ਜਗਜੀਤਪੁਰਾ, ਰੂੜੇਕੇ ਕਲਾਂ, ਅਸਪਾਲ ਕਲਾਂ, ਕਾਲੇਕੇ ਅਤੇ ਧਨੌਲਾ ਵਿੱਚ ਦਰਜਨਾਂ ਨੁੱਕੜ ਮੀਟਿੰਗਾਂ ਅਤੇ ਰੈਲੀਆਂ ਨੂੰ ਸੰਬੋਧਨ ਕੀਤਾ |ਉਨਹਾਂ ਵਲੋਂ ਇਨ੍ਹਾਂ ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਵੋਟਰਾਂ ਨੂੰ ਚੋਣ ਨਿਸ਼ਾਂਨ ਬਾਲਟੀ ਤੇ ਮੋਹਰਾਂ ਲਾਉਣ ਲਈ ਪ੍ਰੇਰਿਆ ਗਿਆਂ ਅਤੇ ਸ. ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਵਿੱਚ ਜਿਤਾ ਕੇ ਭੇਜਣ ਲਈ ਬੇਨਤੀ ਵੀ ਕੀਤੀ ਜਿਹੜੀ੍ਹ ਇਨ੍ਹਾਂ ਸਾਰੇ ਪਿੰਡਾਂ ਦੇ ਵੋਟਰਾਂ ਵਲੋਂ ਜੈਕਾਰਿਆਂ ਦੀ ਗੂੰਝ ਵਿੱਚ ਪ੍ਰਵਾਨ ਕੀਤੀ ਗਈ |
ਫੋਟੋ: 18-15